ਲੁਧਿਆਣਾ:ਜ਼ਿਲ੍ਹੇ ਦੇ ਮਾਡਲ ਟਾਊਨ ਇਲਾਕੇ (Model town area of Ludhiana) ਵਿੱਚ ਪੁਲਿਸ ਨੇ ਇੱਕ ਕਾਰ ਦੇ ਡਰਾਈਵਰ ਦਾ ਚਲਾਨ ਕੀਤਾ ਹੈ, ਜੋ ਕਿ ਕਾਰ ਦੀਆਂ ਖਿੜਕੀਆਂ ਅਤੇ ਸ਼ੀਸ਼ੇ ਉੱਤੇ ਕਾਲੀ ਫਿਲਮ ਚੜਾ ਕੇ ਹੂਟਰ ਵਜਾਉਂਦਾ ਘੁੰਮ ਰਿਹਾ ਸੀ। ਪੁਲਿਸ ਨੇ ਨਾਕੇਬੰਦੀ ਕਰਕੇ ਇਸ ਕਾਰ ਨੂੰ ਰੋਕਿਆ ਅਤੇ ਇਸ ਕਾਰ ਦੇ ਸ਼ੀਸ਼ੇ 'ਤੇ ਲੱਗੀ ਕਾਲੀ ਫਿਲਮ ਵੀ ਮੌਕੇ ਉੱਤੇ ਹੀ ਉਤਾਰੀ ਦਿੱਤੀ। ਦੱਸ ਦਈਏ ਕਾਰ ਉੱਤੇ ਕਾਂਗਰਸ ਪਾਰਟੀ ਨਾਲ ਸਬੰਧਿਤ ਕੌਂਸਲਰ ਦਾ ਸਟਿੱਕਰ ਲੱਗਿਆ ਹੋਇਆ ਹੈ। ਕਾਰ ਇੱਕ ਨੌਜਵਾਨ ਚਲਾ ਰਿਹਾ ਸੀ ਅਤੇ ਪੁਲਿਸ ਨੂੰ ਉਸ ਵੱਲੋਂ ਮਾਡਲ ਟਾਊਨ ਇਲਾਕੇ ਵਿੱਚ ਹੂਟਰ ਵਜਾਉਣ ਦੀ ਸ਼ਿਕਾਇਤ ਮਿਲੀ ਸੀ।
Action of Ludhiana Police: ਲੁਧਿਆਣਾ 'ਚ ਪੁਲਿਸ ਨੇ ਕੌਂਸਲਰ ਦੇ ਸਟਿੱਕਰ ਅਤੇ ਕਾਲੇ ਸ਼ੀਸ਼ੇ ਵਾਲੀ ਕਾਰ ਫੜੀ, ਮੌਕੇ 'ਤੇ ਕੱਟਿਆ ਚਲਾਨ - ਕਾਰ ਸਬੰਧੀ ਸ਼ਿਕਇਤ ਮਿਲਣ ਮਗਰੋਂ ਕਾਰਵਾਈ
ਲੁਧਿਆਣਾ ਦੇ ਮਾਡਲ ਟਾਊਨ ਇਲਾਕੇ ਵਿੱਚ ਸਰਕਾਰੀ ਹਦਾਇਤਾਂ ਨੂੰ ਛਿੱਕੇ ਟੰਗ ਕੇ ਘੁੰਮ ਰਹੀ ਇੱਕ ਕਾਰ ਨੂੰ ਪੁਲਿਸ ਨੇ ਰੋਕ ਲਿਆ ਅਤੇ ਮੌਕੇ ਉੱਤੇ ਹੀ ਕਾਰ ਦਾ ਚਲਾਨ ਕਰ ਦਿੱਤਾ। ਪੁਲਿਸ ਮੁਤਾਬਿਕ ਕਾਰ ਸਬੰਧੀ ਸ਼ਿਕਇਤ ਮਿਲਣ ਮਗਰੋਂ ਕਾਰਵਾਈ ਕੀਤੀ ਗਈ ਹੈ। (Action after receiving complaint regarding car)
Published : Sep 15, 2023, 5:50 PM IST
ਵਿਸ਼ੇਸ਼ ਨਾਕਾਬੰਦੀ ਕਰਕੇ ਕੀਤਾ ਗਿਆ ਚਲਾਨ: ਇਸ ਤੋਂ ਬਾਅਦ ਕਾਨੂੰਨ ਤੋੜ ਕੇ ਸ਼ਰੇਆਮ ਘੁੰਮ ਰਹੀ ਇਸ ਕਾਰਨ ਨੂੰ ਠੱਲ ਪਾਉਣ ਲਈ ਅੱਜ ਨਾਕੇਬੰਦੀ ਕਰਕੇ ਪੁਲਿਸ ਨੇ ਵਾਹਨ ਚਾਲਕ ਦਾ ਮੌਕੇ 'ਤੇ ਹੀ ਚਲਾਨ ਕੀਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਅਕਸਰ ਸ਼ਿਕਾਇਤਾਂ ਮਿਲਦੀਆਂ ਹਨ ਕਿ ਇਸ ਇਲਾਕੇ ਵਿੱਚ ਕੋਈ ਕਾਰ ਚਾਲਕ ਹੂਟਰ ਮਾਰ ਰਿਹ ਹੈ ਅਤੇ ਜਿਸ ਦੀ ਕਾਰ ਦੇ ਸ਼ੀਸ਼ੇ ਵੀ ਬਿਲਕੁਲ ਕਾਲੇ ਹਨ। ਪੁਲਿਸ ਮੁਤਾਬਿਕ ਇਸ ਵਾਹਨ ਨੂੰ ਨਾਕੇਬੰਦੀ ਰਾਹੀਂ ਫੜ੍ਹਨ ਤੋਂ ਬਾਅਦ ਚਲਾਨ ਕੀਤਾ ਗਿਆ ਅਤੇ ਹੁਣ ਲਗਾਤਾਰ ਜਾਂਚ ਕਰਨ ਤੋਂ ਇਲਾਵਾ ਤਲਾਸ਼ੀ ਵੀ ਲਈ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਵਿਸ਼ੇਸ਼ ਨਾਕਾਬੰਦੀ (Special blockade) ਕਰਕੇ ਇਸ ਵਾਹਨ ਨੂੰ ਰੋਕਿਆ ਗਿਆ ਸੀ ਅਤੇ ਇਸ ਕਾਰ ਨਾਲ ਸਬੰਧਿਤ ਹੋਰ ਤੱਥਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ।
- Punjab Depot Holders Protest: ਪੰਜਾਬ ਦੇ ਡਿਪੂ ਹੋਲਡਰਾਂ ਨੇ ਸਰਕਾਰ ਖ਼ਿਲਾਫ਼ ਸ਼ੁਰੂ ਕੀਤਾ ਸੰਘਰਸ਼, ਚੰਡੀਗੜ੍ਹ 'ਚ ਅਨਾਜ ਭਵਨ ਦੇ ਬਾਹਰ ਦਿੱਤਾ ਵਿਸ਼ਾਲ ਧਰਨਾ
- Sri Guru Gobind Singh Ji: ਕਿਸ ਦੀ ਭਗਤੀ ਤੋਂ ਖੁਸ਼ ਹੋ ਕੇ 'ਸ੍ਰੀ ਗੁਰੂ ਗੋਬਿੰਦ ਸਿੰਘ ਜੀ' ਆਏ ਬਠਿੰਡਾ? ਵੇਖੋ ਖਾਸ ਰਿਪੋਰਟ
- Punjab Policemen Caught With Heroin: ਫਿਰੋਜ਼ਪੁਰ 'ਚ ਪੰਜਾਬ ਪੁਲਿਸ ਦੇ 2 ਮੁਲਾਜ਼ਮ ਹੈਰੋਇਨ ਸਮੇਤ ਗ੍ਰਿਫ਼ਤਾਰ, ਬੀਐੱਸਐੱਫ ਨੇ ਕੀਤਾ ਕਾਬੂ
ਕਾਂਗਰਸ ਪਾਰਟੀ ਦਾ ਸਟਿੱਕਰ:ਗੱਡੀ 'ਤੇ ਕਾਂਗਰਸ ਪਾਰਟੀ ਦਾ ਸਟਿੱਕਰ (Congress party sticker) ਵੀ ਲੱਗਾ ਹੋਇਆ ਸੀ। ਹਾਲਾਂਕਿ ਜਦੋਂ ਪੁਲਿਸ ਨੂੰ ਪੁੱਛਿਆ ਗਿਆ ਕਿ ਕੀ ਗੱਡੀ ਵਿੱਚ ਕੋਈ ਕੌਂਸਲਰ ਸੀ ਤਾਂ ਪੁਲਿਸ ਨੇ ਕਿਹਾ ਕਿ ਉਹ ਜਾਂਚ ਕਰ ਰਹੇ ਹਨ। ਫਿਲਹਾਲ ਪੁਲਿਸ ਨੇ ਗੱਡੀ ਨੂੰ ਰੋਕ ਕੇ ਦਸਤਾਵੇਜ਼ ਮੰਗਵਾ ਲਏ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਗੱਡੀ ਦੇ ਦਸਤਾਵੇਜ਼ ਪੂਰੇ ਨਹੀਂ ਹਨ ਤਾਂ ਪੁਲਿਸ ਵੱਲੋਂ ਕਾਰ ਨੂੰ ਜ਼ਬਤ ਕਰਕੇ ਬੰਦ ਕੀਤਾ ਜਾਵੇਗਾ। ਪੁਲਿਸ ਨੇ ਦੱਸਿਆ ਕਿ ਇਸ ਕਾਨੂੰਨ ਤੋੜਨ ਵਾਲੀ ਕਾਰ ਦਾ ਨੰਬਰ ਪੀ ਬੀ 10 ਜੀ ਪੀ 8463 ਹੈ।