ਲੁਧਿਆਣਾ :ਲੁਧਿਆਣਾ ਦੀ ਚੰਡੀਗੜ੍ਹ ਰੋਡ ਸਥਿਤ ਸੈਕਟਰ 39 ਨੇੜੇ ਇਕ ਦਰਦਨਾਕ ਹਾਦਸਾ ਵਾਪਰਿਆ ਹੈ, ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਗੱਡੀ ਤੇਜ ਰਫਤਾਰ ਆ ਰਹੀ ਸੀ, ਜਿਸ ਦਾ ਸੰਤੁਲਨ ਵਿਗੜਨ ਕਰਕੇ ਉਹ ਦਰੱਖਤ ਨਾਲ ਜਾ ਟਕਰਾਈ ਅਤੇ ਉਸ ਵਿੱਚ ਸਵਾਰ ਤਿੰਨ ਲੋਕਾਂ ਦੇ ਵਿੱਚੋਂ ਦੋ ਦੀ ਮੌਤ ਹੋ ਗਈ ਹੈ ਤੀਜੇ ਦੀ ਹਾਲਤ ਕਾਫੀ ਖਰਾਬ ਹੈ ਜਿਸ ਨੂੰ ਇਕਾਈ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ। 2 ਦੀ ਮੌਤ ਦੀ ਪੁਸ਼ਟੀ ਪੁਲਿਸ ਵੱਲੋਂ ਕੀਤੀ ਗਈ ਹੈ।
Road accident in Ludhiana: ਲੁਧਿਆਣਾ 'ਚ ਦਰੱਖ਼ਤ ਨਾਲ ਟਕਰਾਈ ਗੱਡੀ, ਦੋ ਨੌਜਵਾਨਾਂ ਦੀ ਹੋਈ ਮੌਤ - ludhiana latest news in Punjabi
ਲੁਧਿਆਣਾ 'ਚ ਦਰੱਖਤ ਨਾਲ ਗੱਡੀ ਟਕਰਾਉਣ ਕਰਕੇ ਵਾਪਰੇ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਇਕ ਨੌਜਵਾਨ ਗੰਭੀਰ ਜ਼ਖਮੀ ਹੈ।
Published : Sep 12, 2023, 10:18 PM IST
ਨਹੀਂ ਮਿਲੀ ਮੁੰਢਲੀ ਸਹਾਇਤਾ :ਮੌਕੇ ਉੱਤੇ ਮੌਜੂਦ ਨੌਜਵਾਨਾਂ ਨੇ ਦੱਸਿਆ ਕਿ ਕੀ ਦਰਖਤ ਨਾਲ ਗੱਡੀ ਵੱਜੀ ਹੈ, 3 ਲੋਕ ਅੰਦਰ ਸਵਾਰ ਸਨ, ਉਨ੍ਹਾਂ ਦੀ ਹਾਲਤ ਵੇਖਣਯੋਗ ਨਹੀਂ ਸੀ। ਅੱਧੇ ਘੰਟੇ ਤੋਂ ਜ਼ਿਆਦਾ ਉਹ ਸੜਕ ਉੱਤੇ ਪਏ ਤੜਫਦੇ ਰਹੇ, ਜਿਨ੍ਹਾ ਨੂੰ ਆਟੋ ਅਤੇ ਇਕ ਨੂੰ ਕਾਰ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਉਨ੍ਹਾ ਨੇ ਕਿਹਾ ਕਿ ਐਂਬੂਲੈਂਸ ਦਾ ਵੀ ਇੰਤਜ਼ਾਰ ਕੀਤਾ ਗਿਆ ਪਰ ਕਾਫੀ ਸਮੇਂ ਤੱਕ ਐਂਬੂਲੈਂਸ ਸੇਵਾ ਵੀ ਨਹੀਂ ਮਿਲੀ।
- New Uniform For Parliament Marshals : ਨਵੀਂ ਸੰਸਦ 'ਚ ਨਵੀਂ ਲੁੱਕ ਵਿੱਚ ਨਜ਼ਰ ਆਉਣਗੇ ਕਰਮਚਾਰੀ, ਕਮਲ ਦੇ ਫੁੱਲ ਵਾਲੀ ਕਮੀਜ਼ ਤੇ ਖਾਕੀ ਪੈਂਟਾਂ
- Murder of youth in Ludhiana: ਲੁਧਿਆਣਾ 'ਚ ਨੌਜਵਾਨ ਦਾ ਕਤਲ, ਲੜਕੀ ਨੂੰ ਤੰਗ ਪਰੇਸ਼ਾਨ ਕਰਨ ਦੇ ਲੱਗੇ ਸਨ ਇਲਜ਼ਾਮ
- Arms trafficking: ਬਾਹਰੀ ਸੂਬੇ ਤੋਂ ਹਥਿਆਰ ਲਿਆ ਕੇ ਪੰਜਾਬ 'ਚ ਤਸਕਰੀ ਕਰਨ ਦੇ ਮਾਮਲੇ 'ਚ ਪੰਜ ਮੁਲਜ਼ਮ ਕਾਬੂ, ਹੋਇਆ ਇਹ ਕੁਝ ਬਰਾਮਦ
ਉੱਧਰ ਮੌਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਾਨੂੰ ਐਕਸੀਡੈਂਟ ਦੀ ਸੂਚਨਾ ਮਿਲੀ ਸੀ, ਮੌਕੇ ਉੱਤੇ ਦੇਖਿਆ ਕਿ ਗੱਡੀ ਕਾਫੀ ਨੁਕਸਾਨੀ ਗਈ ਹੈ। ਉਨ੍ਹਾਂ ਕਿਹਾ ਕਿ ਕਾਰ ਵਿੱਚ 3 ਲੋਕ ਸਵਾਰ ਸਨ, ਸਥਾਨਕ ਲੋਕਾਂ ਦੀ ਮਦਦ ਨਾਲ ਤਿੰਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਨ੍ਹਾਂ ਵਿੱਚੋਂ 2 ਦੀ ਮੌਤ ਹੋ ਚੁੱਕੀ ਹੈ ਅਤੇ ਇੱਕ ਜਖਮੀ ਹੈ। ਉਨ੍ਹਾ ਕਿਹਾ ਕਿ ਗੱਡੀ ਹਾਦਸੇ ਦਾ ਸ਼ਿਕਾਰ ਕਿਵੇਂ ਹੋਈ ਹੈ, ਇਸਦੀ ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ।