ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿੱਚ ਐੱਮ ਪੀ ਰਵਨੀਤ ਬਿੱਟੂ ਨੇ ਦਿਸ਼ਾ ਕਮੇਟੀ ਦੀ ਮੀਟਿੰਗ ਤੋਂ ਬਾਅਦ ਬਿੱਟੂ ਨੇ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਸੁਧੀਰ ਸੂਰੀ ਦੇ ਕਤਲ ਦੀ ਜ਼ਿੰਮੇਵਾਰੀ ਅੰਮ੍ਰਿਤਪਾਲ (Amritpal should take responsibility murder of Suri) ਲਵੇ ਕਿਉਂਕਿ ਅੰਮ੍ਰਿਤ ਪਾਲ ਵੱਲੋਂ ਨੌਜਵਾਨਾਂ ਨੂੰ ਵਰਗਲਾਇਆ ਗਿਆ ਜਿਸ ਕਾਰਨ ਉਸ ਨੌਜਵਾਨ ਨੇ ਅਜਿਹਾ ਕਦਮ ਚੁੱਕਿਆ ਅਤੇ ਹੁਣ ਉਸ ਉੱਤੇ ਜਦੋਂ ਕਾਰਵਾਈ ਹੋਣ ਦੀ ਗੱਲ ਆਈ ਤਾਂ ਅੰਮ੍ਰਿਤਪਾਲ ਪਿੱਛੇ ਹਟ ਰਿਹਾ ਹੈ ।
ਇਸ ਦੌਰਾਨ ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਨੈਸ਼ਨਲ ਏਜੰਸੀਆਂ ਪੰਜਾਬ ਦਾ ਮਾਹੌਲ ਖ਼ਰਾਬ (National agencies want to spoil the environment) ਕਰਨਾ ਚਾਹੁੰਦੀਆਂ ਹਨ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਵੀ ਤੋੜਿਆ ਜਾ ਰਿਹਾ ਹੈ ।ਬਿੱਟੂ ਨੇ ਸਿੱਧੇ ਤੌਰ ਉੱਤੇ ਅੰਮ੍ਰਿਤਪਾਲ ਸਿੰਘ ਨੂੰ ਖੁਫੀਆ ਏਜੰਸੀਆਂ ਦਾ ਏਜੰਟ ਦੱਸਿਆ।
ਬਿੱਟੂ ਨੇ ਇਹ ਵੀ ਕਿਹਾ ਕਿ ਹੁਣ ਪੰਜਾਬ ਵਿੱਚ ਰਹਿਣ ਦਾ ਮਾਹੌਲ ਨਹੀਂ ਹੈ ਅਤੇ ਅੰਮ੍ਰਿਤਪਾਲ ਸਿੰਘ ਵਿਦੇਸ਼ ਵਿੱਚ ਬੈਠੇ ਭਾਰਤੀਆਂ ਨੂੰ ਪੰਜਾਬ ਵਾਪਸ ਆਉਣ ਦੀ ਗੱਲ ਕਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਵਿੱਚ ਜਿਵੇਂ ਹਿੰਦੂ ਪੰਡਤਾਂ ਨੂੰ ਕੱਢਿਆ ਗਿਆ ਉਵੇਂ ਹੀ ਪੰਜਾਬ ਦੇ ਵੀ ਹਿੰਦੂ ਛੱਡ ਡਰ ਦੇ ਮਾਹੌਲ ਵਿੱਚ ਸੂਬਾ ਛੱਡ ਕੇ ਜਾ ਸਕਦੇ ਹਨ।