ਲੁਧਿਆਣਾ: ਸੀ.ਐੱਮ.ਸੀ. ਹਸਪਤਾਲ ਵਿੱਚ ਸੀ.ਆਈ.ਆਈ. ਵੱਲੋਂ ਲਾਏ ਗਈ ਆਕਸੀਜਨ ਪਲਾਂਟ ਦਾ ਉਦਘਾਟਨ (Inauguration of Oxygen Plant) ਕਰਨ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕੋਰੋਨਾ ਦੀ ਤੀਜੀ ਵੇਵ (third wave of the corona) ਦਾ ਖ਼ਤਰਾ ਪੂਰੀ ਦੁਨੀਆ ‘ਤੇ ਮੰਡਰਾ ਰਿਹਾ ਹੈ ਅਤੇ ਭਾਰਤ ਦੇ ਵਿੱਚ ਵੀ ਇਸ ਦੇ ਕਈ ਕੇਸ ਸਾਹਮਣੇ ਆ ਰਹੇ ਹਨ। ਜਿਸ ਦੀ ਤਿਆਰੀਆਂ ਹੁਣ ਤੋਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕਰ ਦਿੱਤੀਆ ਗਈਆ ਹਨ। ਜਿਸ ਨੂੰ ਲੈਕੇ ਪੰਜਾਬ ਸਰਕਾਰ (Government of Punjab) ਵੱਲੋਂ ਨਵੇਂ ਆਕਸੀਜਨ ਪਲਾਂਟ (New oxygen plants) ਲਗਾਏ ਜਾ ਰਹੇ ਹਨ। ਤਾਂ ਜੋ ਕਿਸੇ ਵੀ ਹਾਲਾਤ ਵਿੱਚ ਪੰਜਾਬ ਅੰਦਰ ਆਕਸੀਜਨ (oxygen ) ਦੀ ਘਾਟ ਨਾ ਆ ਸਕੇ।
ਉਨ੍ਹਾਂ ਕਿਹਾ ਕਿ ਸੀ.ਐੱਮ.ਸੀ. ਦੇ ਵਿੱਚ ਜੋ ਅੱਜ ਆਕਸੀਜਨ ਪਲਾਂਟ ਦਾ ਉਦਘਾਟਨ (Inauguration of Oxygen Plant) ਕੀਤਾ ਜਾ ਰਿਹਾ ਹੈ ਇਸ ਨਾਲ ਆਕਸੀਜਨ ਦੀ ਕਮੀ ਦੀ ਪੂਰਤੀ ਹੋ ਸਕੇਗੀ। ਉੱਧਰ ਦੂਜੇ ਪਾਸੇ ਕੇਜਰੀਵਾਲ (Kejriwal) ਵੱਲੋਂ ਪੰਜਾਬ ਅੰਦਰ ਸਰਕਾਰ ਬਣਨ ‘ਤੇ ਸਿਹਤ ਸੁਵਿਧਾਵਾਂ ਦਰੁਸਤ ਕਰਨ ਦੇ ਮਾਮਲੇ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਉਹ ਪਹਿਲਾਂ ਆਪਣੇ ਦਿੱਲੀ ਦੇ ਹਾਲ ਵੇਖ ਲੈਣ।