ਲੁਧਿਆਣਾ: ਥਾਣਾ ਦੁੱਗਰੀ ਅਧੀਨ ਹੋਈ ਚੋਰੀ ਨੂੰ ਪੁਲਿਸ ਨੇ ਪੰਜ ਘੰਟਿਆਂ ਵਿੱਚ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਪੁਲਿਸ ਨੇ ਇੱਕ ਮਹਿਲਾ ਮੁਲਜ਼ਮ ਨੂੰ ਕਾਬੂ ਕੀਤਾ ਹੈ। ਜਿਸ ਪਾਸੋਂ ਚੋਰੀ ਕੀਤੇ ਗਹਿਣੇ ਅਤੇ ਚਾਰ ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਦੱਸਣਯੋਗ ਹੈ ਕਿ ਇਸ ਮਹਿਲਾ ਦੇ ਸਿਰ ਉੱਤੇ ਕਰਜ਼ਾ ਸੀ। ਜਿਸ ਨੂੰ ਉਤਾਰਨ ਦੇ ਲਈ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਮਹਿਲਾ ਘਰ ਦੇ ਨੇੜੇ ਹੀ ਰਹਿੰਦੀ ਹੈ ਅਤੇ ਪੁਲਿਸ ਵਲੋਂ ਜਦੋਂ ਸ਼ੱਕ ਹੋਇਆ ਤਾਂ ਮਹਿਲਾ ਨਾਲ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਜਿਸ ਤੋਂ ਬਾਅਦ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਅਤੇ ਕਿਹਾ ਕਿ ਉਸ ਨੇ ਮਜਬੂਰੀ ਵਿੱਚ ਇਹ ਕੰਮ ਕੀਤਾ ਸੀ।
ਚੋਰੀ ਦੇ ਮਾਮਲੇ ਨੂੰ ਪੁਲਿਸ ਨੇ ਪੰਜ ਘੰਟਿਆਂ 'ਚ ਕੀਤਾ ਹੱਲ, ਮਹਿਲਾ ਚੋਰ ਨੂੰ ਕੀਤਾ ਕਾਬੂ, ਗਹਿਣੇ ਅਤੇ ਚਾਰ ਲੱਖ ਕੈਸ਼ ਵੀ ਕੀਤਾ ਬਰਾਮਦ
ਲੁਧਿਆਣਾ ਦੇ ਦੁੱਗਰੀ ਇਲਾਕੇ ਵਿੱਚ ਇੱਕ ਘਰ ਵਿੱਚੋਂ ਲੱਖਾਂ ਦੇ ਗਹਿਣੇ ਅਤੇ ਕੈਸ਼ ਚੋਰੀ ਕਰਨ ਵਾਲੀ ਮਹਿਲਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਘੰਟਿਆਂ ਵਿੱਚ ਹੀ ਇਸ ਮਸਲੇ ਨੂੰ ਹੱਲ ਕਰ ਦਿੱਤਾ ਹੈ। ਮੁਲਜ਼ਮ ਮਹਿਲਾ ਕੋਲੋਂ ਪੁਲਿਸ ਨੇ ਚੋਰੀ ਦੇ ਗਹਿਣੇ ਅਤੇ ਕੈਸ਼ ਵੀ ਬਰਾਮਦ ਕੀਤਾ ਹੈ।
ਚਾਰ ਲੱਖ ਰੁਪਏ ਕੈਸ਼ ਅਤੇ ਗਹਿਣੇ ਬਰਾਮਦ: ਉੱਧਰ ਇਸ ਸਬੰਧ ਵਿੱਚ ਗੱਲਬਾਤ ਕਰਦੇ ਹੋਏ ਜੇਸੀਪੀ ਜਸਕਰਨ ਜੀਤ ਸਿੰਘ ਤੇਜਾ ਨੇ ਕਿਹਾ ਕਿ ਸਵੇਰੇ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਦੁਗਰੀ ਇਲਾਕੇ ਵਿੱਚ ਚੋਰੀ ਦੀ ਘਟਨਾ ਹੋਈ ਹੈ। ਜਿਸ ਤੋਂ ਬਾਅਦ ਜੇਸੀਪੀ ਅਤੇ ਐਸਐਚਓ ਥਾਣਾ ਦੁੱਗਰੀ ਨੇ ਗੰਭੀਰਤਾ ਨਾਲ ਪੜਤਾਲ ਕਰਦੇ ਹੋਏ ਪੰਜ ਘੰਟਿਆਂ ਵਿੱਚ ਇਸ ਮਾਮਲੇ ਨੂੰ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਇੱਕ ਮਹਿਲਾ ਨੂੰ ਕਾਬੂ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮਹਿਲਾ ਦੇ ਕੋਲੋਂ ਚਾਰ ਲੱਖ ਰੁਪਏ ਕੈਸ਼ ਅਤੇ ਚੋਰੀ ਕੀਤੇ ਗਹਿਣੇ ਬਰਾਮਦ ਕੀਤੇ ਨੇ। ਉਨ੍ਹਾਂ ਕਿਹਾ ਕਿ ਇਸ ਮਹਿਲਾ ਦੇ ਸਿਰ ਉੱਤੇ ਕਰਜ਼ਾ ਸੀ ਜਿਸ ਨੂੰ ਉਤਾਰਨ ਦੇ ਲਈ ਇਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਅਤੇ ਇਸ ਦਾ ਸੋਹਰਾ ਅਖ਼ਬਾਰਾਂ ਦਾ ਹਾਕਰ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਇਸ ਮਾਮਲੇ ਸੰਬਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
- ਬੱਚਿਆਂ ਦੀ ਲੜਾਈ 'ਚ ਕੁੱਦ ਪਏ ਮਾਪੇ, ਸ਼ਖ਼ਸ ਨੇ ਮਹਿਲਾ ਦੀ ਕੀਤੀ ਕੁੱਟਮਾਰ, ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ
- ਕਥਿਤ ਅਸ਼ਲੀਲ ਵੀਡੀਓ ਮਾਮਲੇ 'ਚ ਕੇਸ਼ਵ ਨੇ ਲਿਆ ਯੂ ਟਰਨ, ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਆਇਆ ਚੈਨ, ਨਹੀਂ ਹੋਵੇਗੀ ਕੋਈ ਕਾਰਵਾਈ !
- Ex. CM Channi: ਵਿਜੀਲੈਂਸ ਦਫ਼ਤਰ ਪਹੁੰਚੇ ਸੀਐੱਮ ਚੰਨੀ, ਇਸ ਮਾਮਲੇ 'ਚ ਹੋਣਗੇ ਸਵਾਲ-ਜਵਾਬ
ਬੀਤੇ ਦਿਨ ਹੋਈ ਸੀ ਚੋਰੀ: ਕਾਬਿਲੇਗੋਰ ਹੈ ਕੇ ਦੁਗਰੀ ਦੇ ਐਮ ਆਈ ਜੀ ਫਲੈਟ ਵਿੱਚ ਕੱਲ ਸਵੇਰੇ ਹੀ ਚੋਰੀ ਹੋਈ ਸੀ ਜਦੋਂ ਘਰ ਦੀ ਇੱਕ ਮੈਂਬਰ ਪਾਰਕ ਵਿੱਚ ਸੈਰ ਕਰਨ ਤੋਂ ਬਾਅਦ ਪਰਤੀ ਤਾਂ ਘਰ ਵਿੱਚ ਚੋਰੀ ਹੋ ਚੁੱਕੀ ਸੀ। ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਐਸ ਐਚ ਓ ਨੇ ਖੁਦ ਇਸ ਮਾਮਲੇ ਨੂੰ ਸੁਲਝਿਆ। ਪੁਲਿਸ ਨੇ ਕਿਹਾ ਕਿ ਜੇਕਰ ਸਮਾਂ ਰਹਿੰਦਿਆਂ ਇਹ ਚੋਰੀ ਟ੍ਰੇਸ ਕੀਤੀ ਜਾਂਦੀ ਤਾਂ ਅੱਗੇ ਮਹਿਲਾ ਸੋਨਾ ਵੇਚ ਸਕਦੀ ਸੀ ਜਿਸ ਦੀ ਰਿਕਵਰੀ ਕਰਨੀ ਮੁਸ਼ਕਿਲ ਹੋ ਜਾਂਦੀ।