ਲੁਧਿਆਣਾ: ਵੀਰਵਾਰ ਨੂੰ ਜ਼ਿਲ੍ਹੇ ਵਿੱਚ ਭਾਈ ਹਿੰਮਤ ਸਿੰਘ ਨਗਰ ਵਿਖੇ 'ਨੇਕੀ ਕੀ ਦੁਕਾਨ' ਦਾ ਉਦਘਾਟਨ ਕੀਤਾ ਗਿਆ ਜਿਸ 'ਚ ਬਿਨਾਂ ਕਿਸੇ ਮੁਨਾਫੇ ਦੇ ਕਰਿਆਨੇ ਦੇ ਸਮਾਨ ਸਮੇਤ ਹੋਰ ਸਮਾਨ ਵੇਚਿਆ ਜਾਵੇਗਾ। ਐਨ.ਜੀ.ਓ. ਹੈਲਪਫੁੱਲ ਦੇ ਦੀਪਕ ਗਰਗ ਵੱਲੋਂ ਇਹ ਦੁਕਾਨ ਖੋਲ੍ਹੀ ਗਈ ਹੈ।
ਬਿਨਾ ਮੁਨਾਫ਼ੇ ਤੋਂ ਸਮਾਨ ਵੇਚਣ ਵਾਲੀ 'ਨੇਕੀ ਕੀ ਦੁਕਾਨ' ਦਾ ਹੋਇਆ ਉਦਘਾਟਨ - ਲੁਧਿਆਣਾ ਭਾਈ ਹਿੰਮਤ ਸਿੰਘ ਨਗਰ
ਲੁਧਿਆਣਾ ਵਿੱਚ ਭਾਈ ਹਿੰਮਤ ਸਿੰਘ ਨਗਰ ਵਿਖੇ ਐਨ.ਜੀ.ਓ. ਹੈਲਪਫੁੱਲ ਦੇ ਦੀਪਕ ਗਰਗ ਵੱਲੋਂ 'ਨੇਕੀ ਕੀ ਦੁਕਾਨ' ਦਾ ਉਦਘਾਟਨ ਕੀਤਾ ਗਿਆ ਜਿਸ 'ਚ ਬਿਨਾਂ ਕਿਸੇ ਮੁਨਾਫੇ ਦੇ ਕਰਿਆਨੇ ਦੇ ਸਮਾਨ ਸਮੇਤ ਹੋਰ ਸਮਾਨ ਵੇਚਿਆ ਜਾਵੇਗਾ।
ਇਸ ਮੌਕੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ। ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਮਾਤਾ ਵਿਪਨਜੀਤ ਕੌਰ ਨੇ ਲੁਧਿਆਣਾ ਵਿੱਚ ਦੁਕਾਨ ਖੋਲ੍ਹੀ ਸੀ ਜਿੱਥੇ ਖ਼ਰੀਦ ਤੋਂ ਘੱਟ ਕੀਮਤ 'ਤੇ ਕਰਿਆਨੇ ਤੇ ਸਬਜ਼ੀਆਂ ਵੇਚੀਆਂ ਜਾਂਦੀਆਂ ਹਨ ਅਤੇ ਅੱਜ ਐਨਜੀਓ ਹੈਲਪਫੁਲ ਨੇ ਦੁਕਾਨ ਖੋਲ੍ਹੀ ਹੈ ਜੋ ਬਿਨਾਂ ਕਿਸੇ ਲਾਭ ਦੇ ਚੀਜ਼ਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਅਜਿਹੀਆਂ ਦੁਕਾਨਾਂ ਖੋਲ੍ਹਣ ਦਾ ਮਕਸਦ ਲੋਕਾਂ ਦੀ ਮਦਦ ਕਰਨਾ ਅਤੇ ਕਮਿਸ਼ਨ ਏਜੰਟਾਂ ਵੱਲੋਂ ਹੁੰਦੀਆਂ ਲੁੱਟਾਂ ਨੂੰ ਰੋਕਣਾ ਹੈ।
ਐਨ.ਜੀ.ਓ. ਹੈਲਪਫੁੱਲ ਦੇ ਦੀਪਕ ਗਰਗ ਨੇ ਕਿਹਾ ਕਿ ਉਨ੍ਹਾਂ ਦੀ ਐਨ.ਜੀ.ਓ ਕਾਫੀ ਸਮੇਂ ਤੋਂ ਲੋਕਾਂ ਦੀ ਸੇਵਾ ਕਰਦੀ ਆ ਰਹੀ ਹੈ ਅਤੇ ਹੁਣ ਉਹ ਲੋਕਾਂ ਨੂੰ ਘੱਟ ਕੀਮਤ 'ਤੇ ਕਰਿਆਨੇ ਦੀਆਂ ਚੀਜ਼ਾਂ ਮੁਹੱਈਆ ਕਰਵਾ ਕੇ ਸਹਾਇਤਾ ਕਰਨਗੇ। ਉਨ੍ਹਾਂ ਕਿਹਾ ਕਿ ਦੁਕਾਨ ਦਾ ਖਰਚਾ ਉਹ ਖ਼ੁਦ ਚੁੱਕਣਗੇ ਤੇ ਲੋਕਾਂ ਨੂੰ ਸਿਰਫ਼ ਕੀਮਤ ਮੁੱਲ ‘ਤੇ ਕਰਿਆਨੇ ਦੀਆਂ ਵਸਤਾਂ ਮੁਹੱਈਆ ਕਰਵਾਈਆਂ ਜਾਣਗੀਆਂ।