ਪੰਜਾਬ

punjab

ETV Bharat / state

Ludhiana News: ਲੁਧਿਆਣਾ 'ਚ ਨੌਜਵਾਨ ਦੇ ਟ੍ਰੇਨ 'ਚੋਂ ਡਿੱਗਣ ਕਾਰਨ ਦੋਵੇਂ ਲੱਤਾਂ ਕੱਟੀਆਂ - ਨੌਜਵਾਨ ਦੇ ਟ੍ਰੇਨ ਚੋਂ ਡਿੱਗਣ ਕਾਰਨ ਦੋਵੇਂ ਲੱਤਾਂ ਕੱਟੀਆਂ

ਲੁਧਿਆਣਾ 'ਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਨੇੜੇ ਵੱਡਾ ਹਾਦਸਾ ਵਾਪਰਿਆ, ਟ੍ਰੇਨ 'ਚੋਂ ਡਿੱਗਣ ਕਾਰਨ ਨੌਜਵਾਨ ਦੀ ਦੋਵੇਂ ਲੱਤਾਂ ਕੱਟਣੀਆਂ ਪਈਆਂ। ਨੌਜਵਾਨ ਇਸ ਹਾਦਸੇ ਦਾ ਸ਼ਿਕਾਰ ਕਿਵੇਂ ਹੋਇਆ? ਪੜ੍ਹੋ ਪੂਰੀ ਖ਼ਬਰ....

ਲੁਧਿਆਣਾ 'ਚ ਨੌਜਵਾਨ ਦੇ ਟ੍ਰੇਨ 'ਚੋਂ ਡਿੱਗਣ ਕਾਰਨ ਦੋਵੇਂ ਲੱਤਾਂ ਕੱਟੀਆਂ!
ਲੁਧਿਆਣਾ 'ਚ ਨੌਜਵਾਨ ਦੇ ਟ੍ਰੇਨ 'ਚੋਂ ਡਿੱਗਣ ਕਾਰਨ ਦੋਵੇਂ ਲੱਤਾਂ ਕੱਟੀਆਂ!

By ETV Bharat Punjabi Team

Published : Aug 29, 2023, 10:37 PM IST

ਲੁਧਿਆਣਾ: ਲੁਧਿਆਣਾ 'ਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਨੇੜੇ ਵੱਡਾ ਹਾਦਸਾ ਵਾਪਰਿਆ। ਕਾਬਲੇਜ਼ਿਕਰ ਹੈ ਕਿ ਇਹ ਹਾਦਸਾ ਇੱਕ ਨੌਜਾਵਨ ਦੇ ਟ੍ਰੇਨ ਚੋਂ ਡਿੱਗਣ ਕਾਰਨ ਵਾਪਰਿਆ ਹੈ।ਇਸ ਹਾਦਸੇ ਤੋਂ ਬਾਅਦ ਨੌਜਵਾਨ ਦੀਆਂ ਦੋਵੇਂ ਲੱਤਾਂ ਕੱਟਣੀਆਂ ਪਈਆਂ। ਦੱਸ ਦਈਏ ਕਿ ਪਹਿਲਾਂ ਨੌਜਵਾਨ ਨੂੰ ਲੁਧਿਆਣਾ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪਰ ਬਾਅਦ 'ਚ ਉਸ ਨੂੰ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ।

ਕਿਵੇਂ ਹੋਇਆ ਹਾਦਸਾ: ਸਭ ਦੇ ਮਨ 'ਚ ਇਹੀ ਸਵਾਲ ਉੱਠ ਰਿਹਾ ਹੈ ਕਿ ਆਖਰ ਇਹ ਹਾਦਸਾ ਕਿਵੇਂ ਹੋਇਆ ਪਰ ਇਸ ਬਾਰੇ ਹਾਲੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਅੰਦਾਜ਼ਾ ਲਗਾ ਜਾ ਰਿਹਾ ਹੈ ਕਿ ਉੱਥੇ ਹੋਰ ਨੌਜਵਾਨ ਵੀ ਮੌਜੂਦ ਸਨ ਸ਼ਾਇਦ ਕਿਸੇ ਵੱਲੋਂ ਧੱਕਾ ਦਿੱਤਾ ਗਿਆ ਹੋਵੇ। ਇਸ ਸਵਾਲ ਦਾ ਜਵਾਬ ਉਦੋਂ ਹੀ ਮਿਲੇਗਾ ਜਦੋਂ ਜ਼ਖਮੀ ਨੌਜਵਾਨ ਨੂੰ ਹੋਸ਼ ਆਵੇਗਾ। ਜ਼ਿਕਰੇਖਾਸ ਹੈ ਕਿ ਜ਼ਖਮੀ ਨੌਜਵਾਨ ਦੀ ਪਛਾਣ ਫੀਲਡ ਗੰਜ ਨਿਵਾਸੀ ਕ੍ਰਿਸ਼ਨਾ ਦੇ ਰੂਪ 'ਚ ਹੋਈ ਹੈ।

ਅੱਧਾ ਘੰਟਾ ਤੜਫਦਾ ਰਿਹਾ ਪੀੜਤ: ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਤਕਰੀਬ ਅੱਧੇ ਘੰਟੇ ਤੱਕ ਪੀੜਤ ਤੜਫ਼ਦਾ ਰਿਹਾ। ਅੱਧੇ ਘੰਟੇ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਐਬੂਲੈਂਸ ਨੂੰ ਫੋਨ ਕੀਤਾ ਗਿਆ। ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਲੇ ਇਸ ਹਾਦਸੇ ਬਾਰੇ ਕੱੁਝ ਨਹੀਂ ਕਿਹਾ ਜਾ ਸਕਦਾ। ਨੌਜਵਾਨ ਦੇ ਹੋਸ਼ 'ਚ ਆਉਣ ਤੋਂ ਬਾਅਦ ਹੀ ਉਸ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਹੁਣ ਪੁਲਿਸ ਪੀੜਤ ਨੌਜਵਾਨ ਦੇ ਠੀਕ ਹੋਣ ਦੀ ਉਡੀਕ ਕਰ ਰਹੀ ਹੈ।

ABOUT THE AUTHOR

...view details