ਲੁਧਿਆਣਾ: ਅਜ਼ਾਦੀ ਦਿਹਾੜੇ ਅਤੇ ਗਣਤੰਤਰ ਦਿਹਾੜੇ ਮੌਕੇ ਅਕਸਰ ਹੀ ਲੋਕ ਦੇਸ਼ ਦੀ ਸ਼ਾਨ ਕੌਂਮੀ ਝੰਡੇ ਖਰੀਦ ਦੇ ਹਨ, ਪਰ ਕੀ ਤੁਹਾਨੂੰ ਪਤਾ ਹੈ ਕਿ ਗਲਤ ਢੰਗ ਨਾਲ ਬਣਿਆ ਤੇ ਗਲਤ ਢੰਗ ਨਾਲ ਤਿਰੰਗਾ ਲਹਿਰਾਉਣ ਕਾਰਨ ਤੁਹਾਨੂੰ 1971 ਧਾਰਾ ਦੇ ਤਹਿਤ ਕੌਂਮੀ ਝੰਡੇ ਦੀ ਉਲੰਘਣਾ ਕਰਨ ਉੱਤੇ ਸਜ਼ਾ ਦੇ ਨਾਲ ਜ਼ੁਰਮਾਨਾ ਵੀ ਲੱਗ ਸਕਦਾ ਹੈ। ਦੱਸ ਦਈਏ ਕਿ 15 ਅਗਸਤ ਨੂੰ ਤਿਰੰਗਾ ਚੜਾਇਆ ਜਾਂਦਾ ਹੈ, ਜਦੋਂ ਕਿ 26 ਜਨਵਰੀ ਨੂੰ ਤਿਰੰਗਾ ਲਹਿਰਾਇਆ ਜਾਂਦਾ ਹੈ। 15 ਅਗਸਤ ਅਜ਼ਾਦੀ ਦਿਹਾੜੇ ਮੌਕੇ ਉੱਤੇ ਝੰਡੇ ਨੂੰ ਰੱਸੀ ਦੇ ਨਾਲ ਉਪਰ ਚੜ੍ਹਾਇਆ ਜਾਂਦਾ ਹੈ, ਜਦੋਂ ਕਿ 26 ਜਨਵਰੀ ਨੂੰ ਝੰਡੇ ਦੀ ਰੱਸੀ ਖਿੱਚ ਕੇ ਉਸ ਨੂੰ ਲਹਿਰਾਇਆ ਜਾਂਦਾ ਹੈ। ਇਨ੍ਹਾਂ ਦੋਵਾਂ ਹੀ ਤਕਨੀਕਾਂ ਵਿੱਚ ਕਾਫੀ ਫਰਕ ਹੈ।
ਝੰਡਾ ਖਰੀਦਣ ਸਮੇਂ ਰੱਖੋਂ ਖਾਸ ਧਿਆਨ: ਕੌਂਮੀ ਝੰਡਾ ਤਿਰੰਗਾ ਖ਼ਰੀਦਣ ਸਮੇਂ ਤੁਹਾਨੂੰ ਕਈ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਜਿਸ ਵਿੱਚ ਕੇਸਰੀ ਰੰਗ ਸਭ ਤੋਂ ਉੱਪਰ, ਫਿਰ ਸਫੇਦ ਤੇ ਫਿਰ ਹਰਾ ਰੰਗ ਆਉਂਦਾ ਹੈ। ਉਸ ਵਿਚਕਾਰ ਬਣੇ ਚੱਕਰ ਵਿੱਚ 24 ਤੀਲੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਕੌਂਮੀ ਝੰਡੇ ਦੀ ਬਣਤਰ ਵੀ 3 ਗੁਣਾ 2 ਦੇ ਮਾਪ ਨਾਲ ਬਣਾਈ ਹੋਣੀ ਚਾਹੀਦੀ ਹੈ। ਕੌਂਮੀ ਝੰਡਾ ਕਿਤੋਂ ਵੀ ਕੱਟਿਆ ਫੱਟਿਆ ਨਹੀਂ ਹੋਣਾ ਚਾਹੀਦਾ। ਇਸ ਤੋਂ ਇਲਾਵਾ ਉਹ ਜ਼ਮੀਨ ਨੂੰ ਨਹੀਂ ਲੱਗਣਾ ਚਾਹੀਦਾ, ਉਸ ਦੇ ਰੰਗ ਫਿੱਕੇ ਨਹੀਂ ਹੋਣੇ ਚਾਹੀਦੇ, ਉਸ ਉੱਤੇ ਕੋਈ ਹੋਰ ਨਿਸ਼ਾਨ ਜਾਂ ਕੁੱਝ ਵੀ ਲਿਖਿਆ ਨਹੀਂ ਹੋਣਾ ਚਾਹੀਦਾ, ਅਜਿਹੇ ਹਾਲਾਤਾਂ ਵਿੱਚ ਤੁਹਾਨੂੰ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈਂ।
ਕੌਂਮੀ ਝੰਡੇ ਦਾ ਅਧਿਕਾਰ: ਹਾਲਾਂਕਿ ਪਹਿਲਾਂ ਸਿਰਫ ਹੱਥ ਨਾਲ ਬਣੇ ਖਾਦੀ, ਕਾਟਨ ਤੇ ਪੋਲੀਏਸਟਰ ਦੇ ਹੀ ਤਿਰੰਗੇ ਲਹਿਰਾਉਣ ਦੀ ਆਗਿਆ ਸੀ। ਪਰ ਹੁਣ ਮਸ਼ੀਨ ਵਿੱਚ ਬਣੇ ਤਿਰੰਗੇ ਲਹਿਰਾਉਣ ਦੀ ਵੀ ਆਗਿਆ ਮਿਲ ਚੁੱਕੀ ਹੈ। ਹਾਲਾਂਕਿ ਕੌਂਮੀ ਝੰਡਾ ਲਹਿਰਾਉਣ ਦਾ ਮੌਲਿਕ ਅਧਿਕਾਰ ਸਭ ਨੂੰ ਹੈ, ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਤੁਸੀ ਕੀਤੇ ਵੀ ਇਸ ਨੂੰ ਲਹਿਰਾ ਸਕਦੇ ਹੋ। ਗੱਡੀ ਉੱਤੇ ਸਿਰਫ ਉੱਚ ਅਹੁੱਦਿਆਂ ਵਾਲਿਆਂ ਨੂੰ ਹੀ ਤਿਰੰਗਾ ਲਾਉਣ ਦੀ ਇਜਾਜ਼ਤ ਹੈ।
ਇਸ ਤੋਂ ਇਲਾਵਾ ਤਿਰੰਗੇ ਤੋਂ ਉਪਰ ਕੋਈ ਵੀ ਹੋਰ ਝੰਡਾ ਨਹੀਂ ਹੋਣਾ ਚਾਹੀਦਾ। 2002 ਤੋਂ ਪਹਿਲਾਂ ਆਮ ਲੋਕ ਸਿਰਫ ਅਜ਼ਾਦੀ ਦਿਹਾੜੇ ਅਤੇ ਗਣਤੰਤਰ ਦਿਹਾੜੇ ਉੱਤੇ ਹੀ ਕੌਂਮੀ ਝੰਡਾ ਲਹਿਰਾ ਸਕਦੇ ਸਨ। ਜੇਕਰ ਕੌਂਮੀ ਝੰਡੇ ਦਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋ ਜਾਵੇ ਤਾਂ ਉਸ ਨੂੰ ਨਿਯਮਾਂ ਦੇ ਮੁਤਾਬਿਕ ਹੀ ਨਸ਼ਟ ਕਰਨਾ ਚਾਹੀਦਾ ਹੈ। ਦੇਸ਼ ਦੀ ਅਜ਼ਾਦੀ ਮਿਲਣ ਤੋਂ ਬਾਅਦ 15 ਅਗਸਤ 1947 ਵਿੱਚ ਪਹਿਲੀ ਵਾਰ ਦੇਸ਼ ਦਾ ਝੰਡਾ ਲਾਲ ਕਿਲ੍ਹੇ ਉੱਤੇ ਲਹਿਰਾਇਆ ਗਿਆ ਸੀ, ਜਿਸ ਤੋਂ ਬਾਅਦ ਹੁਣ ਹਰ 15 ਅਗਸਤ ਨੂੰ ਅਜ਼ਾਦੀ ਦਿਹਾੜੇ ਦੇ ਵਜੋਂ ਮਨਾਇਆ ਜਾਣ ਲੱਗਾ ਹੈ।