ਖੰਨਾ ਵਿੱਚ ਠੱਗਾਂ ਨੇ ਧੋਖੇ ਨਾਲ ਏ.ਟੀ.ਐੱਮ. ਬਦਲ ਬਜ਼ੁਰਗ ਨਾਲ ਠੱਗੀ ਮਾਰੀ
ਲੁਧਿਆਣਾ: ਪੰਜਾਬ ਵਿੱਚ ਸਰਗਰਮ ਲੁਟੇਰਾ ਗਿਰੋਹ ਵੱਲੋਂ ਬੈਂਕ ’ਚ ਲੈਣ-ਦੇਣ ਲਈ ਆਉਣ ਵਾਲੇ ਭੋਲੇ-ਭਾਲੇ ਲੋਕਾਂ ਨਾਲ ਆਏ ਦਿਨ ਠੱਗੀਆਂ ਮਾਰਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਹ ਗਿਰੋਹ ਸਮਰਾਲਾ ਵਿੱਚ ਵੀ ਲਗਾਤਾਰ ਸਰਗਰਮ ਹੈ ਅਤੇ ਕਈ ਲੋਕਾਂ ਨਾਲ ਠੱਗੀ ਮਾਰ ਚੁੱਕਾ ਹੈ। ਪੰਜਾਬ ਨੈਸ਼ਨਲ ਬੈਂਕ ਦੇ ਏ.ਟੀ.ਐੱਮ. ਵਿੱਚੋਂ ਪੈਸੇ ਕਢਵਾਉਣ ਲਈ ਆਏ ਇੱਕ ਵਿਅਕਤੀ ਨਾਲ ਇਨ੍ਹਾਂ ਨੌਸਰਵਾਜਾਂ ਵੱਲੋਂ ਬੜੀ ਚਾਲਾਕੀ ਨਾਲ ਏਟੀਐੱਮ ਕਾਰਡ ਬਦਲ ਕੇ ਠੱਗੀ ਮਾਰ ਲਈ ਗਈ। ਜਦੋਂ ਤੱਕ ਇਸ ਵਿਅਕਤੀ ਨੂੰ ਉਸਦਾ ਏ.ਟੀ.ਐੱਮ. ਕਾਰਡ ਬਦਲ ਜਾਣ ਦਾ ਪਤਾ ਲੱਗਿਆ, ਉਦੋਂ ਤੱਕ ਉਸਦੇ ਬੈਂਕ ਖਾਤੇ ਵਿਚੋਂ 80 ਹਜ਼ਾਰ ਰੁਪਏ ਦੀ ਰਕਮ ਉੱਡ ਚੁੱਕੀ ਸੀ।
ਚਲਾਕੀ ਨਾਲ ਬਦਲਿਆ ਏਟੀਐਮ: ਸਮਰਾਲਾ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਦਿਆਲਪੁਰਾ ਵਾਸੀ ਜਵਾਲਾ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਆਪਣੀ ਛੋਟੀ ਭੈਣ ਨਾਲ ਬੈਂਕ ਦੇ ਏ.ਟੀ.ਐੱਮ. ਵਿੱਚੋਂ ਆਪਣੀ ਭੈਣ ਦੇ ਖਾਤੇ ਵਿੱਚੋਂ ਏਟੀਐਮ ਰਾਹੀਂ 5 ਹਜ਼ਾਰ ਰੁਪਏ ਕਢਵਾਉਣ ਲਈ ਆਇਆ ਸੀ। ਏ.ਟੀ.ਐੱਮ. ਵਿੱਚੋਂ ਪੈਸੇ ਕਢਵਾਉਣ ਵੇਲੇ ਇੱਕ ਅਣਜਾਣ ਲੜਕਾ ਵੀ ਉੱਥੇ ਆ ਗਿਆ ਅਤੇ ਜਦੋਂ ਰਕਮ ਨਿਕਲਣ ਤੋਂ ਬਾਅਦ ਉਸ ਦੀ ਰਸੀਦ ਨਹੀਂ ਨਿਕਲੀ ਤਾਂ ਇਸ ਲੜਕੇ ਨੇ ਉਸ ਨੂੰ ਆਪਣੀਆਂ ਗੱਲਾਂ ਵਿੱਚ ਉਲਝਾ ਲਿਆ। ਇੰਨੇ ਵਿੱਚ ਹੀ ਇਸ ਠੱਗ ਦੇ ਦੋ ਹੋਰ ਸਾਥੀ ਵੀ ਏ.ਟੀ.ਐੱਮ. ਵਿਚ ਆ ਗਏ ਅਤੇ ਬਹੁਤ ਹੀ ਚਲਾਕੀ ਨਾਲ ਉਸਦਾ ਏ.ਟੀ.ਐੱਮ. ਕਾਰਡ ਬਦਲ ਕੇ ਲੈ ਗਏ ਅਤੇ ਉਸ ਨੂੰ ਜਦੋਂ ਕੁਝ ਸ਼ੱਕ ਹੋਇਆ ਤਾਂ ਜਿਹੜਾ ਕਾਰਡ ਉਸ ਨੂੰ ਇਹ ਠੱਗ ਦੇ ਕੇ ਗਏ ਸੀ ਉਹ ਪਹਿਲਾਂ ਤੋਂ ਹੀ ਬਲਾਕ ਕੀਤਾ ਹੋਇਆ ਸੀ।
ਖਾਤੇ ਵਿੱਚੋਂ 80 ਹਜ਼ਾਰ ਦੀ ਲੁੱਟ:ਕੁਝ ਦੇਰ ਬਾਅਦ ਹੀ ਉਸ ਦੀ ਭੈਣ ਜਿਸ ਦਾ ਇਹ ਬੈਂਕ ਖਾਤਾ ਸੀ ਉਸ ਨੂੰ ਵਾਰ-ਵਾਰ ਪੈਸੇ ਨਿਕਲਣ ਦੇ ਮੈਸੇਜ ਆਉਣੇ ਸ਼ੁਰੂ ਹੋ ਗਏ ਅਤੇ ਤਿੰਨ ਵਾਰ ਵਿੱਚ ਠੱਗਾਂ ਨੇ ਖਾਤੇ ਵਿੱਚੋਂ 80 ਹਜ਼ਾਰ ਰੁਪਏ ਦੀ ਰਕਮ ਕਢਵਾ ਲਈ। ਜਵਾਲਾ ਸਿੰਘ ਨੇ ਕਿਹਾ ਕਿ ਏ.ਟੀ.ਐੱਮ. ਕਾਰਡ ਬਦਲੇ ਜਾਣ ਦਾ ਸ਼ੱਕ ਹੁੰਦੇ ਹੀ ਉਸ ਨੇ ਤੁਰੰਤ ਬੈਂਕ ਅੰਦਰ ਜਾਕੇ ਏ.ਟੀ.ਐੱਮ. ਕਾਰਡ ਬਲਾਕ ਕਰਨ ਦਾ ਬਹੁਤ ਰੌਲਾ ਪਾਇਆ, ਪਰ ਕੋਈ ਸੁਣਵਾਈ ਨਹੀਂ ਹੋਈ। ਜੇਕਰ ਬੈਂਕ ਵਾਲੇ ਸਮੇਂ ਸਿਰ ਕਾਰਡ ਬਲਾਕ ਕਰ ਦਿੰਦੇ ਤਾਂ ਸ਼ਾਇਦ ਉਸਦੇ ਪੈਸੇ ਬਚ ਜਾਂਦੇ।
- ਹੁਣ ਨਹੀਂ ਮਿਲਣੇ 2 ਹਜ਼ਾਰ ਰੁਪਏ ਦੇ ਗੁਲਾਬੀ ਨੋਟ, ਪੜ੍ਹੋ ਪੁਰਾਣੇ ਦੋ ਹਜ਼ਾਰ ਰੁਪਏ ਦੇ ਨੋਟਾਂ ਦਾ ਕੀ ਬਣੇਗਾ...
- ਕੈਨੇਡੀਅਨ ਆਗੂ ਉਜਲ ਦੋਸਾਂਝ ਨੇ ਕੀਤੀ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਖਾਸ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਹੋਈ ਵਿਚਾਰ ਚਰਚਾ
- ਨਸ਼ੇ ਨੇ ਉਜਾੜਿਆ ਇੱਕ ਹੋਰ ਪਰਿਵਾਰ, ਛੋਟੇ ਭਰਾ ਨੇ ਨਸ਼ੇ ਦੇ ਆਦੀ ਵੱਡੇ ਭਰਾ ਦਾ ਕੀਤਾ ਕਤਲ
ਪੁਲਿਸ ਨੇ ਆਰੰਭੀ ਕਾਰਵਾਈ: ਦੂਜੇ ਪਾਸੇ ਬੈਂਕ ਮੈਨੇਜਰ ਜਤਿੰਦਰ ਕੁਮਾਰ ਨੇ ਦੱਸਿਆ ਕਿ ਬੈਂਕ ਦੇ ਗਾਹਕ ਨੂੰ ਖਾਤੇ ਵਿੱਚੋਂ ਪੈਸੇ ਨਿਕਲਣ ਤੋਂ ਬਾਅਦ ਇਸ ਠੱਗੀ ਦਾ ਪਤਾ ਲੱਗਿਆ ਅਤੇ ਜਦੋਂ ਤੱਕ ਉਨ੍ਹਾਂ ਕੋਲ ਸ਼ਿਕਾਇਤ ਪਹੁੰਚੀ ਉਸ ਵੇਲੇ ਤੱਕ 80 ਹਜ਼ਾਰ ਰੁਪਏ ਖਾਤੇ ਵਿੱਚੋਂ ਨਿਕਲ ਚੁੱਕੇ ਸਨ। ਇਸ ਵਿੱਚ ਬੈਂਕ ਨੇ ਕਿਸੇ ਤਰ੍ਹਾਂ ਦੀ ਕੋਈ ਦੇਰੀ ਜਾਂ ਲਾਪਰਵਾਹੀ ਨਹੀਂ ਕੀਤੀ। ਇਸ ਮਾਮਲੇ ਦੀ ਜਾਂਚ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ। ਡੀਐੱਸਪੀ ਵਰਿਆਮ ਸਿੰਘ ਨੇ ਕਿਹਾ ਕਿ ਉਹਨਾਂ ਕੋਲ ਸ਼ਿਕਾਇਤ ਆ ਗਈ ਹੈ। ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਛੇਤੀ ਹੀ ਉਹਨਾਂ ਨੂੰ ਫੜ ਲਿਆ ਜਾਵੇਗਾ।