ਲੁਧਿਆਣਾ:ਜੇਕਰ ਮਨ ਵਿੱਚ ਕੁਝ ਕਰਨ ਦੀ ਲਗਨ ਹੋਵੇ ਤਾਂ ਬੁਲੰਦੀਆਂ ਤੁਹਾਡੇ ਪੈਰ ਚੁੰਮਦੀਆਂ ਹਨ। ਅਜਿਹਾ ਹੀ ਸੱਚ ਕਰ ਦਿਖਾਇਆ ਹੈ ਲੁਧਿਆਣਾ ਦੀ ਛੋਟੀ ਜਿਹੀ ਉਮਰ ਦੀ ਰਹਿਣ ਵਾਲੀ ਇਨਾਇਤ ਵਰਮਾ ਨੇ ਜੋ ਕਿ ਛੋਟੇ ਪੈਕਟ ਵਿੱਚ ਵੱਡਾ ਧਮਾਕਾ ਹੈ। ਇਨਾਇਤ ਨੇ 4 ਸਾਲ ਦੀ ਉਮਰ ਵਿੱਚ 'ਸਭ ਤੋਂ ਵੱਡਾ ਡਰਾਮੇਬਾਜ਼' ਰਿਆਲਿਟੀ ਸ਼ੋਆ ਵਿੱਚ ਐਕਟਿੰਗਆਪਣੇ ਭਵਿੱਖ ਦੀ ਸ਼ੁਰੂਆਤ ਕੀਤੀ।
ਇਸ ਤੋਂ ਬਾਅਦ ਉਸ ਨੇ ਪਿੱਛੇ ਮੁੜਕੇ ਨਹੀਂ ਵੇਖਿਆ। ਇਨਾਇਤ ਕਈ ਸ਼ੋਅ ਕਰ ਚੁੱਕੀ ਹੈ, ਆਈਪੀਐਲ ਦੇ ਵਿੱਚ ਵੱਡੇ-ਵੱਡੇ ਖਿਡਾਰੀਆਂ ਦੀ ਇੰਟਰਵਿਊ ਕਰ ਚੁੱਕੀ ਹੈ, ਕਪਿਲ ਸ਼ਰਮਾ ਸ਼ੋਅ ਦੇ ਵਿੱਚ ਜਾ ਚੁੱਕੀ ਹੈ, ਸਲਮਾਨ ਖਾਨ ਦਾ ਇੰਟਰਵਿਊ ਲੈ ਚੁੱਕੀ ਹੈ ਅਤੇ ਹੁਣ ਅਭਿਸ਼ੇਕ ਬੱਚਨ ਦੇ ਨਾਲ ਲੂਡੋ ਫਿਲਮ ਵਿੱਚ ਨਜ਼ਰ ਆਵੇਗੀ ਜੋ 12 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਛੋਟਾ ਪੈਕੇਟ ਵੱਡਾ ਧਮਾਕਾ ਹੈ ਲੁਧਿਆਣਾ ਦੀ ਰਹਿਣ ਵਾਲੀ ਇੱਕ ਇਨਾਇਤ ਵਰਮਾ ਇਨਾਇਤ ਐਕਟਿੰਗ ਤੋਂ ਇਲਾਵਾ ਡਾਂਸ ਦਾ ਵੀ ਸ਼ੌਕ ਰੱਖਦੀ ਹੈ। ਵੱਡੇ ਵੱਡੇ ਕਲਾਕਾਰਾਂ ਨਾਲ ਕੰਮ ਕਰ ਚੁੱਕੀ ਇਨਾਇਤ ਦੀ ਇਸ ਉਪਲੱਬਧੀ ਤੋਂ ਨਾ ਸਿਰਫ ਪਰਿਵਾਰ ਸਗੋਂ ਪੂਰੇ ਲੁਧਿਆਣੇ ਨੂੰ ਬੇਟੀ 'ਤੇ ਮਾਣ ਹੈ। ਇਆਨਾਇਤ ਐੱਚ ਪੀ, ਡਿਜ਼ਨੀ, ਗੁੱਡ ਨਾਈਟ ਲਈ ਵਿਗਿਆਪਨ ਵੀ ਕਰ ਚੁੱਕੀ ਹੈ।
ਗੱਲਬਾਤ ਕਰਦਿਆਂ ਇਨਾਇਤ ਨੇ ਦੱਸਿਆ ਉਹ 4 ਸਾਲ ਦੀ ਸੀ ਜਦੋਂ ਉਸ ਨੇ ਪਹਿਲਾਂ ਟੀ.ਵੀ. ਸ਼ੋਅ ਕੀਤਾ ਸੀ ਅਤੇ ਇਸ ਮਗਰੋਂ ਉਸ ਨੂੰ ਇੱਕ ਤੋਂ ਬਾਅਦ ਇਕ ਸ਼ੋਅ ਮਿਲਦੇ ਰਹੇ। ਉਸ ਨੇ ਇਕ ਕੁਕਰੀ ਸ਼ੋ ਦੇ ਵਿੱਚ ਬਤੌਰ ਜੱਜ ਵੀ ਭੂਮਿਕਾ ਅਦਾ ਕੀਤੀ ਹੈ। ਇਨਾਇਤ ਨੇ ਦੱਸਿਆ ਕਿ ਉਹ ਵੱਡੀ ਹੋ ਕੇ ਫਿਲਮ ਅਦਾਕਾਰਾ ਬਣਨਾ ਚਾਹੁੰਦੀ ਹੈ ਅਤੇ ਉਹ ਇਸ ਲਈ ਮਿਹਨਤ ਵੀ ਕਰਦੀ ਹੈ।
ਇਨਾਇਤ ਦੀ ਮਾਤਾ ਮੋਨਿਕਾ ਵਰਮਾ ਨੇ ਦੱਸਿਆ ਕਿ ਬਚਪਨ ਤੋਂ ਵੀ ਇਨਾਇਤ ਨੂੰ ਐਕਟਿੰਗ ਕਰਨ ਦਾ ਸ਼ੌਂਕ ਸੀ ਜਿਸ ਤੋਂ ਬਾਅਦ ਉਹ ਉਸ ਨੂੰ ਇਕ ਰਿਯਲਿਟੀ ਸ਼ੋਅ 'ਚ ਲੈਕੇ ਗਏ ਜਿੱਥੇ ਉਸ ਦੀ ਕਾਫੀ ਸ਼ਲਾਘਾ ਕੀਤੀ ਗਈ। ਇਸਦੇ ਨਾਲ ਹੀ ਇਨਾਇਤ ਨੇ ਇੰਡਿਆਸ ਬੈਸਟ ਡਰਾਮੇਬਾਜ਼ ਵਿੱਚ ਚੌਥਾ ਨੰਬਰ ਹਾਸਲ ਕਰ ਚੁੱਕੀ ਹੈ।
ਉਨ੍ਹਾਂ ਕਿਹਾ ਉਨ੍ਹਾਂ ਦੀ ਬੇਟੀ ਨੇ ਉਨ੍ਹਾਂ ਦਾ ਨਾਂ ਰੌਸ਼ਨ ਕੀਤਾ ਹੈ ਅਤੇ ਅੱਜ ਲੋਕ ਉਨ੍ਹਾਂ ਨੂੰ ਉਨ੍ਹਾਂ ਦੇ ਨਾਂ ਤੋਂ ਨਹੀਂ ਸਗੋਂ ਇਨਾਇਤ ਦੇ ਮਾਤਾ ਪਿਤਾ ਦੇ ਨਾਮ ਤੋਂ ਜਾਣਦੇ ਹਨ। ਲੁਧਿਆਣਾ ਦੀ ਇਨਾਇਤ ਨੇ ਨਾ ਸਿਰਫ ਲੁਧਿਆਣਾ ਸਗੋਂ ਪੂਰੇ ਪੰਜਾਬ ਦਾ ਨਾਂ ਬਾਲੀਵੁੱਡ ਵਿਚ ਰੋਸ਼ਨ ਕੀਤਾ ਹੈ। ਇਨਾਈਤ ਨੇ ਵੱਡੀਆਂ ਪੁਲਾਂਗਾ ਪੁੱਟ ਕੇ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਮਨ ਕੁੱਝ ਕਰਨ ਦੀ ਲਗਨ ਹੋਵੇ ਤਾਂ ਬੁਲੰਦੀਆਂ ਤੁਹਾਡੇ ਪੈਰ ਚੁਮਦੀਆਂ ਹਨ।