ਲੁਧਿਆਣਾ: ਲੁਧਿਆਣਾ ਦੇ ਰਡੀ ਮੁਹੱਲਾ ਵਿਖੇ ਬੀਤੀ ਦੇਰ ਰਾਤ ਜੰਮ ਕੇ ਹੰਗਾਮਾ ਹੋਇਆ ਹੈ। ਮੁਹੱਲੇ ਦੇ ਹੀ ਗਿਤਾਂਸ਼ ਨਰੂਲਾ ਨਾਂਅ ਦੇ ਇਕ ਨੌਜਵਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਘਰ ਨੇੜੇ ਇਕ ਸਕੂਟਰ ਸਵਾਰ ਵਿਅਕਤੀ ਕਿਸੇ ਦੂਜੇ ਨੂੰ ਲਾਲ ਮੀਟ ਦੀ ਡਿਲੀਵਰੀ ਦੇਣ ਆਇਆ ਸੀ, ਜਦੋਂ ਉਸ ਨੇ ਉਨ੍ਹਾਂ ਨੂੰ ਪੁੱਛਿਆ ਕਿ ਇਹ ਗਾਂ ਦਾ ਮਾਸ ਹੈ, ਤਾਂ ਉਹ ਸਕੂਟਰ ਛੱਡ ਕੇ ਭੱਜ ਗਿਆ, ਉਸ ਦੀ ਸਕੂਟਰ ਦੀ ਡਿੱਗੀ ਚੋਂ ਲਾਲ ਮਾਂਸ ਵੀ ਬਰਾਮਦ ਹੋਇਆ ਹੈ ਜਿਸ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ। ਮੌਕੇ ਉੱਤੇ ਪੁੱਜੀ ਪੁਲਿਸ ਨੇ ਇਕ ਨੂੰ ਹਿਰਾਸਤ ਵਿੱਚ ਲੈਕੇ ਪੁੱਛਗਿੱਛ ਕੀਤੀ ਹੈ।
Ludhiana Beaf smuggling News: ਗਊ ਮਾਂਸ ਦੀ ਕਥਿੱਤ ਤਸਕਰੀ ਦੇ ਸ਼ੱਕ 'ਚ 1 ਵਿਅਕਤੀ ਕਾਬੂ, ਹਿੰਦੂ ਜਥੇਬੰਦੀਆਂ ਵੱਲੋਂ ਕਾਰਵਾਈ ਦੀ ਮੰਗ - Crime in Ludhiana
ਲੁਧਿਆਣਾ ਦੇ ਰਡੀ ਮੁਹੱਲਾ ਵਿਖੇ ਇੱਕ ਵਿਅਕਤੀ ਨੂੰ ਕਥਿਤ ਗਊ ਮਾਂਸ ਦੀ ਤਸਕਰੀ ਤਹਿਤ ਪੁਲਿਸ ਵਲੋਂ ਹਿਰਾਸਤ ਵਿੱਚ ਲਿਆ ਗਿਆ ਹੈ। ਮੁਹੱਲਾ ਵਾਸੀਆਂ ਨੇ ਪੁਲਿਸ ਕੋਲੋਂ ਜਾਂਚ ਕਰਨ (Ludhiana Beaf smuggling News) ਦੀ ਮੰਗ ਕੀਤੀ ਹੈ।
Published : Oct 5, 2023, 10:53 AM IST
ਹਿੰਦੂ ਜਥੇਬੰਦੀਆਂ ਵਲੋਂ ਵਿਰੋਧ: ਇਸ ਪੂਰੀ ਘਟਨਾ ਤੋਂ ਬਾਅਦ ਕਾਫੀ ਹੰਗਾਮਾ ਵੀ ਹੋਇਆ ਅਤੇ ਕਈ ਹਿੰਦੂ ਜਥੇਬੰਦੀਆਂ ਦੇ ਆਗੂ ਦੇਰ ਰਾਤ ਡਿਵੀਜ਼ਨ ਨੰਬਰ 3 ਦੇ ਬਾਹਰ ਪੁੱਜੇ ਅਤੇ ਕਾਰਵਾਈ ਦੀ ਮੰਗ ਕੀਤੀ। ਹਿੰਦੂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਜੇਕਰ ਅਜਿਹਾ ਹੋਇਆ ਹੈ, ਤਾਂ ਇਹ ਲੁਧਿਆਣਾ ਵਰਗੇ ਸ਼ਹਿਰ ਵਿੱਚ ਇਸ ਤਰ੍ਹਾਂ ਦਾ ਕੰਮ ਨਹੀਂ ਹੋਣਾ ਚਾਹੀਦਾ। ਇਸ ਦੀ ਜਾਂਚ ਪੁਲਿਸ ਨੂੰ ਕਰਨੀ ਚਾਹੀਦੀ ਹੈ ਅਤੇ ਜੇਕਰ ਅਜਿਹਾ ਕੁਝ ਵੀ ਹੋ ਰਿਹਾ ਹੈ, ਤਾਂ ਉਸ ਦੀ ਜਾਂਚ ਕਰਨੀ ਬਣਦੀ ਹੈ।
ਮਾਮਲੇ ਦੀ ਜਾਂਚ ਜਾਰੀ: ਦੂਜੇ ਪਾਸੇ,ਥਾਣਾ ਡਵੀਜ਼ਨ ਨੰਬਰ 3 ਐਸਐਚਓ ਕੁਲਦੀਪ ਸਿੰਘ ਨੇ ਕਿਹਾ ਹੈ ਕਿ ਹਾਲੇ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ, ਹਾਲਾਂਕਿ ਉਨ੍ਹਾਂ ਲਿਫਾਫੇ ਵਿੱਚ ਗਾਂ ਮਾਂਸ ਹੋਣ ਸਬੰਧੀ ਕੋਈ ਪੁਸ਼ਟੀ ਨਹੀਂ ਕੀਤੀ, ਪਰ ਇਨ੍ਹਾਂ ਚੋਂ ਇੱਕ ਨੂੰ ਹਿਰਾਸਤ ਵਿੱਚ ਲੈਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਹੜਾ ਸ਼ਖਸ਼ ਸਪਲਾਈ ਕਰਨ ਆਇਆ ਸੀ ਅਤੇ ਜਿਹੜਾ ਲੈਣ ਆਇਆ ਸੀ ਪੁਲਿਸ ਨੇ ਉਨ੍ਹਾ ਦੋਵਾਂ ਦੀ ਸ਼ਨਾਖ਼ਤ ਕਰ ਲਈ ਹੈ। ਐਸਐਚਓ ਨੇ ਕਿਹਾ ਕਿ ਇਹ ਬੀਫ ਸਪਲਾਈ ਕਰ ਰਹੇ ਸਨ, ਪਰ ਇਹ ਰੈੱਡ ਮੀਟ ਕਿਸ ਦਾ ਹੈ ਇਸ ਦੀ ਕੋਈ ਪੁਸ਼ਟੀ ਨਹੀਂ ਹੈ, ਸਭ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ।