ਲੁਧਿਆਣਾ: ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਨੇ ਵੱਡੇ ਇਕੱਠ ਵੱਡੀਆਂ ਰੈਲੀਆਂ ਅਤੇ ਜਨਸਭਾਵਾਂ ਤੇ ਪਾਬੰਦੀ ਲਈ ਹੋਈ ਹੈ ਜਿਸ ਕਰਕੇ ਉਮੀਦਵਾਰ ਜਿਥੇ ਸੋਸ਼ਲ ਪਲੈਟਫਾਰਮ ਰਾਹੀਂ ਆਪਣਾ ਪ੍ਰਚਾਰ ਕਰ ਰਹੇ ਨੇ ਸੋਸ਼ਲ ਟੀਮਾਂ ਲਗਾ ਕੇ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਦੇ ਯਤਨ ਕਰ ਰਹੇ ਹਨ।
ਉੱਥੇ ਹੀ ਮਹਿਲਾਵਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਉਨ੍ਹਾਂ ਲਈ ਚੋਣ ਪ੍ਰਚਾਰ ਕਰਨ ਲਈ ਅਹਿਮ ਭੂਮਿਕਾ ਨਿਭਾ ਰਹੇ ਹਨ, ਘੱਟ ਸਮਾਂ ਹੋਣ ਕਰਕੇ ਉਮੀਦਵਾਰਾਂ ਦੇ ਪੂਰੇ-ਪੂਰੇ ਪਰਿਵਾਰ ਹੀ ਡੋਰ ਟੂ ਡੋਰ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ, ਜ਼ਿਆਦਾਤਰ ਇਹ ਚੋਣ ਪ੍ਰਚਾਰ ਦਾ ਢੰਗ ਪੁਰਾਣਾ ਹੈ। ਪਰ ਹੁਣ ਕੋਰੋਨਾ ਕਰਕੇ ਕਾਫੀ ਕਾਰਗਰ ਸਾਬਿਤ ਹੋ ਰਿਹਾ।
ਮਹਿਲਾਵਾਂ ਵੀ door to door ਕੰਪੇਨ 'ਚ ਸਾਂਭ ਰਹੀਆਂ ਨੇ ਚੋਣ ਪ੍ਰਚਾਰ ਦੀ ਕਮਾਨ ਲੁਧਿਆਣਾ ਪੱਛਮੀ ਤੋਂ ਭਾਜਪਾ ਦੇ ਉਮੀਦਵਾਰ ਬਿਕਰਮ ਸਿੱਧੂ ਹਨ ਅਤੇ ਹੁਣ ਚੋਣਾਂ ਨੂੰ ਘੱਟ ਸਮਾਂ ਰਹਿ ਗਿਆ। ਇਸ ਕਰਕੇ ਉਨ੍ਹਾਂ ਦੀ ਪਤਨੀ ਉਨ੍ਹਾਂ ਦੀ ਭੈਣ, ਉਨ੍ਹਾਂ ਦੇ ਬੱਚੇ ਡੋਰ ਟੂ ਡੋਰ ਕੰਪੇਨ ਵਿੱਚ ਲੱਗੇ ਹੋਏ ਹਨ। ਉਥੇ ਹੀ ਦੂਜੇ ਪਾਸੇ ਲੁਧਿਆਣਾ ਪੂਰਬੀ ਤੋਂ ਸੰਜੇ ਤਲਵਾਰ ਦੀਆਂ ਭੈਣਾਂ ਵੀ ਹਲਕੇ ਵਿੱਚ ਡੋਰ ਟੂ ਡੋਰ ਪ੍ਰਚਾਰ ਕਰ ਰਹੀਆਂ ਹਨ। ਕਿਉਂਕਿ ਵੱਡੀਆਂ ਰੈਲੀਆਂ ਜਨ ਸਭਾਵਾਂ ਨਹੀਂ ਹੋ ਸਕਦੀਆਂ ਚੋਣਾਂ ਨੂੰ ਸਮਾਂ ਵੀ ਘੱਟ ਰਹਿ ਗਿਆ ਹੈ, ਜਿਸ ਕਰਕੇ ਹੁਣ ਮਹਿਲਾਵਾਂ ਨੇ ਵੀ ਆਪਣੇ ਉਮੀਦਵਾਰਾਂ ਦੀ ਚੋਣ ਪ੍ਰਚਾਰ ਦੀ ਕਮਾਨ ਸਾਂਭੀ ਹੈ।
ਬਿਕਰਮ ਸਿੱਧੂ ਦੀ ਪਤਨੀ ਨਾਲ ਅਸੀਂ ਗੱਲਬਾਤ ਕੀਤੀ ਦੋਵਾਂ ਨੇ ਦੱਸਿਆ ਕਿ ਘਰ-ਘਰ ਤੱਕ ਆਪਣੀ ਗੱਲ ਪਹੁੰਚਾਉਣ ਲਈ ਮਹਿਲਾਵਾਂ ਦੀ ਭੂਮਿਕਾ ਅਹਿਮ ਰਹਿਣ ਵਾਲੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਮਹਿਲਾਵਾਂ ਘਰ ਵਿੱਚ ਬੈਠ ਕੇ ਚੁੱਲ੍ਹੇ ਚੌਂਕੇ ਲਈ ਨਹੀਂ ਸਗੋਂ ਮਰਦਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੋਣ ਮੈਦਾਨ ਵਿੱਚ ਨਿੱਤਰਨ ਦੀ ਸਮਰੱਥਾ ਰੱਖਦੀ ਹੈ।
ਉੱਥੇ ਹੀ ਸੰਜੇ ਤਲਵਾਰ ਦੀ ਭੈਣਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਮਹਿਲਾਵਾਂ ਨੂੰ ਵੀ ਅੱਗੇ ਆਉਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਹੋਮ ਮਨਿਸਟਰੀ ਹੀ ਸਭ ਤੋਂ ਵੱਡੀ ਮਨਿਸਟਰੀ ਹੁੰਦੀ ਹੈ, ਨਾਲ ਹੀ ਕਿਹਾ ਕਿ ਚੰਗਾ ਸਮੱਰਥਨ ਮਿਲ ਰਿਹਾ ਹੈ। ਕਿਉਂਕਿ ਮਹਿਲਾਵਾਂ ਨਾਲ ਮਹਿਲਾ ਖੁੱਲ੍ਹ ਕੇ ਆਪਣੇ ਸਮੱਸਿਆਵਾਂ ਬਾਰੇ ਗੱਲ ਕਰਦੀ ਹੈ।
ਜਦੋਂ ਉਮੀਦਵਾਰਾਂ ਦੀ ਪਤਨੀਆਂ ਮਾਵਾਂ ਜਾਂ ਭੈਣਾਂ ਉਨ੍ਹਾਂ ਲਈ ਪ੍ਰਚਾਰ ਕਰਦੀਆਂ ਹਨ ਤਾਂ ਡੋਰ ਟੂ ਡੋਰ ਜਾ ਕੇ ਉਹ ਘਰ ਦੀ ਗ੍ਰਹਿਣੀਆਂ ਦੇ ਨਾਲ ਮੁਲਾਕਾਤ ਕਰਦਿਆਂ ਹਨ। ਜਿਸ ਨਾਲ ਅਸਲ ਵਿੱਚ ਮਹਿਲਾਵਾਂ ਦੀ ਕੀ ਸਮੱਸਿਆ ਹੈ, ਉਹ ਉਸ ਤੋਂ ਜਾਣੂ ਹੁੰਦੀਆਂ ਹਨ। ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ 12 ਲੱਖ ਤੋਂ ਵੱਧ ਲੁਧਿਆਣਾ ਵਿੱਚ ਮਹਿਲਾ ਵੋਟਰ ਹਨ। ਜਿਸ ਕਰਕੇ ਮਹਿਲਾਵਾਂ ਦਾ ਅੱਗੇ ਆ ਕੇ ਪ੍ਰਚਾਰ ਕਰਨਾ ਅਤੇ ਮਹਿਲਾਵਾਂ ਦੀ ਸਮੱਸਿਆ ਸੁਣਨਾ ਅਤੇ ਉਨ੍ਹਾਂ ਦੇ ਹੱਲ ਦਾ ਭਰੋਸਾ ਦੇਣਾ ਉਮੀਦਵਾਰਾਂ ਲਈ ਕਾਫ਼ੀ ਕਾਰਗਰ ਸਾਬਿਤ ਹੋ ਰਿਹਾ ਹੈ।
ਇਹ ਵੀ ਪੜੋ:- ਨਕੋਦਰ ਹਲਕੇ 'ਚ ਟਿਕਟ ਨੂੰ ਲੈ ਕੇ ਕਾਂਗਰਸੀ ਆਗੂਆਂ 'ਚ ਕਲੇਸ਼, ਉੱਠੀਆਂ ਬਗਾਵਤੀ ਸੁਰਾਂ