ਲੁਧਿਆਣਾ:ਜ਼ਿਲ੍ਹੇ ਨਿੱਤ ਨਵੇਂ ਮਾਮਲਿਆ ਨੂੰ ਲੈ ਕੇ ਹਮੇਸ਼ਾ ਚਰਚਾ ਵਿੱਚ ਰਹਿੰਦਾ ਹੈ ਅਤੇ ਲੁਧਿਆਣਾ ਵਿੱਚ ਲਗਾਤਾਰ ਚੱਲ ਰਹੇ ਬੋਗਸ ਬਿਲਿੰਗ ਦਾ ਮਾਮਲਾ ਗਰਮਾਉਂਦਾ ਨਜ਼ਰ ਆ ਰਿਹਾ ਹੈ ਕਰੋੜਾਂ ਰੁਪਏ ਦਾ ਇਹ ਪੂਰਾ ਘਪਲਾ ਹੈ। ਜਿਸ ਕਰਕੇ ਵੱਖ ਵੱਖ ਵਿਭਾਗਾਂ ਵੱਲੋਂ ਲੁਧਿਆਣਾ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ।
ਵੀਰਵਾਰ ਸਵੇਰੇ ਇਨਕਮ ਟੈਕਸ ਵਿਭਾਗ ਵੱਲੋਂ ਲੁਧਿਆਣਾ ਸਾਈਕਲ ਇੰਡਸਟਰੀ ਨਾਲ ਜੁੜੇ ਹੋਏ ਕਈ ਵੱਡੇ ਕਾਰੋਬਾਰੀਆਂ ਦੀਆਂ ਫੈਕਟਰੀਆਂ ਅਤੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ। ਉਨ੍ਹਾਂ ਦੇ ਕੰਪਿਊਟਰ ਲੈਪਟੌਪ ਬਿੱਲਾਂ ਦੀ ਇਨਕਮ ਟੈਕਸ ਵਿਭਾਗ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿਭਾਗ ਦੀਆਂ ਲਗਪਗ 30 ਦੇ ਕਰੀਬ ਟੀਮਾਂ ਵੱਲੋਂ ਹੁਣ ਹਰਿਆਣਾ ਦੀਆਂ ਵੱਖ ਵੱਖ ਫੈਕਟਰੀਆਂ ਅਤੇ ਕਾਰੋਬਾਰੀਆਂ ਦੇ ਘਰਾਂ ਦੇ ਵਿੱਚ ਇਹ ਛਾਪੇਮਾਰੀ ਮੁਹਿੰਮ ਚਲਾਈ ਜਾ ਰਹੀ ਹੈ, ਮੰਨਿਆ ਜਾ ਰਿਹਾ ਹੈ ਕਿ ਇਸ ਵਿੱਚ ਕਈ ਵੱਡੇ ਖੁਲਾਸੇ ਵੀ ਹੋ ਸਕਦੇ ਹਨ।
ਸਾਈਕਲ ਇੰਡਸਟਰੀ 'ਤੇ ਇਨਕਮ ਟੈਕਸ ਦੀ ਰੇਡ ਸਾਡੀ ਟੀਮ ਵੱਲੋਂ ਲੁਧਿਆਣਾ ਪ੍ਰਤਾਪ ਚੌਕ ਵਿੱਚ ਸਥਿਤ ਸੇਠ ਇੰਡਸਟ੍ਰੀਅਲ ਯਾਨੀ ਨੀਲਮ ਸਾਈਕਲ ਇੰਡਸਟਰੀ ਦੇ ਬਾਹਰ ਜਾਇਜ਼ਾ ਲਿਆ ਗਿਆ ਤਾਂ ਲੁਧਿਆਣਾ ਪੁਲਿਸ ਦੀ ਟੁਕੜੀ ਮੌਕੇ 'ਤੇ ਮੌਜੂਦ ਸੀ। ਹਾਲਾਂਕਿ ਫੈਕਟਰੀ ਦੇ ਬਾਹਰ ਅਤੇ ਅੰਦਰ ਕਿਸੇ ਨੂੰ ਵੀ ਆਉਣ ਜਾਣ ਦੀ ਸਖ਼ਤ ਮਨਾਹੀ ਕੀਤੀ ਗਈ ਸੀ।
ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਫੈਕਟਰੀਆਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ। ਉਨ੍ਹਾਂ ਵਿੱਚ ਨੀਲਮ ਸਾਈਕਲ, ਰਾਕਾ ਸਾਇਕਲ, ਗੁਰਦੀਪ ਸਾਇਕਲ, ਅਰਪਨ ਸਾਇਕਲ ਅਤੇ ਅਸ਼ੋਕਾ ਇੰਡਸਟਰੀ ਦੇ ਨਾਂ ਸ਼ਾਮਿਲ ਹਨ। ਜਿਨ੍ਹਾਂ 'ਤੇ ਲਗਾਤਾਰ ਟੀਮਾਂ ਵੱਲੋਂ ਕਾਗਜ਼ਾਤ ਦੀ ਚੈਕਿੰਗ ਕੀਤੀ ਜਾ ਰਹੀ ਹੈ, ਦੱਸ ਦਈਏ ਕਿ ਖ਼ਾਸ ਤੌਰ 'ਤੇ ਟੀਮਾਂ ਵੱਲੋਂ ਇਨ੍ਹਾਂ ਸਾਈਕਲ ਇੰਡਸਟਰੀ ਦੇ ਦਫ਼ਤਰਾਂ ਦੀ ਚੈਕਿੰਗ ਕੀਤੀ ਗਈ ਹੈ, ਮੰਨਿਆ ਜਾ ਰਿਹਾ ਹੈ ਕਿ ਇਸ ਵਿੱਚ ਕਈ ਵੱਡੇ ਖੁਲਾਸੇ ਵੀ ਹੋ ਸਕਦੇ ਹਨ।
ਇਹ ਵੀ ਪੜ੍ਹੋ:-ਭਿੰਡ ਦੇ ਬਬੇੜੀ ਪਿੰਡ ’ਚ ਏਅਰਫੋਰਸ ਦਾ ਜਹਾਜ਼ ਹਾਦਸਾਗ੍ਰਸਤ, ਦੋਵੇਂ ਪਾਇਲਟ ਸੁਰੱਖਿਅਤ