ਪੰਜਾਬ

punjab

ETV Bharat / state

ਪੁਲਿਸ ਨੇ ਸੁਲਝਾਇਆ ਕੂੰਮਕਲਾਂ ਗੈਂਗਰੇਪ ਮਾਮਲਾ, ਮਹਿਲਾ ਸਣੇ 4 ਮੁਲਜ਼ਮ ਕਾਬੂ - ਕੂੰਮਕਲਾਂ ਗੈਂਗਰੇਪ ਮਾਮਲਾ

ਲੁਧਿਆਣਾ ਪੁਲਿਸ ਨੇ ਕੂੰਮਕਲਾਂ ਵਿਖੇ ਹੋਏ ਜਬਰ ਜਨਾਹ ਦੇ ਮਾਮਲੇ ਨੂੰ ਸੁਲਝਾਉਂਦਿਆਂ ਹੁਣ ਤੱਕ ਇੱਕ ਮਹਿਲਾ ਸਣੇ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।

ludhiana gang rape case
ਫ਼ੋਟੋ

By

Published : Feb 15, 2020, 8:08 AM IST

ਲੁਧਿਆਣਾ: ਕੂੰਮਕਲਾਂ ਨੇੜੇ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਨੂੰ ਪੁਲਿਸ ਵਲੋਂ ਸੁਲਝਾ ਲਿਆ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਹੁਣ ਤੱਕ 4 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਲੁਧਿਆਣਾ ਦੇ ਏਡੀਸੀਪੀ ਰਜਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਵੇਖੋ ਵੀਡੀਓ

ਲੁਧਿਆਣਾ ਦੇ ਏਡੀਸੀਪੀ ਰਜਿੰਦਰ ਸਿੰਘ ਖਹਿਰਾ ਨੇ ਮਾਮਲੇ ਦੀ ਜਾਣਕਾਰੀ ਦਿੰਦਿਆ ਦੱਸਿਆ ਕਿ ਜਬਰ ਜਨਾਹ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਕੁਹਾੜੇ ਨੇੜੇ ਇੱਕ ਢਾਬੇ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਦਕਿ ਤਿੰਨ ਨੂੰ ਲੁਧਿਆਣਾ ਤੋਂ ਹੀ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨੇ ਇੱਕ ਹੋਰ ਮਹਿਲਾ ਨਾਲ ਮਿਲ ਕੇ ਪੀੜਤ ਲੜਕੀ ਨੂੰ ਕਮਰਾ ਕਿਰਾਏ ਉੱਤੇ ਦੇਣ ਦੇ ਬਹਾਨੇ ਬੁਲਾਇਆ ਤੇ ਉਸ ਨਾਲ ਜਬਰ ਜਨਾਹ ਵਰਗੀ ਵਾਰਦਾਤ ਨੂੰ ਅੰਜਾਮ ਦਿੱਤਾ।

ਰਾਜਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਮਹਿਲਾ ਨੇ ਫੋਨ ਕਰਕੇ ਹੀ ਪੀੜਤ ਮਹਿਲਾ ਨੂੰ ਸੱਦਿਆ ਸੀ ਜਿਸ ਤੋਂ ਬਾਅਦ ਆਟੋ ਚਾਲਕ ਉਸ ਨੂੰ ਕਮਰਾ ਦਿਵਾਉਣ ਦਾ ਝਾਂਸਾ ਦੇ ਕੇ ਕਈ ਥਾਂ 'ਤੇ ਘੁੰਮਾਉਂਦਾ ਰਿਹਾ ਅਤੇ ਆਪਣੇ 2-3 ਹੋਰ ਸਾਥੀਆਂ ਨਾਲ ਮਿਲ ਕੇ ਉਸ ਨੇ ਇੱਕ ਸੁੰਨਸਾਨ ਥਾਂ 'ਤੇ ਲਿਜਾ ਕੇ ਮਹਿਲਾ ਨਾਲ ਜਬਰ ਜਨਾਹ ਕੀਤਾ।

ਜ਼ਿਕਰ ਕਰ ਦਈਏ ਕਿ ਬੀਤੀ 11 ਫ਼ਰਵਰੀ ਨੂੰ ਉਕਤ ਪੀੜਤ ਮਹਿਲਾ ਦਾ ਆਟੋ ਵਿੱਚ ਗੈਂਗਰੇਪ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਸ ਰਾਹ ਵਿਚਕਾਰ ਮਰਨ ਲਈ ਛੱਡ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ:ਖਹਿਰਾ ਸਣੇ ਚਾਰਾਂ ਵਿਧਾਇਕਾਂ ਦੀ ਵਿਧਾਇਕੀ ਰੱਦ ਕਰਨ ਤੋਂ ਹਾਈ ਕੋਰਟ ਨੇ ਕੀਤਾ ਇਨਕਾਰ

ABOUT THE AUTHOR

...view details