ਲੁਧਿਆਣਾ:ਪੰਜਾਬ ਪੁਲਿਸ ਦੀ ਹਿਰਾਸਤ ਵਿੱਚੋਂ (The accused woman ran away) ਇੱਕ ਮੁਲਜ਼ਮ ਔਰਤ ਭੱਜ ਗਈ। ਜਿਸ ਨੇ ਪੁਲਿਸ ਨੂੰ ਭਾਜੜਾਂ ਪਾ ਦਿੱਤੀਆਂ। ਔਰਤ ਨੇ ਸਿਵਲ ਹਸਪਤਾਲ 'ਚ ਪੁਲਿਸ ਨੂੰ ਚਕਮਾ ਦਿੱਤਾ। ਮੁਲਜ਼ਮ ਮਹਿਲਾ ਨੂੰ ਮੈਡੀਕਲ ਲਈ ਲਿਆਂਦਾ ਗਿਆ ਸੀ। ਜਦੋਂ ਪੁਲਿਸ ਟੀਮ ਐਮਰਜੈਂਸੀ ਵਾਰਡ ਵਿੱਚ ਸੀ ਤਾਂ ਮੁਲਜ਼ਮ ਔਰਤ ਅੱਖ ਬਚਾ ਕੇ ਮੇਨ ਗੇਟ ਤੋਂ ਬਾਹਰ ਭੱਜ ਗਈ ਅਤੇ ਦੁਬਾਰਾ ਨਹੀਂ ਮਿਲੀ। ਹਾਲਾਂਕਿ ਪੁਲਿਸ ਟੀਮਾਂ ਕਾਫੀ ਦੇਰ ਤੱਕ ਸ਼ਹਿਰ 'ਚ ਔਰਤ ਦੀ ਭਾਲ ਕਰਦੀਆਂ ਰਹੀਆਂ। ਉਸ ਦਾ ਕੋਈ ਸੁਰਾਗ ਨਹੀਂ ਮਿਲਿਆ।
Woman Escaped From Custody: ਪੋਕਸੋ ਐਕਟ ਤਹਿਤ ਜੇਲ੍ਹ ਬੰਦ ਮਹਿਲਾ ਪੁਲਿਸ ਹਿਰਾਸਤ 'ਚੋਂ ਹੋਈ ਫ਼ਰਾਰ, ਪੁਲਿਸ ਨੂੰ ਪਈਆਂ ਭਾਜੜਾਂ - ਲੁਧਿਆਣਾ ਪੁਲਿਸ
ਪੋਕਸੋ ਐਕਟ (POCSO Act) ਵਰਗੇ ਗੰਭੀਰ ਅਪਰਾਧ 'ਚ ਗ੍ਰਿਫਤਾਰ ਔਰਤ ਪੁਲਿਸ ਨੂੰ ਚਕਮਾ ਦੇ ਕੇ ਹਿਰਾਸਤ ਵਿੱਚੋਂ ਫਰਾਰ ਹੋ ਗਈ। ਮੁਲਜ਼ਮ ਮਹਿਲਾ ਨੂੰ ਲੁਧਿਆਣਾ ਦੇ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਲਈ ਲਿਆਂਦਾ ਗਿਆ ਸੀ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨੂੰ ਪਤਾ ਵੀ ਨਹੀਂ ਲੱਗਿਆ ਕਿ ਕਦੋਂ ਇਹ ਔਰਤ ਖਿਸਕ ਗਈ।
Published : Nov 9, 2023, 1:00 PM IST
ਮੁਲਜ਼ਮ ਔਰਤ ਹੋਈ ਫਰਾਰ: ਜਾਣਕਾਰੀ ਅਨੁਸਾਰ ਖੰਨਾ ਥਾਣਾ ਸਦਰ ਦੀ ਪੁਲਿਸ (Police of Khanna Thana Sadar) ਨੇ ਪਿੰਡ ਹੋਲ ਦੀ ਰਹਿਣ ਵਾਲੀ ਪ੍ਰੀਤੀ ਅਤੇ ਉਸ ਦੇ ਪਤੀ ਮਲਾਗਰ ਸਿੰਘ ਖ਼ਿਲਾਫ਼ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਘਰੋਂ ਭਜਾਉਣ ਦੇ ਇਲਜ਼ਾਮ ਹੇਠ ਕੇਸ ਦਰਜ ਕੀਤਾ ਸੀ। ਪੋਕਸੋ ਐਕਟ ਵੀ ਲਗਾਇਆ ਗਿਆ ਸੀ। ਪੁਲਿਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਮੁਲਜ਼ਮ ਔਰਤ ਪ੍ਰੀਤੀ ਨੂੰ ਗ੍ਰਿਫਤਾਰ ਕਰ ਲਿਆ। ਬੁੱਧਵਾਰ ਨੂੰ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਉਸ ਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਲੇਡੀ ਕਾਂਸਟੇਬਲ ਨਾਲ ਸੀ। ਮੈਡੀਕਲ ਪ੍ਰਕਿਰਿਆ ਦੌਰਾਨ ਹੀ ਪੁਲਿਸ ਨੂੰ ਪਤਾ ਹੀ ਨਹੀਂ ਲੱਗਾ ਕਿ ਮੁਲਜ਼ਮ ਔਰਤ ਕਦੋਂ ਖਿਸਕ ਗਈ।
- Child Stolen From Railway Station: ਲੁਧਿਆਣਾ ਰੇਲਵੇ ਸਟੇਸ਼ਨ ਤੋਂ ਤਿੰਨ ਮਹੀਨੇ ਦਾ ਬੱਚਾ ਚੋਰੀ, ਰਾਤ ਬਿਤਾਉਣ ਲਈ ਰੇਲਵੇ ਸਟੇਸ਼ਨ 'ਤੇ ਰੁਕੇ ਸਨ ਬਿਹਾਰ ਤੋਂ ਆਏ ਪਤੀ-ਪਤਨੀ
- Allegations Not Proved: ਗਾਜ਼ੀਆਬਾਦ 'ਚ ਕੁਮਾਰ ਵਿਸ਼ਵਾਸ ਦੇ ਕਾਫਲੇ 'ਤੇ ਹਮਲਾ ਦਾ ਮਾਮਲਾ, ਪੁਲਿਸ ਦੀ ਜਾਂਚ 'ਚ ਸਾਹਮਣੇ ਆਈ ਇੱਕ ਵੱਖਰੀ ਕਹਾਣੀ
- Solar Vehicle: ਲੁਧਿਆਣਾ ਕਾਲਜ ਦੇ ਵਿਦਿਆਰਥੀਆਂ ਨੇ ਤਿਆਰ ਕੀਤਾ ਸੋਲਰ ਵਾਹਨ, ਦੁਬਈ ਮੁਕਾਬਲਿਆਂ 'ਚ ਲਵੇਗਾ ਹਿੱਸਾ
ਯੂਪੀ ਦੀ ਰਹਿਣ ਵਾਲੀ ਹੈ ਮੁਲਜ਼ਮ ਔਰਤ: ਮੁਲਜ਼ਮ ਔਰਤ ਦੇ ਫਰਾਰ ਹੋਣ ਤੋਂ ਬਾਅਦ ਪੁਲਿਸ (Ludhiana Police) ਟੀਮਾਂ ਕਈ ਘੰਟਿਆਂ ਤੱਕ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਉਸਦੀ ਭਾਲ ਕਰਦੀਆਂ ਰਹੀਆਂ। ਦੁਕਾਨਾਂ 'ਤੇ ਕੈਮਰਿਆਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਪਤਾ ਲੱਗਾ ਕਿ ਔਰਤ ਬੱਸ ਸਟੈਂਡ ਵੱਲ ਜਾ ਰਹੀ ਸੀ। ਇਸ ਤੋਂ ਬਾਅਦ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਔਰਤ ਬੱਸ 'ਚ ਬੈਠ ਕੇ ਫਰਾਰ ਹੋ ਗਈ ਪਰ ਔਰਤ ਕੋਲ ਨਾ ਤਾਂ ਆਧਾਰ ਕਾਰਡ ਸੀ ਅਤੇ ਨਾ ਹੀ ਕੋਈ ਪੈਸਾ। ਇਸ ਲਈ ਉਸ ਦਾ ਬਹੁਤਾ ਦੂਰ ਜਾਣਾ ਸੰਭਵ ਨਹੀਂ ਹੈ। ਮੁਲਜ਼ਮ ਔਰਤ ਪ੍ਰੀਤੀ ਯੂਪੀ ਦੀ ਰਹਿਣ ਵਾਲੀ ਦੱਸੀ ਜਾਂਦੀ ਹੈ। ਉਸ ਨੇ ਕੁਝ ਸਮਾਂ ਪਹਿਲਾਂ ਖੰਨਾ 'ਚ ਲਵ ਮੈਰਿਜ ਕਰਵਾਈ ਸੀ। ਪੁਲਿਸ ਨੂੰ ਇਹ ਵੀ ਸ਼ੱਕ ਹੈ ਕਿ ਮੁਲਜ਼ਮ ਔਰਤ ਯੂਪੀ ਭੱਜ ਸਕਦੀ ਹੈ। ਇਸ ਸਬੰਧੀ ਪੁਲਿਸ ਨੇ ਘਟਨਾ ਤੋਂ ਬਾਅਦ ਸ਼ੰਭੂ ਬਾਰਡਰ 'ਤੇ ਅਲਰਟ ਕਰ ਦਿੱਤਾ ਸੀ। ਥਾਣਾ ਮੁਖੀ ਹਰਦੀਪ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ।