ਪੰਜਾਬ

punjab

ETV Bharat / state

ਲੋਹੜੀ ਦੇ ਤਿਉਹਾਰ 'ਚ ਅੜਿੱਕਾ ਬਣਿਆ ਮੀਂਹ

ਅੱਜ ਲੋਹੜੀ ਦੇ ਤਿਉਹਾਰ ਮੌਕੇ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਕਾਰਨ ਵਿਘਨ ਪੈ ਗਿਆ। ਖੁੱਲ੍ਹੇ ਵਿੱਚ ਲੋਹੜੀ ਮਨਾਉਣ ਵਾਲੇ ਲੋਕ ਵੀ ਕਾਫ਼ੀ ਪਰੇਸ਼ਾਨ ਨਜ਼ਰ ਆਏ।

ਲੋਹੜੀ ਦਾ ਤਿਉਹਾਰ
ਲੋਹੜੀ ਦਾ ਤਿਉਹਾਰ

By

Published : Jan 13, 2020, 2:07 PM IST

ਲੁਧਿਆਣਾ:ਅੱਜ ਲੋਹੜੀ ਦੇ ਤਿਉਹਾਰ ਮੌਕੇ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਕਾਰਨ ਵਿਘਨ ਪੈ ਗਿਆ। ਮੀਂਹ ਪੈਣ ਕਾਰਨ ਜਿੱਥੇ ਪਤੰਗਬਾਜ਼ੀ ਨਹੀਂ ਹੋ ਸਕੀ, ਉੱਥੇ ਹੀ ਦੂਜੇ ਪਾਸੇ ਖੁੱਲ੍ਹੇ ਵਿੱਚ ਲੋਹੜੀ ਮਨਾਉਣ ਵਾਲੇ ਲੋਕ ਵੀ ਕਾਫ਼ੀ ਪਰੇਸ਼ਾਨ ਨਜ਼ਰ ਆਏ।

ਵੇਖੋ ਵੀਡੀਓ

ਜੇਕਰ ਗੱਲ ਕਰੀਏ ਲੁਧਿਆਣਾ ਦੀ ਤਾਂ ਇਥੋ ਦੇ ਐਸਸੀਡੀ ਕਾਲਜ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਲੋਹੜੀ ਮੌਕੇ ਮੀਂਹ ਪੈਣ ਕਾਰਨ ਜਿੱਥੇ ਪਤੰਗਬਾਜ਼ੀ 'ਚ ਵਿਘਨ ਪਿਆ, ਉੱਥੇ ਹੀ ਦੂਜੇ ਪਾਸੇ ਲੱਖਾਂ ਰੁਪਏ ਦਾ ਸਾਮਾਨ ਆਪਣੀਆਂ ਦੁਕਾਨਾਂ 'ਚ ਰੱਖੀ ਬੈਠੇ ਦੁਕਾਨਦਾਰਾਂ ਦਾ ਵੀ ਵੱਡਾ ਨੁਕਸਾਨ ਹੋਇਆ ਹੈ।

ਸੰਗਰੂਰ ਵਿੱਚ ਵੀ ਮੌਸਮ ਵਿੱਚ ਤਬਦੀਲੀ ਆਈ ਅਤੇ ਗੜੇਮਾਰੀ ਹੋਈ। ਇਸ ਦੇ ਨਾਲ ਹੀ ਮੀਂਹ ਦੇ ਨਾਲ ਠੰਡ ਵਿੱਚ ਵੀ ਤਬਦੀਲੀ ਆਈ ਹੈ ਪਿਛਲੇ ਦਿਨਾਂ ਨਾਲੋਂ ਅੱਜ ਲੋਹੜੀ ਦੇ ਤਿਉਹਾਰ 'ਤੇ ਦਿਨ ਠੰਢ ਕਾਫੀ ਵੱਧ ਚੁੱਕੀ ਹੈ।

ਇਹ ਵੀ ਪੜੋ: ਪੰਜਾਬ ਵਿੱਚ ਲੋਹੜੀ ਦੀ ਧੂਮ, ਜਾਣੋ ਕੀ ਹੈ ਇਸਦਾ ਇਤਿਹਾਸ

ਇਸ ਦੇ ਨਾਲ ਹੀ ਫਤਿਹਗੜ੍ਹ ਸਾਹਿਬ ਵਿਚ ਵੀ ਤੇਜ਼ ਹਵਾਵਾਂ ਚੱਲਣ ਉਪਰੰਤ ਤੇਜ਼ ਮੀਂਹ ਪੈਣਾ ਸ਼ੁਰੂ ਹੋ ਗਿਆ। ਸਵੇਰ ਤੜਕਸਾਰ ਤੋਂ ਹੀ ਠੰਡੀਆਂ-ਠੰਡੀਆਂ ਹਵਾਵਾਂ ਚੱਲ ਰਹੀਆਂ ਸਨ। ਤੇਜ਼ ਹਵਾਵਾਂ 'ਤੇ ਭਾਰੀ ਮੀਂਹ ਪੈਣ ਕਾਰਨ ਮੌਸਮ ਹੋਰ ਠੰਡਾ ਹੋ ਗਿਆ, ਜਿਸ ਕਾਰਨ ਸਾਰੇ ਕੰਮ ਕਾਰ ਠੱਪ ਹੋ ਕੇ ਰਹਿ ਗਏ।

ABOUT THE AUTHOR

...view details