ਲੁਧਿਆਣਾ: ਸ਼ਹਿਰ ਦੇ ਇਤਿਹਾਸਿਕ ਜਾਮਾ ਮਸਜਿਦ ਵਿੱਚ ਮੁਸਲਿਮ ਭਾਈਚਾਰੇ ਨੇ ਸਮਾਜਿਕ ਦੂਰੀ ਦੀ ਪਾਲਣਾ ਕਰਕੇ ਨਮਾਜ਼ ਪੜ੍ਹੀ ਕੇ ਸਭ ਨੂੰ ਈਦ ਦੀਆਂ ਵਧਾਈਆਂ ਦਿੱਤੀਆ। ਦੱਸ ਦੇਈਏ ਕਿ ਮੁਸਲਿਮ ਭਾਈਚਾਰੇ ਨੇ ਮਾਸਕ ਦੀ ਵਰਤੋਂ ਕਰਕੇ ਨਮਾਜ਼ ਪੜ੍ਹੀ।
ਲੁਧਿਆਣਾ ਦੀ ਜਾਮਾ ਮਸਜਿਦ ਦੇ ਨਾਇਬ ਸ਼ਾਹੀ ਇਮਾਮ ਮੁਹੰਮਦ ਉਸਮਾਨ ਉਰ ਰਹਿਮਾਨ ਨੇ ਸਮੁੱਚੇ ਦੇਸ਼ਵਾਸੀ ਨੂੰ ਈਦ ਦੀ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਈਦ ਕੁਰਬਾਣੀ ਦਾ ਤਿਉਹਾਰ ਹੈ। ਈਦ ਉਲ ਜੁਹਾ ਨੂੰ ਈਦ ਏ ਕੁਰਬਾਨੀ ਦੇ ਨਾਂਅ ਵਜੋਂ ਵੀ ਜਾਣਿਆ ਜਾਂਦਾ ਹੈ।
ਜਾਮਾ ਮਸਜਿਦ ਵਿੱਚ ਮੁਸਲਿਮ ਭਾਈਚਾਰੇ ਨੇ ਸਮਾਜਿਕ ਦੂਰੀ ਨਾਲ ਕੀਤੀ ਨਮਾਜ਼ ਅਦਾ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਕਾਰਨ ਉਨ੍ਹਾਂ ਨੇ ਅੱਜ ਸਮਾਜਿਕ ਦੂਰੀ ਕਾਇਮ ਕਰਕੇ ਨਮਾਜ਼ ਪੜ੍ਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਹਿਦਾਇਤਾਂ ਸਨ ਕਿ ਨਮਾਜ਼ ਵੇਲੇ ਇਕੱਠ ਨਾ ਕੀਤਾ ਜਾਵੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੇ ਘੱਟ ਵਿਅਕਤੀਆਂ ਨਾਲ ਨਮਾਜ਼ ਅਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਅੱਲਾ ਤੋਂ ਦੁਆ ਮੰਗੀ ਹੈ ਕਿ ਇਸ ਮਹਾਂਮਾਰੀ ਨਾਲ ਜੂਝ ਰਹੀ ਪੂਰੀ ਦੁਨੀਆਂ ਨੂੰ ਛੁਟਕਾਰਾ ਦਿੱਤਾ ਜਾਵੇ ਤੇ ਚੰਗੀ ਸਿਹਤ ਪ੍ਰਧਾਨ ਕਰੇ।
ਉਨ੍ਹਾਂ ਕਿਹਾ ਕਿ ਹਰ ਸਾਲ ਉਹ ਈਦ ਨੂੰ ਇਕੱਠ ਵੀ ਤੇ ਗਲੇ ਲੱਗ ਕੇ ਇੱਕ ਦੂਜੇ ਨੂੰ ਵਧਾਇਆ ਦਿੰਦੇ ਸੀ ਪਰ ਇਸ ਵਾਰ ਉਹ ਸਮਾਜਿਕ ਦੂਰੀ ਨਾਲ ਈਦ ਮਨਾ ਰਹੇ ਹਨ।
ਇਹ ਵੀ ਪੜ੍ਹੋ:ਮੁਸਲਿਮ ਭਾਈਚਾਰੇ ਨੇ ਘਰ ਵਿੱਚ ਹੀ ਨਮਾਜ਼ ਪੜ੍ਹ ਕੇ ਈਦ ਦਾ ਮਨਾਇਆ ਤਿਉਹਾਰ