ਪੰਜਾਬ

punjab

ETV Bharat / state

ਲੁਧਿਆਣਾ: ਪੁਲਿਸ ਨੇ ਸੁਲਝਾਇਆ ਲੱਖਾਂ ਦੀ ਚੋਰੀ ਦਾ ਮਾਮਲਾ - ਸਾਮਾਨ ਨੂੰ ਬਰਾਮਦ ਕੀਤਾ

ਜਾਂਚ ਅਧਿਕਾਰੀ ਨੇ ਦੱਸਿਆ ਕਿ ਸਟੋਰ ਦੇ ਪੁਰਾਣੇ ਮੈਨੇਜਰ ਦੀ ਮਿਲੀ ਭੁਗਤ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਪੁਰਾਣੇ ਮੈਨੇਜਰ ਨੇ ਆਪਣੇ ਤਾਏ ਦੇ ਮੁੰਡੇ ਨਾਲ ਮਿਲ ਕੇ ਲਗਭਗ 5 ਲੱਖ ਦੇ ਮੋਬਾਇਲ, 2 ਐਲਸੀਡੀ ਅਤੇ 2 ਲੱਖ ਦੇ ਕਰੀਬ ਨਕਦ ਰਕਮ ਲੈ ਫਰਾਰ ਹੋ ਗਏ।

ਲੁਧਿਆਣਾ: ਪੁਲਿਸ ਨੇ ਸੁਲਝਾਇਆ ਲੱਖਾਂ ਦੀ ਚੋਰੀ ਦਾ ਮਾਮਲਾ
ਲੁਧਿਆਣਾ: ਪੁਲਿਸ ਨੇ ਸੁਲਝਾਇਆ ਲੱਖਾਂ ਦੀ ਚੋਰੀ ਦਾ ਮਾਮਲਾ

By

Published : Jul 13, 2021, 3:14 PM IST

ਲੁਧਿਆਣਾ: ਜ਼ਿਲ੍ਹੇ ’ਚ ਜਗਰਾਓਂ ਵਿਖੇ 28 ਜੂਨ ਨੂੰ ਇੱਕ ਸਟੋਰ ’ਚ ਲੱਖਾਂ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਨੂੰ ਦੋ ਹਫਤਿਆਂ ’ਚ ਸੁਲਝਾ ਕੇ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਕੀਤੀ ਹੈ। ਦੱਸ ਦਈਏ ਕਿ ਜਿਸ ਸਟੋਰ ਚ ਚੋਰ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉਹ ਉਸੇ ਸਟੋਰ ਚ ਕੰਮ ਕਰਦਾ ਸੀ।

ਲੁਧਿਆਣਾ: ਪੁਲਿਸ ਨੇ ਸੁਲਝਾਇਆ ਲੱਖਾਂ ਦੀ ਚੋਰੀ ਦਾ ਮਾਮਲਾ

ਮਾਮਲੇ ਸਬੰਧੀ ਜਾਂਚ ਅਧਿਕਾਰੀ ਨੇ ਦੱਸਿਆ ਕਿ ਸਟੋਰ ਦੇ ਪੁਰਾਣੇ ਮੈਨੇਜਰ ਦੀ ਮਿਲੀ ਭੁਗਤ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਪੁਰਾਣੇ ਮੈਨੇਜਰ ਨੇ ਆਪਣੇ ਤਾਏ ਦੇ ਮੁੰਡੇ ਨਾਲ ਮਿਲ ਕੇ ਲਗਭਗ 5 ਲੱਖ ਦੇ ਮੋਬਾਇਲ, 2 ਐਲਸੀਡੀ ਅਤੇ 2 ਲੱਖ ਦੇ ਕਰੀਬ ਨਕਦ ਰਕਮ ਲੈ ਫਰਾਰ ਹੋ ਗਏ। ਜਿਸ ਨੂੰ ਟਰੇਸ ਕਰਦੇ ਹੋਏ ਪੁਲਿਸ ਨੇ ਚੋਰਾਂ ਨੂੰ ਸਾਮਾਨ ਸਮੇਤ ਕਾਬੂ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਚੋਰਾਂ ਨੂੰ ਅਦਾਲਤ ਚ ਪੇਸ਼ ਕਰ ਰਿਮਾਂਡ ਹਾਸਿਲ ਕਰ ਲਿਆ ਹੈ। ਪੁੱਛਗਿੱਛ ਦੌਰਾਨ ਉਨ੍ਹਾਂ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।

ਮਾਮਲੇ ਸਬੰਧੀ ਸਟੋਰ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਦੇ ਹੀ ਪੁਰਾਣੇ ਮੈਨੇਜਰ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਨ੍ਹਾਂ ਨੂੰ ਪੰਜਾਬ ਪੁਲਿਸ ਤੇ ਫਕਰ ਹੈ ਜਿਨ੍ਹਾਂ ਨੇ ਇੰਨੀ ਜਲਦੀ ਚੋਰ ਅਤੇ ਚੋਰੀ ਕੀਤੇ ਹੋਏ ਸਾਮਾਨ ਨੂੰ ਬਰਾਮਦ ਕੀਤਾ ਹੈ।

ਇਹ ਵੀ ਪੜੋ: ਸ਼ਰਮਨਾਕ: ਸੀਵਰੇਜ ਅੰਦਰੋਂ ਮਿਲਿਆ ਭਰੂਣ, ਇਲਾਕੇ ’ਚ ਸਹਿਮ ਦਾ ਮਾਹੌਲ

ABOUT THE AUTHOR

...view details