ਲੁਧਿਆਣਾ: ਗਿਆਸਪੁਰਾ ਪੁਲਿਸ ਸਟੇਸ਼ਨ (Giaspura Police Station) ਦੇ ਅਧੀਨ ਆਉਂਦੀ ਸਮਾਰਟ ਕਲੋਨੀ ਵਿੱਚ ਬੀਤੀ ਦੇਰ ਰਾਤ ਇੱਕ ਘਰ ਉੱਤੇ 2 ਹਥਿਆਰਾਂ ਨਾਲ ਲੈਸ ਮੁਲਜ਼ਮਾਂ ਨੇ ਹਮਲਾ ਕਰ ਦਿੱਤਾ। ਹਮਲੇ ਦੀਆਂ ਨੇੜੇ ਲੱਗੇ ਕੈਮਰੇ ਵਿੱਚ ਕੁੱਝ ਤਸਵੀਰਾਂ ਵੀ ਕੈਦ ਹੋਈਆਂ ਹਨ। ਜਿਸ ਵਿੱਚ ਮੁਲਜ਼ਮ ਘਰ ਦੇ ਦਰਵਾਜ਼ੇ ਉੱਤੇ ਜ਼ਬਰਦਸਤ ਤਰੀਕੇ ਨਾਲ ਹਮਲਾ ਕਰ ਰਹੇ ਨੇ, ਜਿਸ ਤੋਂ ਬਾਅਦ ਉਹ ਮੌਕੇ ਤੇ ਫਰਾਰ ਹੋ ਜਾਂਦੇ ਨੇ, ਫਿਲਹਾਲ ਪੁਲਿਸ ਕੋਲ ਵੀਡੀਓ ਪੁੱਜੀ ਹੈ। ਮਾਮਲਾ ਕੁੱਝ ਪੈਸਿਆਂ ਦੇ ਲੈਣ ਦੇਣ ਦਾ ਦੱਸਿਆ ਜਾ ਰਿਹਾ ਹੈ ਜਿਸ ਕਰਕੇ ਇਹ ਹਮਲਾ ਕੀਤਾ ਗਿਆ ਹੈ। ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ।
ਘਰ ਉੱਤੇ ਦੇਰ ਰਾਤ ਹਮਲਾ:ਹਮਲਾ ਕਰਨ ਵਾਲੇ ਮੁਲਜ਼ਮਾਂ ਦੀ ਸ਼ਨਾਖ਼ਤ (Identification of the accused) ਮਨਦੀਪ ਅਤੇ ਸੁਮਿਤ ਵਜੋਂ ਹੋਈ ਹੈ, ਜਿਸ ਘਰ ਉੱਤੇ ਹਮਲਾ ਕੀਤਾ ਗਿਆ ਉਹ ਮਨੀਸ਼ ਦਾ ਘਰ ਹੈ। ਪੀੜਤ ਮਨੀਸ਼ ਗੁਪਤਾ ਨੇ ਕਿਹਾ ਕਿ ਜਿਨ੍ਹਾਂ ਨੇ ਹਮਲਾ ਕੀਤਾ ਉਹ ਦੋਵੇਂ ਹੀ ਉਸ ਦੇ ਗੁਆਂਢੀ ਨੇ ਅਤੇ ਕਿਰਾਏ ਉੱਤੇ ਰਹਿੰਦੇ ਨੇ। ਬੀਤੀ ਰਾਤ ਉਨ੍ਹਾਂ ਨੇ ਹਮਲਾ ਕੀਤਾ ਅਤੇ ਗਾਲਾਂ ਵੀ ਕੱਢੀਆ ਨੇ ਜਿਸ ਤੋਂ ਬਾਅਦ ਇਲਾਕੇ ਦੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਦੋਵਾਂ ਨੂੰ ਹਮਲਾ ਕਰਨ ਤੋਂ ਰੋਕਿਆ । ਮਨੀਸ਼ ਨੇ ਦੱਸਿਆ ਕਿ ਮਨਦੀਪ ਅਤੇ ਸੁਮਿਤ ਨੂੰ ਉਸ ਨੇ ਆਪਣੀ ਜ਼ਿੰਮੇਵਾਰੀ ਉੱਤੇ ਕਿਰਾਏ ਦਾ ਕਮਰਾ ਦਵਾਇਆ ਸੀ ਪਰ ਉਹ ਉੱਥੇ ਬਹੁਤ ਜ਼ਿਆਦਾ ਗਲਤ ਕੰਮ ਕਰਦੇ ਸਨ, ਜਦੋਂ ਉ੍ਹਾਂ ਨੂੰ ਕਮਰਾ ਛੱਡਣ ਲਈ ਕਿਹਾ ਗਿਆ ਤਾਂ ਉਸ ਦਾ ਬਕਾਇਆ ਕਿਰਾਇਆ 10 ਹਜ਼ਾਰ ਬਣਦਾ ਸੀ ਪਰ ਉਹ ਬਿਨ੍ਹਾਂ ਦਿੱਤੇ ਜਾ ਰਹੇ ਸਨ। ਇਸ ਦੌਰਾਨ ਜਦੋਂ ਮਨੀਸ਼ ਨੇ ਦੋਵਾਂ ਨੂੰ ਕਿਰਾਏ ਦੇ ਪੈਸੇ ਦੇਣ ਲਈ ਕਿਹਾ ਤਾਂ ਉਨ੍ਹਾਂ ਨੇ ਦੇਰ ਰਾਤ ਘਰ ਉੱਤੇ ਹਮਲਾ ਕਰ ਦਿੱਤਾ।
- ਵਿਕਰਮਜੀਤ ਸਾਹਨੀ ਨੇ ਚੁੱਕਿਆ ਬੰਦੀ ਸਿੰਘਾਂ ਦਾ ਮੁੱਦਾ,ਕਿਹਾ-ਰਿਹਾਈ ਨਾ ਹੋਣਾ ਭਾਰਤ ਦੀ ਕਾਨੂੰਨ ਵਿਵਸਥਾ 'ਤੇ ਵੱਡਾ ਸਵਾਲ,ਪੀਐੱਮ ਅਤੇ ਗ੍ਰਹਿ ਮੰਤਰੀ ਦੇਣ ਧਿਆਨ
- ਬਰਸਾਤ ਦੌਰਾਨ ਟੁੱਟੇ ਕੀਰਤਪੁਰ-ਮਨਾਲੀ ਕੌਮਾਂਤਰੀ ਮਾਰਗ ਨੂੰ ਮੁੜ ਬਣਾਉਣ ਲਈ ਲੱਗੇਗਾ ਡੇਢ ਸਾਲ ਦਾ ਸਮਾਂ, ਕਈ ਥਾਈਂ ਹੋਵੇਗਾ ਸੁਰੰਗਾਂ ਦਾ ਨਿਰਮਾਣ
- ਅੱਜ ਹੋਵੇਗੀ IMA ਦੀ ਪਾਸਿੰਗ ਆਊਟ ਪਰੇਡ, 372 ਜੈਂਟਲਮੈਨ ਕੈਡਿਟ ਲੈਣਗੇ ਹਿੱਸਾ, ਦੇਸ਼ ਨੂੰ ਮਿਲਣਗੇ 343 ਅਧਿਕਾਰੀ