ਲੁਧਿਆਣਾ:ਜਗਰਾਓਂ ਵਿੱਚ ਆਮ ਆਦਮੀ ਪਾਰਟੀ (Aam Aadmi Party) ਨੇ ਜੈਨ ਸਕੂਲ ਵਿਚ ਮੀਟਿੰਗ ਕਰਕੇ ਦਲਿਤਾਂ ਭਾਈਚਾਰੇ ਦੀਆਂ ਸਮੱਸਿਆਵਾਂ ਉਤੇ ਚਰਚਾ ਕੀਤੀ ਗਈ।ਇਸ ਮੌਕੇ ਆਪ ਵਰਕਰਾਂ ਨੇ ਵੱਧਦੀ ਮਹਿੰਗਾਈ ਅਤੇ ਬਿਜਲੀ ਦੇ ਕੱਟਾਂ ਨੂੰ ਲੈ ਕੇ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ (Protest) ਕੀਤਾ ਗਿਆ।ਪ੍ਰਦਰਸ਼ਨ ਦੌਰਾਨ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਆਰੇਬਾਜ਼ੀ ਕੀਤੀ।
ਆਪ ਮਹਿਲਾ ਆਗੂ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਕਾਂਗਰਸ ਸਰਕਾਰ ਨੇ ਦੋ ਲੱਖ ਅਨੁਸੂਚਿਤ ਜ਼ਾਤੀ ਵਿਦਿਆਰਥੀਆਂ ਦਾ ਵਜ਼ੀਫਾ ਰੋਕ ਲਿਆ ਸੀ, ਜੋ ਉਹਨਾਂ ਨੇ ਖੁਦ ਮਰਨ ਵਰਤ ਰੱਖਕੇ ਜਾਰੀ ਕਰਵਾਇਆ। ਉਹਨਾਂ ਆਖਿਆ ਕਿ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਗਰੀਬਾਂ ਨੂੰ ਚਾਹ-ਪੱਤੀ ਮੁਫ਼ਤ ਦੇਣ, ਬੇ-ਜ਼ਮੀਨੇ ਖੇਤ ਮਜ਼ਦੂਰ ਦਲਿਤ ਪਰਿਵਾਰਾਂ ਦਾ ਕਰਜ਼ਾ ਮੁਆਫ ਕਰਨ, ਬੁਢਾਪਾ ਪੈਨਸ਼ਨ 5100 ਰੁਪਏ ਕਰਨ, ਦਲਿਤਾਂ ਨੂੰ ਪੰਜ ਮਰਲੇ ਦੇ ਪਲਾਟ ਮੁਫ਼ਤ ਦੇਣ, ਦਲਿਤ ਔਰਤਾਂ ਲਈ ਸਵੈ-ਰੁਜ਼ਗਾਰ ਯੋਜਨਾਂ ਲਾਗੂ ਕਰਨ ਆਦਿ ਦੇ ਚੋਣ ਵਾਅਦੇ ਕੀਤੇ ਸਨ, ਪਰੰਤੂ ਕਾਂਗਰਸ ਸਰਕਾਰ ਦੇ ਸਾਢੇ ਚਾਰ ਸਾਲ ਬੀਤ ਜਾਣ ਤੇ ਵੀ ਇਹ ਸਾਰੇ ਵਾਅਦੇ ਪੂਰੇ ਨਹੀ ਕੀਤੇ ਗਏ।