ਪੰਜਾਬ

punjab

ETV Bharat / state

ਪਿਆਜ਼ ਨੇ ਕਢਾਏ ਲੋਕਾਂ ਦੇ ਹੰਝੂ ਪਹੁੰਚਿਆ, 70 ਤੋਂ ਪਾਰ.. - ludhiana market latest news

ਲੁਧਿਆਣਾ ਦੇ ਵਿੱਚ ਪਿਆਜ਼ ਦੀ ਕੀਮਤ 70-80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਹੈ ਅਤੇ ਖਰੀਦਣ ਵਾਲੇ ਹੁਣ ਜਿੱਥੇ ਪਹਿਲਾਂ ਵੱਧ ਪਿਆਜ਼ ਲੈਂਦੇ ਸਨ ਹੁਣ ਉਨ੍ਹਾਂ ਨੇ ਘਟਾ ਦਿੱਤੇ ਹਨ।

ਫ਼ੋਟੋ

By

Published : Nov 8, 2019, 5:47 PM IST

Updated : Nov 8, 2019, 11:01 PM IST

ਲੁਧਿਆਣਾ: ਪਿਆਜ਼ ਦੀ ਕੀਮਤ ਅਸਮਾਨੀ ਚੜ੍ਹ ਗਈ ਹੈ। ਲੁਧਿਆਣਾ ਦੇ ਵਿੱਚ ਪਿਆਜ਼ ਦੀ ਕੀਮਤ 70-80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਹੈ ਅਤੇ ਖਰੀਦਣ ਵਾਲੇ ਹੁਣ ਜਿੱਥੇ ਪਹਿਲਾਂ ਵੱਧ ਪਿਆਜ਼ ਲੈਂਦੇ ਸਨ ਹੁਣ ਉਨ੍ਹਾਂ ਨੇ ਘਟਾ ਦਿੱਤੇ ਹਨ ਖਾਸ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਲੰਗਰ ਵੀ ਲਾਏ ਜਾ ਰਹੇ ਨੇ ਜਿਸ ਕਰਕੇ ਸ਼ਰਧਾਲੂਆਂ ਨੂੰ ਕਾਫੀ ਮੁਸ਼ਕਿਲ ਆ ਰਹੀਆਂ ਹਨ।

ਪਿਆਜ

ਇਸ ਸਬੰਧੀ ਜਦੋਂ ਅਸੀਂ ਸਬਜ਼ੀ ਮੰਡੀ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਲੋਕਾਂ ਨੇ ਦੱਸਿਆ ਕਿ ਪਿਆਜ਼ ਹੁਣ ਉਨ੍ਹਾਂ ਦੇ ਹੰਝੂ ਕਢਾ ਰਿਹਾ ਹੈ ਰਸੋਈ ਦਾ ਬਜਟ ਹਿੱਲ ਗਿਆ ਹੈ ਅਤੇ ਲਗਾਤਾਰ ਪਿਆਜ਼ ਦੀ ਕੀਮਤ ਵਧਦੀ ਜਾ ਰਹੀ ਹੈ।

ਲੋਕਾਂ ਨੇ ਕਿਹਾ ਕਿ ਜੋ ਸਬਜ਼ੀ ਉਹ ਪਹਿਲਾਂ ਵੱਧ ਲੈਂਦੇ ਹੁਣ ਘਟਾ ਦਿੱਤੀ ਹੈ ਪਰ ਸਬਜ਼ੀ ਘਟਾਉਣ ਦੇ ਬਾਵਜੂਦ ਕੀਮਤ ਵਧ ਗਈ ਹੈ। ਜਦੋਂ ਕਿ ਉੱਧਰ ਦੂਜੇ ਪਾਸੇ ਸਬਜ਼ੀ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਆਉਂਦੇ ਦਿਨਾਂ ਵਿੱਚ ਪਿਆਜ਼ ਦੀ ਕੀਮਤ ਜ਼ਰੂਰ ਘਟੇਗੀ।

ਇਹ ਵੀ ਪੜੋ: LIVE: ਸ਼ਾਹਰੁਖ ਖਾਨ ਤੇ ਸੌਰਵ ਗਾਂਗੁਲੀ ਨੇ ਕੀਤਾ ਕੋਲਕਾਤਾ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਦਾ ਉਦਘਾਟਨ

ਸੋ ਪਿਆਜ਼ ਦੀ ਅਸਮਾਨੀ ਚੜ੍ਹੀ ਕੀਮਤ ਕਾਰਨ ਹੁਣ ਆਮ ਲੋਕ ਪ੍ਰੇਸ਼ਾਨ ਹੋ ਰਹੇ ਹਨ ਸਬਜ਼ੀਆਂ ਦਾ ਬਜਟ ਹਿੱਲ ਗਿਆ ਹੈ ਅਤੇ ਕੀਮਤ ਲਗਾਤਾਰ ਵਧਦੀ ਜਾ ਰਹੀ ਹੈ।

Last Updated : Nov 8, 2019, 11:01 PM IST

ABOUT THE AUTHOR

...view details