ਲੁਧਿਆਣਾ/ਖੰਨਾ:ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਹੋ ਚੁੱਕੀ ਹੈ। 117 ਜ਼ਿਲ੍ਹਿਆਂ ਵਿੱਚ ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਹੁਣ ਖੰਨਾ ਵਿੱਚ ਕੀਤੀ ਗਈ ਹੈ, ਜਿੱਥੇ ਸਥਾਨਕ ਵਿਧਾਇਕ ਨੇ ਸਕੂਲ ਆਫ ਐਮੀਨੈਂਸ ਦੀ ਨੀਂਹ ਪੱਥਰ ਰੱਖਿਆ। ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ 117 ਸਕੂਲ ਆਫ ਐਮੀਨੈਂਸ ਐਲਾਨੇ ਗਏ ਹਨ। ਇਸ ਦੇ ਤਹਿਤ ਸਾਰੇ ਸਕੂਲਾਂ ਦੀਆਂ ਬਿਲਡਿੰਗਾਂ ਤਿਆਰ ਹੋ ਰਹੀਆਂ ਹਨ। ਖੰਨਾ ਵਿਖੇ ਕਿਸ਼ੋਰੀ ਲਾਲ ਜੇਠੀ ਸਰਕਾਰੀ ਸਕੂਲ ਨੂੰ ਸਕੂਲ ਆਫ ਐਮੀਨੈਂਸ ਬਣਾਉਣ ਦੀ ਸ਼ੁਰੂਆਤ ਹੋਈ। ਬਿਲਡਿੰਗ ਨਿਰਮਾਣ ਦਾ ਨੀਂਹ ਪੱਥਰ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਧ ਨੇ ਸਕੂਲੀ ਵਿਦਿਆਰਥਣਾਂ ਤੋਂ ਰਖਵਾਇਆ। ਇਹ ਬਿਲਡਿੰਗ ਡੇਢ ਦੋ ਸਾਲਾਂ ਵਿੱਚ ਬਣਕੇ ਤਿਆਰ ਹੋਵੇਗੀ। ਇੱਥੇ ਉੱਚ ਪੱਧਰੀ ਸਿੱਖਿਆ ਮਿਲੇਗੀ। ਵਿਧਾਇਕ ਸੌਂਧ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਅੰਦਰ 117 ਸਕੂਲ ਆਫ ਐਮਿਨੇਸ਼ਨ ਬਣਾਏ ਹਨ। ਜਿੱਥੇ ਨਵੀਆਂ ਬਿਲਡਿੰਗਾਂ ਅਤੇ ਸਟਾਫ਼ ਭਰਤੀ ਹੋਵੇਗਾ।
ਖੰਨਾ ਵਿਖੇ ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ, ਵਿਧਾਇਕ ਸੌਂਧ ਨੇ ਰੱਖਿਆ ਨੀਂਹ ਪੱਥਰ - Khanna news In punjabi
ਪੰਜਾਬ ਦੇ 117 ਜ਼ਿਲ੍ਹਿਆਂ ਨੂੰ ਸਕੂਲ ਆਫ ਐਮੀਨੈਂਸ ਦੀ ਸੌਗਾਤ ਦਿੱਤੀ ਗਈ ਹੈ ਅਤੇ ਹੁਣ ਇਹ ਸਕੂਲ ਸ਼ੁਰੂ ਹੋ ਚੁਕੇ ਹਨ ਜਿੰਨਾ ਵਿਚ ਖੰਨਾ ਵੀ ਆਉਂਦਾ ਹੈ ਜਿਥੇ ਸਕੂਲ ਆਫ ਐਮੀਨੈਂਸ ਦਾ ਨੀਂਹ ਪੱਥਰ ਰੱਖ ਕ ਸ਼ੁਰੂਆਤ ਕੀਤੀ ਗਈ ਹੈ। ਦੱਸਣਯੋਗ ਹੈ ਕਿ ਇਹ ਸਕੂਲ 9ਵੀਂ ਤੇ 11ਵੀਂ ਜਮਾਤ ਤੱਕ ਪੜ੍ਹਾਈ ਹੋਵੇਗੀ।
ਵਿਦਿਆਰਥਣਾਂ ਤੋਂ ਰਖਵਾਇਆ ਗਿਆ ਨੀਂਹ ਪੱਥਰ :ਇਸੇ ਅਧੀਨ ਖੰਨਾ ਵਿਖੇ ਬਿਲਡਿੰਗ ਦਾ ਨੀਂਹ ਪੱਥਰ ਰੱਖਿਆ ਗਿਆ। ਇਹ ਨੀਂਹ ਪੱਥਰ ਵਿਦਿਆਰਥਣਾਂ ਤੋਂ ਰਖਵਾਇਆ ਗਿਆ। ਆਉਣ ਵਾਲੇ ਸਮੇਂ 'ਚ ਇਹਨਾਂ ਸਕੂਲਾਂ 'ਚ ਉੱਚ ਸਿੱਖਿਆ ਮਿਲੇਗੀ। ਵਿਧਾਇਕ ਨੇ ਕਿਹਾ ਕਿ ਆਪ ਸਰਕਾਰ ਦਾ ਮੁੱਖ ਟੀਚਾ ਸੂਬੇ ਦਾ ਸਿਹਤ ਅਤੇ ਸਿੱਖਿਆ ਢਾਂਚਾ ਮਜ਼ਬੂਤ ਕਰਨਾ ਹੈ। ਸਰਕਾਰੀ ਸਕੂਲਾਂ ਦੇ ਬੱਚੇ ਵਧੀਆ ਮਾਹੌਲ 'ਚ ਪੜ੍ਹਨਗੇ। ਚੰਗੇ ਅਫ਼ਸਰ ਬਣਨਗੇ, ਸਕੂਲ ਅੰਦਰ ਉਦਘਾਟਨ ਸਮਾਗਮ ਹੋਇਆ। ਇਸ ਵਿੱਚ ਵਿਧਾਇਕ ਸੌਂਧ ਨੇ ਅਧਿਆਪਕਾਂ ਅਤੇ ਬੱਚਿਆਂ ਨੂੰ ਸਹਿਯੋਗ ਦੀ ਅਪੀਲ ਵੀ ਕੀਤੀ। ਵਿਧਾਇਕ ਨੇ ਦਾਅਵਾ ਕੀਤਾ ਕਿ ਡੇਢ ਸਾਲਾਂ ਦੇ ਦੌਰਾਨ ਸਰਕਾਰੀ ਸਕੂਲਾਂ ਚ ਦਾਖਲੇ ਵਧੇ ਹਨ। ਲੋਕ ਨਿੱਜੀ ਸਕੂਲਾਂ ਚੋਂ ਬੱਚੇ ਹਟਾ ਕੇ ਸਰਕਾਰੀ ਸਕੂਲਾਂ ਚ ਲਗਾ ਰਹੇ ਹਨ। ਸੂਬਾ ਸਰਕਾਰ ਦੇ ਦਾਅਵਿਆਂ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਪਾਉਣਗੇ।
- ਪੰਜਾਬ ਦੀਆਂ ਜੇਲ੍ਹਾਂ ਵਿੱਚ ਪਹੁੰਚਿਆਂ HIV- ਸਿਹਤ ਵਿਭਾਗ ਦੇ ਖੁਲਾਸੇ, ਬੱਚੇ ਤੇ ਔਰਤਾਂ ਵੀ ਪੀੜਤ- ਖਾਸ ਰਿਪੋਰਟ
- Breast Feeding Week: ਮਾਂ ਦੀ ਮਮਤਾ ’ਤੇ ਪੱਛਮੀ ਸੱਭਿਅਤਾ ਦਾ ਅਸਰ! ਔਰਤਾਂ 'ਚ ਵਧਿਆ ਨਸ਼ੇ ਦਾ ਰੁਝਾਨ ਮਾਂ ਦੇ ਦੁੱਧ ਨੂੰ ਬਣਾ ਰਿਹਾ ਜ਼ਹਿਰੀਲਾ!
- Singapore Education Model: ਕੀ ਸੇਧ ਲੈ ਕੇ ਆਏ ਸਿੰਗਾਪੁਰ ਟ੍ਰੇਨਿੰਗ ਲਈ ਗਏ ਪੰਜਾਬ ਦੇ ਸਕੂਲ ਪ੍ਰਿੰਸੀਪਲਜ਼, ਸੁਣੋ ਇੱਕ-ਇੱਕ ਦਿਲਚਸਪ ਗੱਲ
ਸਰਕਾਰੀ ਸਕੂਲਾਂ 'ਚ ਅੰਗਰੇਜ਼ੀ ਮਾਧਿਅਮ ਹੋਵੇਗਾ। ਬੱਚੇ ਫਰਾਟੇਦਾਰ ਅੰਗਰੇਜ਼ੀ ਬੋਲਣਗੇ। ਵਿਧਾਇਕ ਨੇ ਕਿਹਾ ਕਿ ਜੇਕਰ ਸਾਡਾ ਵਿੱਦਿਅਕ ਢਾਂਚਾ ਸਹੀ ਹੋਵੇਗਾ ਤਾਂ ਅਸੀਂ ਆਉਣ ਵਾਲਾ ਭਵਿੱਖ ਸੁਨਹਿਰਾ ਬਣਾ ਸਕਦੇ ਹਾਂ। ਆਜ਼ਾਦੀ ਘੁਲਾਟੀਏ ਦੇ ਨਾਮ ਵਾਲਾ ਸਕੂਲ ਕਿਸ਼ੋਰੀ ਲਾਲ ਜੇਠੀ ਆਜਾਦੀ ਘੁਲਾਟੀਏ ਸਨ। ਇਸ ਕਰਕੇ ਓਹਨਾਂ ਦੇ ਨਾਮ ਉਪਰ ਸਰਕਾਰੀ ਕੰਨਿਆ ਸਕੂਲ ਦਾ ਨਾਮ ਹੈ। ਇਹ ਇਲਾਕੇ ਦਾ ਸਭ ਤੋਂ ਵੱਡਾ ਸਰਕਾਰੀ ਸਕੂਲ ਹੈ। ਇਸੇ ਕਰਕੇ ਇਸਨੂੰ ਸਕੂਲ ਆਫ ਐਮੀਨੇਸ਼ਨ ਬਣਾਇਆ ਗਿਆ। ਹੁਣ ਇਹ ਸਕੂਲ ਕੰਨਿਆ ਤੋਂ ਬਦਲਕੇ ਕੋ-ਐਡ ਬਣਾਇਆ ਗਿਆ ਹੈ। ਸਕੂਲ ਆਫ ਐਮਿਨੇਸ਼ਨ ਦਾ ਲਾਭ ਲੜਕੇ ਲੜਕੀਆਂ ਦੋਵੇਂ ਲੈਣਗੇ।