ਪੰਜਾਬ

punjab

ETV Bharat / state

Lover Attcak On Girl : ਬੇਵਫਾਈ ਦੇ ਇਲਜ਼ਾਮ ਲਾਉਂਦੇ ਪ੍ਰੇਮੀ ਨੇ ਨਰਸਿੰਗ ਵਿਦਿਆਰਥਣ ਦਾ ਵੱਢਿਆ ਗਲਾ, ਵੀਡੀਓ ਵਾਇਰਲ - Lover Attacked On Her Girlfriend

ਲੁਧਿਆਣਾ ਵਿੱਚ ਇੱਕ ਨੌਜਵਾਨ ਨੇ ਆਪਣੀ ਪ੍ਰੇਮੀਕਾ ਦਾ ਗਲਾ ਵੱਢ ਦਿੱਤਾ। ਦਰਾਅਸਰ ਮੂਲ ਰੂਪ ਤੋਂ ਬਿਹਾਰ ਦੀ ਰਹਿਣ ਵਾਲੀ ਕੁੜੀ, ਜੋ ਕਿ ਅੰਬਾਲਾ ਵਿੱਚ ਨਰਸਿੰਗ ਦੀ ਵਿਦਿਆਰਥਣ ਹੈ। ਉਸ ਦੇ ਮਿੱਤਰ ਨੇ ਹੀ ਉਸ ਉੱਤੇ ਚਾਕੂ ਨਾਲ ਵਾਰ ਕਰ ਉਸ ਨੂੰ ਜਖਮੀ ਕਰ ਦਿੱਤਾ। (Lover Attempt Murder To Her Girlfriend)

Lover Attcak On Girl, Ludhiana
ਬੇਵਫਾਈ ਦੇ ਇਲਜ਼ਾਮ ਲਾਉਂਦੇ ਪ੍ਰੇਮੀ ਨੇ ਨਰਸਿੰਗ ਵਿਦਿਆਰਥਣ ਦਾ ਵੱਢਿਆ ਗਲਾ, ਵੀਡੀਓ ਵਾਇਰਲ

By ETV Bharat Punjabi Team

Published : Sep 24, 2023, 11:52 AM IST

ਲੁਧਿਆਣਾ ਵਿੱਚ ਪ੍ਰੇਮੀ ਨੇ ਪ੍ਰੇਮੀਕਾ ਉੱਤੇ ਕੀਤਾ ਹਮਲਾ

ਲੁਧਿਆਣਾ: ਬੀਐਸਸੀ ਨਰਸਿੰਗ ਦੀ ਇੱਕ ਵਿਦਿਆਰਥਣ ਦਾ ਉਸ ਦੇ ਹੀ ਦੋਸਤ ਨੇ ਗਲਾ ਕੱਟ ਦਿੱਤਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਸਖ਼ਸ਼ ਹੋਟਲ ਵਿੱਚ ਬੈਠਾ ਹੈ ਅਤੇ ਮੌਕੇ ਉੱਤੇ ਲੜਕੀ ਨੂੰ ਹਸਪਤਾਲ ਭੇਜਿਆ ਗਿਆ, ਜੋ ਪੂਰੀ ਤਰ੍ਹਾਂ ਉਸ ਨੂੰ ਲਹੂ ਲੁਹਾਣ ਹੈ।

ਦੱਸਿਆ ਜਾ ਰਿਹਾ ਹੈ ਕਿ ਉਸ ਦੇ ਦੋਸਤ ਵੱਲੋਂ ਹੀ ਉਸ ਦਾ ਗਲਾ ਕੱਟ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਗੰਭੀਰ ਹਾਲਤ ਵਿੱਚ ਉਸ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਉਸ ਦੇ ਦੋਸਤ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਂਚ ਤੋਂ ਬਾਅਦ ਇਹ ਖੁਲਾਸਾ (Lover Attcak On Girl) ਹੋਇਆ ਹੈ ਕਿ ਉਸ ਦੇ ਦੋਸਤ ਨੇ ਇਹ ਇਲਜ਼ਾਮ ਲਗਾਏ ਹਨ ਕਿ ਲੜਕੀ ਨੇ ਉਸ ਨਾਲ ਬੇਵਫ਼ਾਈ ਕੀਤੀ ਹੈ ਜਿਸ ਕਰਕੇ ਗੁੱਸੇ ਵਿੱਚ ਆ ਕੇ ਉਸ ਨੇ ਇਹ ਕਦਮ ਚੁੱਕਿਆ ਹੈ।

ਜਖ਼ਮੀ ਲੜਕੀ ਬਿਹਾਰ ਦੀ ਰਹਿਣ ਵਾਲੀ: ਜ਼ਖ਼ਮੀ ਹੋਈ ਵਿਦਿਆਰਥਣ ਬਿਹਾਰ ਦੀ ਰਹਿਣ ਵਾਲੀ ਹੈ ਅਤੇ ਅੰਬਾਲਾ ਵਿੱਚ ਸਥਿਤ ਇੱਕ ਕਾਲਜ ਦੇ ਅੰਦਰ ਉਹ ਨਰਸਿੰਗ ਕਰ ਰਹੀ ਹੈ, ਜਦਕਿ ਉਹ ਖੰਨਾ ਵਿੱਚ ਇੱਕ ਪੀਜੀ ਵਿੱਚ ਰਹਿ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਸ਼ਖਸ ਵੱਲੋਂ ਵਿਦਿਆਰਥਣ ਉੱਤੇ ਹਮਲਾ ਕੀਤਾ ਗਿਆ ਹੈ ਕਿ ਉਹ ਉਸ ਦੇ ਪੀਜੀ ਦੇ ਹੇਠਾਂ ਰਹਿੰਦਾ ਸੀ। ਉਹ ਲੜਕੀ ਦੇ ਪਰਿਵਾਰ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਸੀ। ਸ਼ਨੀਵਾਰ ਨੂੰ ਉਸ ਨੇ ਸਵੇਰੇ ਉਸ ਨੂੰ ਮਾਰਕੀਟ ਦੇ ਵਿੱਚ ਮਿਲਣ ਲਈ ਬੁਲਾਇਆ ਸੀ ਅਤੇ ਉੱਥੇ ਹੀ ਇਸ ਪੂਰੀ (Lover Attcak On Girl) ਕਾਰਵਾਈ ਨੂੰ ਅੰਜਾਮ ਦਿੱਤਾ। ਇੱਕ ਦੁਕਾਨ ਦੇ ਵਿੱਚ ਉਸ ਨੇ ਲੜਕੀ ਉੱਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਉਸ ਲੜਕੀ ਨੂੰ ਸਿਵਲ ਹਸਪਤਾਲ ਲੁਧਿਆਣਾ ਭੇਜਿਆ ਗਿਆ।

ਲੜਕੇ ਨੇ ਬਹਾਨੇ ਨਾਲ ਬੁਲਾਇਆ : ਜਿਸ ਨੌਜਵਾਨ ਵੱਲੋਂ ਹਮਲਾ ਕੀਤਾ ਗਿਆ ਹੈ ਉਸ ਦੀ ਸ਼ਨਾਖਤ ਸੁਮੀਤ ਵਜੋਂ ਹੋਈ ਹੈ। ਕੋਈ ਮਾਲ ਲੈਣ ਦੇ ਬਹਾਨੇ ਨਾਲ ਉਸ ਨੇ ਲੜਕੀ ਨੂੰ ਬਾਜ਼ਾਰ ਵਿੱਚ ਬੁਲਾਇਆ ਤੇ ਇੱਕ ਦੁਕਾਨ ਵਿੱਚ ਉਸ ਦੇ ਗਲੇ ਉੱਤੇ ਚਾਕੂ ਨਾਲ ਵਾਰ ਕਰਕੇ ਕੱਟ ਦਿੱਤਾ ਜਿਸ ਨਾਲ ਉਹ ਬੁਰੀ ਤਰ੍ਹਾਂ ਜਖ਼ਮੀ ਹੋ ਗਈ। ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਹਮਲੇ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਲੜਕੀ ਦਾ ਗਲਾ ਕੱਟਿਆ ਹੋਇਆ ਹੈ ਅਤੇ ਉਹ ਪੂਰੀ ਤਰ੍ਹਾਂ ਲਹੂ ਲੁਹਾਨ ਹੈ ਜਿਸ ਨੂੰ ਲੋਕ ਹਸਪਤਾਲ ਵਿੱਚ ਭੇਜਣ ਦੀ ਗੱਲ ਕਰ ਰਹੇ ਹਨ।

ABOUT THE AUTHOR

...view details