ਪੀਏਯੂ 'ਚ ਸਪੋਰਟਸ ਮੀਟ ਦਾ ਉਦਘਾਟਨ, ਖੇਡ ਮੰਤਰੀ ਮੀਤ ਹੇਅਰ ਨੇ ਕਿਹਾ- ਨਵੀਂ ਖੇਡ ਨੀਤੀ 'ਤੇ ਕੰਮ ਜਾਰੀ ਲੁਧਿਆਣਾ: ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਨੇ ਪੀਏਯੂ 'ਚ ਸ਼ੁਰੂ ਹੋਈ ਸਪੋਰਟਸ ਮੀਟ ਦਾ ਵੀਰਵਾਰ ਨੂੰ ਉਦਘਾਟਨ ਕੀਤਾ ਹੈ। ਇਸ ਮੌਕੇ ਮੀਤ ਹੇਅਰ ਨੇ ਕਿਹਾ ਕਿ ਸਰਕਾਰ ਖਿਡਾਰੀਆਂ ਲਈ ਨਵੀਂ ਨੀਤੀ ਬਣਾ ਰਹੀ ਹੈ। ਖ਼ਤਮ ਹੋਏ ਟੀਕੇ 'ਤੇ ਵੀ ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਨੇ ਅਪਣੀ ਪ੍ਰਤੀਕਿਰਿਆ ਦਿੱਤੀ ਹੈ। ਇਸ ਤੋਂ ਉਨ੍ਹਾਂ ਨੇ ਵਿਰੋਧੀਆਂ ਉੱਤੇ ਤੰਜ ਕੱਸਦੇ ਹੋਏ ਕਿਹਾ ਕਿ ਮੋਦੀ ਨੇ ਜੇਕਰ ਕੋਈ ਟੱਕਰ ਦੇ ਸਕਦਾ ਹੈ, ਤਾਂ ਉਹ ਅਰਵਿੰਦ ਕੇਜਰੀਵਾਲ ਹੀ ਹੈ।
ਨਵੀਂ ਖੇਡ ਨੀਤੀ 'ਤੇ ਹੋ ਰਿਹਾ ਕੰਮ:ਵੀਰਵਾਰ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਵਿਸ਼ੇਸ਼ ਤੌਰ 'ਤੇ ਸਪੋਰਟਸ ਮੀਟ ਸ਼ੁਰੂ ਕੀਤੀ ਗਈ ਹੈ। ਇਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਹੈ। ਇਸ ਦਾ ਉਦਘਾਟਨ ਕਰਨ ਲਈ ਮੀਤ ਹੇਅਰ ਪਹੁੰਚੇ। ਇਸ ਮੌਕੇ ਮੀਤ ਹੇਅਰ ਨੇ ਖਿਡਾਰੀਆਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਨ ਲਈ ਜਲਦ ਹੀ ਖੇਡ ਨੀਤੀ ਲਿਆਉਣ ਦੀ ਗੱਲ ਕੀਤੀ। ਖੇਡ ਮੰਤਰੀ ਨੇ ਦੱਸਿਆ ਕਿ ਮਾਹਿਰ ਅਤੇ ਪੰਜਾਬ ਸਰਕਾਰ ਇਸ ਉੱਤੇ ਕੰਮ ਕਰ ਰਹੀ ਹੈ।
ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ :ਇਸ ਮੌਕੇ ਪੰਜਾਬ 'ਚ ਖ਼ਤਮ ਹੋ ਰਹੇ ਟੀਕਿਆਂ ਸਬੰਧੀ ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਅਸੀਂ ਇਸ ਦਾ ਪ੍ਰਬੰਧ ਕਰ ਰਹੇ ਹਾਂ। ਅਸੀਂ ਕੇਂਦਰ ਸਰਕਾਰ ਤੋਂ ਵੀ ਟੀਕਾ ਭੇਜਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਵੀ ਇਸ ਦੇ ਪ੍ਰਬੰਧ ਕੀਤੇ ਸਨ ਅਤੇ ਹੁਣ ਵੀ ਕਰਾਂਗੇ। ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਵੇਗਾ। ਦੂਜੇ ਪਾਸੇ ਸੀਬੀਆਈ ਵੱਲੋਂ ਕੀਤੀ ਜਾ ਰਹੀ ਕਾਰਵਾਈ ਬਾਰੇ ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ਼ ਅਰਵਿੰਦ ਕੇਜਰੀਵਾਲ ਤੋਂ ਹੀ ਡਰਦੇ ਹਨ। ਇਸੇ ਲਈ ਸਿਆਸੀ ਬਦਲਾਖੋਰੀ ਕਾਰਨ ਇਹ ਸਭ ਕੁਝ ਹੋ ਰਿਹਾ ਹੈ।
ਖੇਡਾਂ ਦੇ ਕੋਟੇ 'ਚ ਨੌਕਰੀਆਂ ਦੇਣ ਦਾ ਦਾਅਵਾ: ਸਪੋਰਟਸ ਮੰਤਰੀ ਮੀਤ ਹੇਅਰ ਨੇ ਪੀਏਯੂ ਦੇ ਪੁਰਾਣੇ ਖਿਡਾਰੀਆਂ ਦੀ ਵੀ ਗੱਲ ਕੀਤੀ ਕਿ ਇਸ ਯੂਨੀਵਰਸਿਟੀ ਤੋਂ ਚੰਗੇ ਖਿਡਾਰੀ ਨਿਕਲੇ ਹਨ, ਜਿਨ੍ਹਾਂ ਨੇ ਪੰਜਾਬ ਦਾ ਸਿਰ ਉੱਚਾ ਕੀਤਾ ਹੈ। ਖੇਡ ਮੰਤਰੀ ਨੇ ਖੇਡਾਂ ਦੇ ਕੋਟੇ ਵਿੱਚ ਨੌਜਵਾਨਾਂ ਨੂੰ ਵੱਧ ਤੋਂ ਵੱਧ ਨੌਕਰੀਆਂ ਦੇਣ ਦੀ ਗੱਲ ਆਖਦਿਆਂ ਦਾਅਵਾ ਕੀਤਾ ਕਿ ਸਾਡੀ ਸਰਕਾਰ ਇਸ ਉੱਤੇ ਗੰਭੀਰ ਹੈ। ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿੱਚ ਬਲਦਾਂ ਦੀ ਦੌੜ ਬੰਦ ਹੋਣ ਉੱਤੇ ਉਨ੍ਹਾਂ ਕਿਹਾ ਕਿ ਇਹ ਕੇਂਦਰ ਦਾ ਮਹਿਕਮਾ ਹੈ।
ਇਹ ਵੀ ਪੜ੍ਹੋ:Bhagwant Mann Tweet: ਮੁਖਤਾਰ ਅੰਸਾਰੀ ਦਾ 55 ਲੱਖ ਕਾਨੂੰਨੀ ਖਰਚਾ ਭਰਨ ਤੋਂ ਸਰਕਾਰ ਦੀ ਕੋਰੀ ਨਾਂਹ