ਲੁਧਿਆਣਾ : ਰਾਏਕੋਟ ਦੇ ਪਿੰਡ ਨੂਰਪੁਰਾ ਵਿਖੇ ਸਥਿਤ ਸ. ਸ਼ਾਮ ਸਿੰਘ ਬਾਠ ਮੈਮੋਰੀਅਲ ਸਰਕਾਰੀ ਹਾਈ ਸਕੂਲ ਵਿੱਚ ਸਟੇਟ ਬੈਂਕ ਆਫ ਇੰਡੀਆ ਦੀ ਰਾਏਕੋਟ ਬਰਾਂਚ ਵੱਲੋਂ ਚੀਫ ਮੈਨੇਜਰ ਵਿਕਾਸ ਕੁਮਾਰ ਚੌਰਸੀਆ ਦੀ ਅਗਵਾਈ ਵਿਚ ਐੱਸਬੀਆਈ ਦੇ ਸਥਾਪਨਾ ਦਿਵਸ ਮੌਕੇ ਬੂਟੇ ਲਗਾਏ ਗਏ।
ਇਸ ਮੌਕੇ ਚੀਫ ਮੈਨੇਜਰ ਵਿਕਾਸ ਕੁਮਾਰ ਚੌਰਸੀਆ ਅਤੇ ਸੁਮੰਤ ਨੰਦੀ ਡਿਪਟੀ ਮੈਨੇਜਰ ਨੇ ਦੱਸਿਆ ਕਿ ਐੱਸਬੀਆਈ ਦੀ ਸਥਾਪਨਾ ਦਿਵਸ ਦੀ ਵਰ੍ਹੇਗੰਢ ਮੌਕੇ ਬਰਾਂਚ ਰਾਏਕੋਟ ਵੱਲੋਂ ਪਿੰਡ ਨੂਰਪੁਰਾ ਦੇ ਸ. ਸ਼ਾਮ ਸਿੰਘ ਬਾਠ ਮੈਮੋਰੀਅਲ ਸਰਕਾਰੀ ਹਾਈ ਸਕੂਲ ਅਤੇ ਪਿੰਡ ਹਲਵਾਰਾ ਦੇ ਸ਼ਮਸ਼ਾਨਘਾਟ ਵਿਚ ਬੂਟੇ ਲਗਾਏ ਗਏ ਹਨ ਤਾਂ ਜੋ ਸਾਡੇ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾ ਕੇ ਸ਼ੁੱਧਤਾ ਪ੍ਰਦਾਨ ਕੀਤੀ ਜਾ ਸਕੇ।
ਬੈਂਕ ਦੇ ਸਥਾਪਨਾ ਦਿਵਸ ਮੌਕੇ SBI ਦਾ ਅਹਿਮ ਉਪਰਾਲਾ ਉਨ੍ਹਾਂ ਦੱਸਿਆ ਕਿ ਐਸਬੀਆਈ ਵੱਲੋਂ ਸਮਾਜ ਸੇਵੀ ਕੰਮਾਂ ਵਿੱਚ ਯੋਗਦਾਨ ਪਾਉਣ ਦੇ ਨਾਲ-ਨਾਲ ਵਾਤਾਵਰਨ ਦੀ ਸਾਂਭ ਸੰਭਾਲ ਸਬੰਧੀ ਵੀ ਵਿਸ਼ੇਸ਼ ਯਤਨ ਕੀਤੇ ਜਾਂਦੇ ਤਾਂ ਜੋ ਸਾਡੇ ਵਾਤਾਵਰਣ ਨੂੰ ਬਚਾਇਆ ਜਾ ਸਕੇ ਕਿਉਂਕਿ ਜੇ ਵਾਤਾਵਰਣ ਹੈ ਤਾਂ ਹੀ ਮਨੁੱਖ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਸਾਰਿਆਂ ਨੂੰ ਵਾਤਾਵਰਣ ਦੀ ਸਾਂਭ-ਸੰਭਾਲ ਕਰਨੀ ਚਾਹੀਦੀ ਹੈ।
ਇਸ ਮੌਕੇ ਸਕੂਲ ਦੀ ਅਧਿਆਪਕਾ ਨੀਲਮਦੀਪ ਕੌਰ ਗਿੱਲ ਨੇ ਬੈਂਕ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਐਸਬੀਆਈ ਦੀ ਬਰਾਂਚ ਰਾਏਕੋਟ ਵੱਲੋਂ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾ ਕਿਹਾ ਕਿ ਇਸ ਨਾਲ ਵਾਤਾਵਰਣ ਨੂੰ ਬਚਾਉਣ ਵਿੱਚ ਕਾਫੀ ਸਹਿਯੋਗ ਮਿਲੇਗਾ, ਬਲਕਿ ਲੋਕਾਂ ਨੂੰ ਵੀ ਇਸ ਤਰ੍ਹਾਂ ਦੇ ਕੰਮਾਂ ਤੋਂ ਸੇਧ ਲੈ ਕੇ ਵਾਤਾਵਰਣ ਦੀ ਸਾਂਭ-ਸੰਭਾਲ ਲਈ ਅੱਗੇ ਆਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ:Pathankot:ਬਿਜਲੀ ਸੰਕਟ ਦੌਰਾਨ ਨਹਿਰੀ ਵਿਭਾਗ ਕਿਸਾਨਾਂ ਲਈ ਬਣਿਆ ਵਰਦਾਨ