ਪੰਜਾਬ

punjab

ETV Bharat / state

Ludhiana police station: ਲੁਧਿਆਣਾ ਥਾਣੇ 'ਚ ਪੁਲਿਸ ਅੱਗੇ ਹੀ ਚੱਲੇ ਘਸੁੰਨ- ਮੁੱਕੇ, ਦੋਵਾਂ ਧਿਰਾਂ ਨੂੰ ਹਟਾਉਂਦੀ ਵਿਖਾਈ ਦਿੱਤੀ ਪੁਲਿਸ, ਵੀਡੀਓ ਵਾਇਰਲ - ਸ਼ਿਮਲਾਪੁਰੀ ਥਾਣੇ ਦੀ ਵੀਡੀਓ ਖੂਬ ਵਾਇਰਲ

ਲੁਧਿਆਣਾ ਦੇ ਸ਼ਿਮਲਾਪੁਰੀ ਥਾਣੇ (Ludhiana police station) ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਾਇਰਲ ਹੋਣ ਪਿੱਛੇ ਕੀ ਕਾਰਨ ਹੈ, ਪੜ੍ਹੋ ਪੂਰੀ ਖ਼ਬਰ...

Ludhiana police station: ਲੁਧਿਆਣਾ ਥਾਣੇ 'ਚ ਪੁਲਿਸ ਅੱਗੇ ਹੀ ਚੱਲੇ ਘਸੁੰਨ- ਮੁੱਕੇ, ਦੋਵਾਂ ਧਿਰਾਂ ਨੂੰ ਹਟਾਉਂਦੀ ਵਿਖਾਈ ਦਿੱਤੀ ਪੁਲਿਸ,  ਵੀਡੀਓ ਵਾਇਰਲ
Ludhiana police station: ਲੁਧਿਆਣਾ ਥਾਣੇ 'ਚ ਪੁਲਿਸ ਅੱਗੇ ਹੀ ਚੱਲੇ ਘਸੁੰਨ- ਮੁੱਕੇ, ਦੋਵਾਂ ਧਿਰਾਂ ਨੂੰ ਹਟਾਉਂਦੀ ਵਿਖਾਈ ਦਿੱਤੀ ਪੁਲਿਸ, ਵੀਡੀਓ ਵਾਇਰਲ

By ETV Bharat Punjabi Team

Published : Sep 9, 2023, 7:54 PM IST

Ludhiana police station: ਲੁਧਿਆਣਾ ਥਾਣੇ 'ਚ ਪੁਲਿਸ ਅੱਗੇ ਹੀ ਚੱਲੇ ਘਸੁੰਨ- ਮੁੱਕੇ, ਦੋਵਾਂ ਧਿਰਾਂ ਨੂੰ ਹਟਾਉਂਦੀ ਵਿਖਾਈ ਦਿੱਤੀ ਪੁਲਿਸ, ਵੀਡੀਓ ਵਾਇਰਲ

ਲੁਧਿਆਣਾ:ਥਾਣੇ 'ਚ ਅਕਸਰ ਹੰਗਾਮੇ ਸੁਝਲਦੇ ਦੇਖੇ ਨੇ ਪਰ ਥਾਣਾ (Ludhiana police station)ਸ਼ਿਮਲਾਪੁਰੀ ਜੰਗ ਦਾ ਅਖਾੜਾ ਬਣ ਗਿਆ। ਥਾਣੇ ਉਸ ਸਮੇਂ ਵੱਡਾ ਹੰਗਾਮਾ ਹੋ ਗਿਆ , ਜਦੋਂ ਪਰਿਵਾਰਕ ਮਸਲੇ 'ਚ ਸਮਝੌਤਾ ਕਰਵਾਉਣ ਲਈ ਪਹੁੰਚੇ ਲੜਕੇ ਅਤੇ ਲੜਕੀ ਦੇ ਪਰਿਵਾਰਕ ਮੈਂਬਰ ਇੱਕ ਦੂਜੇ ਨਾਲ ਭਿੜ ਗਏ। ਇਸ ਦੌਰਾਨ ਆਪਸ 'ਚ ਹੋਈ ਬਹਿਸ ਮਗਰੋਂ ਦੋਵੇਂ ਧਿਰਾਂ ਦੇ ਮੈਂਬਰ ਆਪਸ 'ਚ ਲੜ ਪਏ ਅਤੇ ਇੱਕ ਦੂਜੇ 'ਤੇ ਥਾਪੜਾ ਮੁਕਿਆਂ ਦੀ ਬਰਸਾਤ ਕਰ ਦਿੱਤੀ। ਇਸ ਝਗੜੇ ਨੂੰ ਪੁਲਿਸ ਸੁਲਝਾਉਂਦੀ ਹੋਈ ਨਜ਼ਰ ਆਈ।

ਇੱਕ ਦੂਜੇ 'ਤੇ ਇਲਜ਼ਾਮ: ਕਾਬਲੇਜ਼ਿਕਰ ਹੈ ਕਿ ਦੋਵਾਂ ਧਿਰਾਂ ਨੂੰ ਥਾਣੇ ਮਾਮਲਾ ਸੁਲਝਾਉਣ ਲਈ ਬੁਲਾਇਆ ਗਿਆ ਸੀ। ਮਾਮਲੇ ਦਾ ਕੋਈ ਹੱਲ ਨਿਕਲਦਾ ਇਸ ਤੋਂ ਪਹਿਲਾਂ ਹੀ ਦੋਵਾਂ ਧਿਰਾਂ 'ਚ ਬਹਿਸ ਸ਼ੁਰੂ ਹੋ ਗਈ ਅਤੇ ਪੁਲਿਸ ਅੱਗੇ ਹੀ ਘਸੁੰਨ- ਮੁੱਕੇ ਸ਼ੁਰੂ ਕਰ ਦਿੱਤੇ । ਅਜਿਹਾ ਕਰਨ ਤੋਂ ਬਾਅਦ ਮਾਮਲਾ ਸੁਲਝਣ ਦੀ ਬਜਾਏ ਹੋਰ ਉਲਝ ਗਿਆ। ਕਾਬਲੇਜ਼ਿਕਰ ਐ ਕਿ ਦੋਵਾਂ ਧਿਰਾਂ 'ਚ ਪਹਿਲਾਂ ਤੋਂ ਝਗੜਾ ਚੱਲ ਰਿਹਾ ਸੀ ਜਿਸ ਦਾ ਸਮਝੌਤਾ ਐਮ.ਐਲ.ਏ ਕੁਲਵੰਤ ਸਿੰਘ ਸਿੱਧੂ ਦੇ ਦਫਤਰ 'ਚ ਹੋਇਆ ਸੀ। ਜਿਸ ਤੋਂ ਬਾਅਦ ਉਹ ਲਿਖਤੀ ਸਮਝੌਤੇ ਦੇ ਲਈ ਪੁਲਿਸ ਸਟੇਸ਼ਨ ਸ਼ਿਮਲਾਪੁਰੀ ਪੁੱਜੇ ਜਿੱਥੇ ਉਨ੍ਹਾਂ ਦਾ ਝਗੜਾ ਹੋ ਗਿਆ।ਦੋਵਾਂ ਧਿਰਾਂ ਵੱਲੋਂ ਇੱਕ ਦੂਜੇ 'ਤੇ ਇਲਜ਼ਾਮ ਲਗਾਏ ਜਾ ਰਹੇ ਹਨ।

ਵੀਡੀਓ ਵਾਇਰਲ: ਇਸ ਮੌਕੇ ਹੋਈ ਲੜਾਈ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ।ਭਾਵੇਂ ਪੁਲਿਸ ਵੱਲੋਂ ਮਾਮਲੇ ਨੂੰ ਸੁਲਝਾਇਆ ਗਿਆ ਪਰ ਇਸ ਸਭ ਦੌਰਾਨ ਪੁਲਿਸ ਨੇ ਮੌਕੇ 'ਤੇ ਕੁਝ ਲੋਕਾਂ ਨੂੰ ਹਿਰਾਸਤ 'ਚ ਲੈ ਲਿਆ ਅਤੇ ਆਖਿਆ ਕਿ ਲੜਾਈ ਨੂੰ ਲੈ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details