ਲੁਧਿਆਣਾ :ਪੁਲਿਸ ਨੇ ਇੱਕ ਪਿਓ ਪੁੱਤ ਨੂੰ 1 ਨਾਜਾਇਜ਼ 32 ਬੋਰ ਪਿਸਟਲ, 28 ਜ਼ਿੰਦਾ ਕਾਰਤੂਸ ਅਤੇ 1 ਖਾਲੀ ਕਾਰਤੂਸ ਸਮੇਤ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਹਿਚਾਣ ਰਾਮ ਨੰਦ ਅਤੇ ਉਸ ਦੇ ਪੁੱਤਰ ਸੰਜੀਵ ਕੁਮਾਰ ਦੇ ਰੂਪ ਵਿਚ ਹੋਈ ਹੈ। ਜਿਨ੍ਹਾਂ ਖ਼ਿਲਾਫ਼ ਚੋਰੀ ਦੇ ਦਰਜਨ ਭਰ ਮੁਕੱਦਮੇ ਪਹਿਲਾ ਤੋਂ ਹੀ ਦਰਜ ਹਨ। (Father and son used to steal together)
ਪ੍ਰੈੱਸ ਕਾਨਫਰੰਸ ਦੇ ਦੌਰਾਨ ਪੁਲਿਸ ਕਮਿਸ਼ਨਰ ਲੁਧਿਆਣਾ ਡਾ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਥਾਣਾ ਟਿੱਬਾ ਦੇ ਅਧੀਨ ਆਉਂਦੇ ਗਰੇਵਾਲ ਕਲੋਨੀ 'ਚ ਬੀਤੇ ਦਿਨ ਦੋਵਾਂ ਅਣਪਛਾਤੇ ਵਿਅਕਤੀ ਨੂੰ ਘੁੰਮਦੇ ਹੋਏ ਦੇਖਿਆ ਗਿਆ ਸੀ। ਜਿਸ ਤੇ ਸ਼ੱਕ ਹੋਣ ਵੱਲੋਂ ਇਲਾਕਾ ਨਿਵਾਸੀਆਂ ਵਲੋਂ ਉਸਦਾ ਪਿੱਛਾ ਕੀਤਾ ਗਿਆ ਸੀ ਜਿਸ 'ਤੇ ਮੁਲਜ਼ਮਾਂ ਵੱਲੋਂ ਉਨ੍ਹਾਂ 'ਤੇ ਹਵਾਈ ਫਾਈਰਿੰਗ ਵੀ ਕੀਤੀ ਗਈ ਸੀ।