ਲੁਧਿਆਣਾ :ਉੱਤਰ ਭਾਰਤ ਸਣੇ ਪੰਜਾਬ ਦੇ ਲੋਕ ਇਨ੍ਹੀਂ ਦਿਨੀਂ ਚਿਪ ਚਿਪੀ ਗਰਮੀ ਤੋਂ ਪਰੇਸ਼ਾਨ ਹੋ ਰਹੇ ਨੇ, ਜਿਸ ਦਾ ਵੱਡਾ ਕਾਰਨ ਮੀਂਹ ਨਾ ਪੈਣਾ ਹੈ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਭਾਗ ਦੇ ਮੌਸਮ ਮਾਹਿਰਾਂ ਦੀ ਮੰਨੀਏ ਤਾਂ ਲੁਧਿਆਣਾ ਦੇ ਵਿੱਚ ਅਗਸਤ ਮਹੀਨੇ ਦੇ ਪਹਿਲੇ 15 ਦਿਨਾਂ ਚ ਆਮ ਤੌਰ ਤੇ 50 ਐਮਐਮ ਤੱਕ ਬਾਰਿਸ਼ ਹੋ ਜਾਂਦੀ ਹੈ ਪਰ ਇਸ ਵਾਰ ਬਾਰਿਸ਼ ਨਾ ਮਾਤਰ ਰਹੀ ਹੈ। ਮਹਿਜ 5 ਐਮਐਮ ਬਾਰਿਸ਼ ਹੀ ਰਿਕਾਰਡ ਕੀਤੀ ਗਈ ਹੈ, ਜਿਸ ਤੋਂ ਜ਼ਾਹਿਰ ਹੈ ਕਿ ਅਗਸਤ ਮਹੀਨਾ ਪੂਰਾ ਸੋਕਾ ਰਿਹਾ ਹੈ, ਮੈਦਾਨੀ ਇਲਾਕਿਆਂ ਦੇ ਵਿੱਚ ਮੀਂਹ ਨਹੀਂ ਪਏ। ਹਾਲਾਂਕਿ ਪਹਾੜੀ ਇਲਾਕਿਆਂ ਦੇ ਵਿੱਚ ਮੀਂਹ ਪੈਣ ਕਰਕੇ ਹੜ੍ਹ ਜਿਹੇ ਹਾਲਾਤ ਜ਼ਰੂਰ ਪੈਦਾ ਹੋ ਗਏ ਹਨ ਪਰ ਮਈ ਜੂਨ ਤੋਂ ਬਾਅਦ ਜੁਲਾਈ ਅਤੇ ਅਗਸਤ ਵਿੱਚ ਮੀਂਹ ਘੱਟ ਪੈਣ ਕਰਕੇ ਗਰਮੀ ਜਿਆਦਾ ਵਧ ਰਹੀ ਹੈ।
ਅਗਸਤ ਮਹੀਨੇ 'ਚ ਘੱਟ ਮੀਂਹ ਪੈਣ ਕਰਕੇ ਵੱਧ ਰਹੀ ਗਰਮੀ, ਤਾਪਮਾਨ ਆਮ ਨਾਲੋਂ ਜ਼ਿਆਦਾ, ਪੜ੍ਹੋ ਕਿਹੋ ਜਿਹਾ ਰਹੇਗਾ ਅੱਗੇ ਮੌਸਮ - Temperature does not damage crops
ਅਗਸਤ ਮਹੀਨੇ ਦੇ ਵਿੱਚ ਘੱਟ ਮੀਂਹ ਪੈਣ ਕਰਕੇ ਗਰਮੀ ਵਧ ਰਹੀ ਹੈ। ਮੌਸਮ ਵਿਗਿਆਨੀਆਂ ਮੁਤਾਬਿਕ ਤਾਪਮਾਨ ਆਮ ਨਾਲੋਂ ਜ਼ਿਆਦਾ ਹੈ। ਪੜ੍ਹੋ ਮੌਸਮ ਦਾ ਹਾਲ...
ਤਾਪਮਾਨ ਦਾ ਹਾਲ :ਮੌਜੂਦਾ ਟੈਂਪਰੇਚਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੀਏਯੂ ਦੇ ਮੌਸਮ ਮਾਹਿਰਾਂ ਦੇ ਮੁਤਾਬਕ ਦਿਨ ਦਾ ਟੈਂਪਰੇਚਰ 33 ਡਿਗਰੀ ਦੇ ਕਰੀਬ ਚਲ ਰਿਹਾ ਹੈ, ਜਦੋਂ ਕਿ ਰਾਤ ਦਾ ਟੈਂਪਰੇਚਰ ਵੀ 27 ਡਿਗਰੀ ਦੇ ਨੇੜੇ ਹੈ, ਜੋ ਕਿ ਅਗਸਤ ਮਹੀਨੇ ਦੇ ਵਿੱਚ ਆਮ ਟੈਪਰੇਚਰ ਤੋਂ ਜ਼ਿਆਦਾ ਦਰਜ ਕੀਤਾ ਜਾ ਰਿਹਾ ਹੈ, ਜਿਸ ਕਰਕੇ ਹਵਾ ਦੇ ਵਿੱਚ ਨਮੀ ਦੀ ਮਾਤਰਾ ਬਹੁਤ ਜ਼ਿਆਦਾ ਹੈ, ਲੋਕਾਂ ਨੂੰ ਜ਼ਿਆਦਾ ਚਿਪ-ਚਿੱਪੀ ਗਰਮੀ ਲੱਗ ਰਹੀ ਹੈ। ਇਹੀ ਕਾਰਨ ਹੈ ਕਿ ਲੋਕ ਗਰਮੀ ਤੋਂ ਪਰੇਸ਼ਾਨ ਹੋ ਰਹੇ ਨੇ।
- ਜ਼ਹਾਜ ਚੜ੍ਹਾਉਣ ਦੀ ਮਨਾਹੀ ਤੋਂ ਬਾਅਦ ਗੁਰੂਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਤੱਲ੍ਹਣ ਤੋਂ ਆਈ ਵੱਡੀ ਅਪੀਲ, ਪੜ੍ਹੋ ਕੀ ਹੈ ਇਸ ਗੁਰੂਦੁਆਰਾ ਸਾਹਿਬ ਦੀ ਮਹਾਨਤਾ...
- ਖਤਰੇ ਦੇ ਨਿਸ਼ਾਨ ਤੋਂ ਉਪਰ ਪੁੱਜਾ ਬਿਆਸ ਦਰਿਆ ਦਾ ਪਾਣੀ, ਲੋਕਾਂ ਦੀ ਵਧ ਰਹੀ ਚਿੰਤਾ
- ਹੁਣ ਮਹਿਲਾਵਾਂ ਵੀ ਲੱਗੀਆਂ ਕਰਨ ਤਸਕਰੀ, 15 ਕਿਲੋ ਭੁੱਕੀ ਚੂਰਾ ਪੋਸਤ ਨਾਲ ਔਰਤ ਕਾਬੂ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਪ੍ਰੋਫੈਸਰ ਕੁਲਵਿੰਦਰ ਕੌਰ ਗਿੱਲ ਨੇ ਕਿਹਾ ਹੈ ਕਿ ਫਿਲਹਾਲ ਆਉਣ ਵਾਲੇ ਇੱਕ ਹਫਤੇ ਤੱਕ ਇਸ ਗਰਮੀ ਤੋਂ ਲੋਕਾਂ ਨੂੰ ਕੋਈ ਰਾਹਤ ਨਹੀਂ ਹੈ, ਇੱਕ ਹਫ਼ਤੇ ਤੋਂ ਬਾਅਦ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਮੀਂਹ ਜ਼ਰੂਰ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਵੀਰਾਂ ਦਾ ਵੀ ਫਸਲ ਦਾ ਵੱਡਾ ਨੁਕਸਾਨ ਹੋਇਆ ਹੈ ਪਰ ਕੁਝ ਕਿਸਾਨਾਂ ਨੇ ਪੀ ਆਰ 126 ਦੀ ਮੁੜ ਪਨੀਰੀ ਵਾਲਾ ਝੋਨਾ ਲਗਾਇਆ ਸੀ ਜਿਨ੍ਹਾਂ ਨੂੰ ਅਪੀਲ ਹੈ ਕਿ ਉਹ ਆਪਣੇ ਖੇਤ ਦੇ ਵਿੱਚ ਜ਼ਿਆਦਾ ਦੇਰ ਤੱਕ ਪਾਣੀ ਖੜ੍ਹਾ ਨਾ ਰੱਖਣ, ਜਿਸ ਨਾਲ ਝੋਨੇ ਦੀ ਫ਼ਸਲ ਖਰਾਬ ਹੋ ਸਕਦੀ ਹੈ ਪੀਲੀ ਪੈ ਸਕਦੀ ਹੈ।