ਲੁਧਿਆਣਾ: ਸਿਵਲ ਹਸਪਤਾਲ ਦੇ ਡਾਕਟਰਾਂ ਦੀ ਅਣਗਹਿਲੀ ਦੀ ਵੱਡੀ ਉਦਾਹਰਣ ਸਾਹਮਣੇ ਆਈ ਹੈ ਜਿੱਥੇ ਇੱਕ ਮਾਂ ਵੱਲੋਂ ਹਸਪਤਾਲ ਦੇ ਬਾਹਰ ਪਾਰਕ ਵਿੱਚ ਹੀ ਦੋ ਜੁੜਵਾਂ ਬੱਚਿਆਂ ਨੂੰ ਜਨਮ ਦੇ ਦਿੱਤਾ ਗਿਆ। ਇਨ੍ਹਾਂ ਚੋਂ ਇੱਕ ਲੜਕਾ ਅਤੇ ਇੱਕ ਲੜਕੀ ਹੈ, ਦਰਅਸਲ ਗਰਭਵਤੀ ਔਰਤ ਜਦੋਂ ਹਸਪਤਾਲ ਵਿੱਚ ਆਈ ਤਾਂ ਉਸ ਨੇ ਦਰਦ ਹੋਣ ਦੀ ਗੱਲ ਆਖੀ ਪਰ ਹਸਪਤਾਲ ’ਚ ਟੈਸਟ ਕਰਨ ਲਈ ਸਟਾਫ਼ ਉਪਲਬੱਧ ਨਹੀਂ ਸੀ, ਜਿਸ ਕਾਰਨ ਪੀੜ੍ਹਤ ਮਹਿਲਾ ਨੂੰ ਸੀਐਮਸੀ ਰੈਫਰ ਕਰ ਦਿੱਤਾ। ਇਸ ਦੌਰਾਨ ਗਰੀਬ ਪਰਿਵਾਰ ਲੰਮਾ ਸਮਾਂ ਐਂਬੂਲੈਂਸ ਦੀ ਉਡੀਕ ਕਰਦਾ ਰਿਹਾ ਪਰ ਐਂਬੂਲੈਂਸ ਨਹੀਂ ਮਿਲੀ।
ਲੁਧਿਆਣਾ ’ਚ ਡਾਕਟਰਾਂ ਦੀ ਲਾਪਰਵਾਈ ਕਾਰਨ ਹਸਪਤਾਲ ਦੇ ਪਾਰਕ ’ਚ ਹੋਇਆ ਜਣੇਪਾ - ਸਿਵਲ ਹਸਪਤਾਲ ਦੇ ਡਾਕਟਰਾਂ ਦੀ ਅਣਗਹਿਲੀ
ਲੁਧਿਆਣਾ ’ਚ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਅਣਗਹਿਲੀ ਦੀ ਵੱਡੀ ਉਦਾਹਰਣ ਸਾਹਮਣੇ ਆਈ ਹੈ ਜਿੱਥੇ ਇੱਕ ਮਾਂ ਵੱਲੋਂ ਹਸਪਤਾਲ ਦੇ ਬਾਹਰ ਪਾਰਕ ਵਿੱਚ ਹੀ ਦੋ ਜੁੜਵਾਂ ਬੱਚਿਆਂ ਨੂੰ ਜਨਮ ਦੇ ਦਿੱਤਾ ਗਿਆ।
ਇਸ ਮੌਕੇ ਪੀੜ੍ਹਤ ਔਰਤ ਦੇ ਪਤੀ ਨੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਹਸਪਤਾਲ ਦੇ ਸਟਾਫ਼ ਦਾ ਬਹੁਤ ਹੀ ਮਾੜ੍ਹਾ ਵਤੀਰਾ ਰਿਹਾ। ਉਨ੍ਹਾਂ ਕਿਹਾ ਕਿ ਵਾਰ ਵਾਰ ਹਸਪਤਾਲ ਸਟਾਫ਼ ਅੱਗੇ ਮਿੰਨਤਾ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਟੈਸਟ ਕਰਵਾਉਣ ਲਈ ਬਾਹਰ ਭੇਜ ਦਿੱਤਾ, ਜਿਸ ਕਾਰਨ ਇਹ ਪੂਰਾ ਵਾਕਿਆ ਹੋਇਆ ਹੈ।
ਉਧਰ ਦੂਜੇ ਪਾਸੇ ਲੁਧਿਆਣਾ ਸਿਵਲ ਹਸਪਤਾਲ ਜੱਚਾ ਬੱਚਾ ਦੀ ਐਸਐਮਓ ਨੇ ਕਿਹਾ ਹੈ ਕਿ ਪੀੜਤਾ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਸੀ। ਜਦੋਂ ਗਰਭਵਤੀ ਔਰਤ ਸਾਡੇ ਕੋਲ ਆਈ ਤਾਂ ਉਸ ਨੂੰ ਕਿਸੇ ਕਿਸਮ ਦਾ ਦਰਦ ਨਹੀਂ ਸੀ ਜਿਸ ਕਰਕੇ ਉਸ ਨੂੰ ਟੈਸਟ ਲਈ ਕਿਹਾ ਗਿਆ। ਉਨ੍ਹਾਂ ਆਪਣੀ ਸਫਾਈ ਦਿੰਦਿਆ ਕਿਹਾ ਕਿ ਹਸਪਤਾਲ ਵੱਲੋਂ ਐਂਬੁਲੈਂਸ ਦੇ ਇੰਤਜ਼ਾਮ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਜਿਸ ਦੌਰਾਨ ਮਾਂ ਨੇ ਜੁੜਵਾਂ ਬੱਚਿਆਂ ਨੂੰ ਜਨਮ ਦੇ ਦਿੱਤਾ। ਉਨ੍ਹਾਂ ਕਿਹਾ ਕਿ ਉਸ ਦੇ ਬਾਅਦ ਵੀ ਮਾਂ ਦੀ ਦੇਖਭਾਲ ਹਸਪਤਾਲ ਵੱਲੋਂ ਹੀ ਕੀਤੀ ਗਈ ਹੈ, ਖਾ ਕੇ ਬੱਚਿਆਂ ਨੂੰ ਰੈਫਰ ਕਰ ਦਿੱਤਾ ਗਿਆ।