ਲੁਧਿਆਣਾ: ਪੰਜਾਬ ਭਰ ਵਿੱਚ ਲਗਾਏ ਗਏ ਵੀਕੈਂਡ ਲੌਕਡਾਊਨ ਦਾ ਜ਼ਿਲ੍ਹੇ ਵਿੱਚ ਚੰਗਾ ਅਸਰ ਵਿਖਾਈ ਦਿੱਤਾ। ਲੌਕਡਾਊਨ ਦੌਰਾਨ ਬਾਜ਼ਾਰ ਬੰਦ ਰਹੇ ਸਿਰਫ਼ ਮੈਡੀਕਲ ਦੁਕਾਨਾਂ ਹੀ ਖੁੱਲ੍ਹੀਆਂ ਦਿਖਾਈ ਦਿੱਤੀਆਂ। ਇਸ ਦੌਰਾਨ ਸੜਕ ਤੇ ਆਵਾਜਾਈ ਵੀ ਕਾਫੀ ਘੱਟ ਦਿਖਾਈ ਦਿੱਤੀ ਅਤੇ ਪ੍ਰਸ਼ਾਸ਼ਨ ਵੱਲੋਂ ਦਿੱਤੇ ਗਏ ਹੁਕਮਾਂ ਦੀ ਲੋਕ ਪਾਲਣਾ ਕਰਦੇ ਹੋਏ ਦਿਖਾਈ ਦਿੱਤੇ।
ਪੰਜਾਬ ਭਰ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦਾ ਕਹਿਰ ਟੁੱਟਿਆ ਹੈ ਅਤੇ ਲਗਾਤਾਰ ਮਰੀਜ਼ਾਂ ਦੀ ਤਾਦਾਦ ਵਧ ਰਹੀ ਹੈ। ਹਰ ਰੋਜ਼ ਕੋਰੋਨਾ ਕਾਰਨ ਕਈ ਲੋਕਾਂ ਦੀ ਮੌਤ ਹੋ ਰਹੀਆਂ ਹਨ ਜਿਸ ਕਰਕੇ ਪ੍ਰਸ਼ਾਸਨ ਵੱਲੋਂ ਵੀਕੈਂਡ ਲੌਕਡਾਊਨ ਦਾ ਐਲਾਨ ਕੀਤਾ ਗਿਆ ਸੀ। ਇਸ ਦੌਰਾਨ ਸ਼ੁੱਕਰਵਾਰ ਸ਼ਾਮ ਤੋਂ ਲੈ ਕੇ ਸੋਮਵਾਰ 5 ਤੱਕ ਲੌਕਡਾਊਨ ਲਗਾਇਆ ਗਿਆ ਹੈ ਇਸ ਦੌਰਾਨ ਸਿਰਫ਼ ਮੈਡੀਕਲ ਸੇਵਾਵਾਂ ਨੂੰ ਹੀ ਇਜਾਜ਼ਤ ਦਿੱਤੀ ਗਈ ਹੈ।