ਲੁਧਿਆਣਾ:ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਮੁੱਲਾਂਪੁਰ ਹਲਕੇ ਤੋਂ ਵਿਧਾਇਕ ਮਨਪ੍ਰੀਤ ਇਆਲੀ (MLA Manpreet Ayali) ਦੇ ਘਰ ਇਨਕਮ ਟੈਕਸ (Income tax) ਦੀ ਰੇਡ ਚੱਲ ਰਹੀ ਹੈ ਅਤੇ ਥੁੱਕ ਨੂੰ ਰੇੜ੍ਹ ਨੂੰ ਚਲਦੇ ਆ 36 ਘੰਟੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਜਿਸ ਕਰਕੇ ਮਨਪ੍ਰੀਤ ਇਯਾਲੀ (Manpreet Ayali) ਦੇ ਸਮਰਥਕ ਅਤੇ ਪਿੰਡ ਵਾਸੀ ਘਰ ਦੇ ਬਾਹਰ ਜਮ੍ਹਾਂ ਹੋਣ ਲੱਗੇ ਹਨ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਮਨਪ੍ਰੀਤ ਇਆਲੀ (Manpreet Ayali) ਦੇ ਸਲਾਹਕਾਰ ਮਨੀ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਮਨਪ੍ਰੀਤ ਇਆਲੀ (Manpreet Ayali) ਨਾਲ ਸਿਰਫ਼ ਥੋੜ੍ਹਾ ਸਮਾਂ ਹੀ ਗੱਲਬਾਤ ਹੋਈ ਸੀ ਕਿਉਂਕਿ ਉਨ੍ਹਾਂ ਨੂੰ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ। ਉਨ੍ਹਾਂ ਨੇ ਕਿਹਾ ਕਿ ਵਿਭਾਗ ਨੂੰ ਅੰਦਰੋਂ ਕੁਝ ਵੀ ਬਰਾਮਦ ਨਹੀਂ ਹੋਇਆ, ਮਨੀ ਸ਼ਰਮਾ ਨੇ ਕਿਹਾ ਕਿ ਅੰਦਰ ਖੇਤੀਯੋਗ ਜ਼ਮੀਨ ਹੈ ਜਿਸ ਦੀ ਵਾਹੀ ਕਰਨੀ ਹੈ ਅਤੇ ਕਣਕ ਦੀ ਬਿਜਾਈ ਕਰਨੀ ਹੈ।
ਉਨ੍ਹਾਂ ਦੱਸਿਆ ਕਿ ਘਰ ਦੇ ਅੰਦਰ 70 ਲੋਕਾਂ ਦੀ ਟੀਮ ਹੈ ਜਿਸ ਨੇ ਪੂਰੇ ਪਰਿਵਾਰ (Family) ਨੂੰ ਅੰਦਰ ਨਜ਼ਰਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਘਰ ਦੇ ਸਾਮਾਨ ਦਾ ਵੀ ਵੱਡਾ ਨੁਕਸਾਨ ਕੀਤਾ ਗਿਆ ਹੈ। ਦਵਾਈ ਤੱਕ ਅੰਦਰ ਨਹੀਂ ਭੇਜੀ ਜਾਣ ਦਿੱਤੀ ਜਾ ਰਹੀ।