ਲੁਧਿਆਣਾ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Badal ) ਅੱਜ ਲੁਧਿਆਣਾ ਪੁੱਜੇ ਅਤੇ ਉਨ੍ਹਾਂ ਨੇ ਕੇਂਦਰੀ ਯੂਨੀਵਰਸਿਟੀ ਦੇ ਸਾਬਕਾ ਵੀਸੀ ਅਤੇ ਅਰਥ ਸ਼ਾਸਤਰੀ ਸਰਦਾਰਾ ਸਿੰਘ ਜੌਹਲ ਦਾ ਹਾਲ ਜਾਣਿਆਂ। ਇਸ ਦੌਰਾਨ ਉਨ੍ਹਾਂ ਨੇ ਜੌਹਲ ਨੇ ਕਈ ਅਹਿਮ ਮੁੱਦਿਆਂ ਉੱਤੇ ਵਿਚਾਰ ਵਟਾਂਦਰਾ ਵੀ ਕੀਤਾ। ਇਸ ਮੌਕੇ ਐੱਸਵਾਈਐੱਲ ਮੁੱਦੇ 'ਤੇ ਸਰਦਾਰਾ ਸਿੰਘ ਜੋਹਲ ਨੇ ਕਿਹਾ ਕਿ ਪਾਣੀਆ ਨੂੰ ਲੈਕੇ ਤਾਂ ਹਰਿਆਣਾ 60-40 ਦੀ ਰੇਸ਼ੋ ਦੀ ਗੱਲ ਕਹਿ ਰਿਹਾ ਹੈ ਪਰ ਜਦੋਂ ਪੰਜਾਬ ਵਿੱਚ ਹੜ੍ਹ ਆਏ ਸਨ ਤਾਂ ਨੁਕਸਾਨ ਪੰਜਾਬ ਦਾ ਜ਼ਿਆਦਾ ਹੋਇਆ ਅਤੇ ਉਸ ਸਮੇਂ ਕਿਸੇ ਨੇ ਵੀ ਵਾਧੂ ਪਾਣੀ ਤੋਂ ਹੋਏ ਨੁਕਸਾਨ ਸਬੰਧੀ ਗੱਲ ਤੱਕ ਨਹੀਂ ਕੀਤੀ।
ਸੁਖਬੀਰ ਬਾਦਲ ਦਾ ਤੰਜ:ਇਸ ਤੋਂ ਪਹਿਲਾਂ ਲੁਧਿਆਣਾ ਸਥਿਤ ਸਰਦਾਰਾ ਸਿੰਘ ਜੌਹਲ ਦੇ ਗ੍ਰਹਿ ਨਿਵਾਸ ਉੱਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਿਗਮ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਸਰਕਾਰ ਉੱਤੇ ਸਵਾਲ ਚੁੱਕੇ ਨੇ। ਉਨ੍ਹਾਂ ਕਿਹਾ ਕਿ ਹਾਰ ਤੋਂ ਡਰਦੇ ਆਮ ਆਦਮੀ ਪਾਰਟੀ ਨੇ (Corporation elections late) ਨਿਗਮ ਚੋਣਾਂ ਲੇਟ ਕਰਵਾਈਆਂ ਨੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸ਼ਹਿਰਾਂ ਵਿੱਚ (No sewage system in cities) ਸੀਵਰੇਜ ਦੀ ਕੋਈ ਵਿਵਸਥਾ ਨਹੀਂ ਹੈ ਅਤੇ ਪੀਣ ਵਾਲਾ ਸਾਫ ਪਾਣੀ ਵੀ ਲੋਕਾਂ ਨੂੰ ਮੁਹੱਈਆ ਨਹੀਂ ਹੋ ਰਿਹਾ ਹੈ। ਜਿਸ ਕਰਕੇ 'ਆਪ' ਨੇ ਆਪਣਾ ਅਕਸ ਬਚਾਉਣ ਲਈ ਚੋਣਾਂ ਵਿੱਚ ਦੇਰੀ ਕਰਵਾਈ ਹੈ।
- Appointment letters to officers: 13 ਨਵੇਂ ਸੈਕਸ਼ਨ ਅਫਸਰਾਂ ਨੂੰ ਖ਼ਜ਼ਾਨਾ ਮੰਤਰੀ ਨੇ ਦਿੱਤੇ ਨਿਯੁਕਤੀ ਪੱਤਰ, ਕਿਹਾ-ਭਵਿੱਖ ਵਿੱਚ ਜਾਰੀ ਰਹੇਗੀ ਰੁਜ਼ਗਾਰ ਦੇਣ ਦੀ ਮੁਹਿੰਮ
- Demonstration against BJP leader: ਭਾਜਪਾ ਆਗੂ ਦੇ ਗੁਰੂਘਰਾਂ ਨੂੰ ਉਖਾੜ ਸੁੱਟਣ ਦੇ ਬਿਆਨ ਦਾ ਅਜਨਾਲਾ 'ਚ ਵਿਰੋਧ, ਧਾਰਾ 295ਏ ਤਹਿਤ ਮਾਮਲਾ ਦਰਜ ਕਰਨ ਦੀ ਕੀਤੀ ਮੰਗ
- Bookie arrested: ਕ੍ਰਿਕਟ ਵਿਸ਼ਵ ਕੱਪ ਦੇ ਮੈਚ 'ਤੇ ਸੱਟਾਂ ਲਗਾ ਰਹੇ ਗਿਰੋਹ ਦਾ ਪਰਦਾਫਾਸ਼, ਪੁਲਿਸ ਨੇ 8 ਮੁਲਜ਼ਮ ਲੱਖਾਂ ਰੁਪਏ ਦੇ ਕੈਸ਼ ਅਤੇ ਵਾਹਨਾਂ ਸਮੇਤ ਕੀਤੇ ਗ੍ਰਿਫ਼ਤਾਰ