ਲੁਧਿਆਣਾ:ਜ਼ਿਲ੍ਹਾ ਲੁਧਿਆਣਾ ਵਿੱਚ ਸਾਈਬਰ ਠੱਗੀ ਦਾ ਸ਼ਿਕਾਰ ਹੋਏ ਪੀੜਤ (Victim of cyber fraud in Ludhiana) ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਨੂੰ ਇਕ ਫੋਨ ਆਇਆ ਸੀ ਅਤੇ ਉਸਦੇ ਕ੍ਰੈਡਿਟ ਕਾਰਡ ਦੀ ਲਿਮਿਟ ਵਧਾਉਣ ਲਈ ਬੈਂਕ ਕੰਪਨੀ ਵੱਲੋਂ ਫੋਨ ਕੀਤਾ ਗਿਆ। ਜਿਸ ਤੋਂ ਬਾਅਦ ਉਸ ਨੇ ਸਾਰੀ ਡਿਟੇਲ ਉਨ੍ਹਾਂ ਨਾਲ ਸਾਂਝੀ ਕੀਤੀ ਅਤੇ ਫਿਰ ਉਸ ਦੇ ਖਾਤੇ ਵਿੱਚੋਂ 1 ਲੱਖ 17 ਹਜ਼ਾਰ ਰੁਪਏ ਦੇ ਕਰੀਬ ਠੱਗੀ (Cheating of 1 lakh 17 thousand rupees) ਵੱਜ ਗਈ, ਹੁਣ ਬੈਂਕ ਉਸ ਤੋਂ ਉਹ ਪੈਸੇ ਵਿਆਜ ਸਮੇਤ ਮੰਗ ਰਿਹਾ ਹੈ ਜਦੋਂ ਕਿ ਉਸ ਨੇ ਇਸ ਸਬੰਧੀ ਇੱਕ ਘੰਟੇ ਬਾਅਦ ਹੀ ਸਬੰਧਤ ਬੈਂਕ ਨੂੰ ਸ਼ਿਕਾਇਤ ਦਿੱਤੀ ਸੀ।ਇੱਥੋਂ ਤੱਕ ਕਿ ਉਸ ਨੇ ਸਾਈਬਰ ਸੈੱਲ ਵਿੱਚ ਵੀ ਸੰਪਰਕ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾਈ ਪਰ ਹਾਲੇ ਤੱਕ ਉਸ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ ਅਤੇ ਉਸ ਨੂੰ ਬੈਂਕ ਵੱਲੋਂ ਪੈਸੇ ਜਮ੍ਹਾਂ ਕਰਵਾਉਣ ਲਈ ਕਿਹਾ ਜਾ ਰਿਹਾ ਹੈ।
ਸਾਈਬਰ ਐਕਸਪਰਟ: ਦਿੱਲੀ ਅਧਾਰਿਤ ਇੱਕ ਕੰਪਨੀ ਦੇ ਸਾਈਬਰ ਐਕਸਪਰਟ (Cyber Expert) ਵੀ ਲੁਧਿਆਣਾ ਕਿਸੇ ਮਾਮਲੇ ਨੂੰ ਲੈ ਕੇ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਦੱਸਿਆ ਕਿ ਰੋਜਾਨਾ ਹਜ਼ਾਰਾਂ ਹੀ ਸਾਈਬਰ ਠੱਗੀ ਦੇ ਮਾਮਲੇ ਸਾਹਮਣੇ ਆ ਰਹੇ ਨੇ ਇਸ ਸਬੰਧੀ ਲੋਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਹੈ ਉਨ੍ਹਾਂ ਕਿਹਾ ਕਿ ਸਾਈਬਰ ਠੱਗ ਨਵੇਂ-ਨਵੇਂ ਢੰਗ ਅਪਣਾਕੇ ਲੋਕਾਂ ਤੋਂ ਪੈਸੇ ਠੱਗ ਰਹੇ ਨੇ ਇਹ ਸਿਰਫ ਅਨਪੜ੍ਹ ਲੋਕਾਂ ਨਾਲ ਹੀ ਨਹੀਂ ਸਗੋਂ ਪੜ੍ਹੇ-ਲਿਖੇ ਲੋਕ ਵੀ ਇਨ੍ਹਾਂ ਦਾ ਸ਼ਿਕਾਰ ਹੋ ਰਹੇ ਨੇ।
ਇਹ ਵੀ ਪੜ੍ਹੋ:ਕਾਂਗਰਸ ਕੌਂਸਲਰ ਨੇ ਦਿੱਤਾ ਅਸਤੀਫਾ, ਧਾਰਮਿਕ ਭਜਨ ਸੁਣਨ ਤੋਂ ਬਾਅਦ ਭਾਜਪਾ 'ਚ ਜਾਣ ਦਾ ਕੀਤਾ ਐਲਾਨ !