ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਨੂੰ ਵੇਖਦਿਆਂ ਸਖ਼ਤੀਆਂ ਵਧਾਈਆਂ ਗਈਆਂ ਹਨ ਅਤੇ ਪੰਦਰਾਂ ਮਈ ਤੱਕ ਲੌਕਡਾਊਨ ਲਗਾ ਦਿੱਤਾ ਗਿਆ ਹੈ। ਜਿਸ ਦੌਰਾਨ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ ਸਿਰਫ਼ ਜ਼ਰੂਰੀ ਵਸਤਾਂ ਜਿਵੇਂ ਘਰੇਲੂ ਵਰਤੋਂ ਦਾ ਸਾਮਾਨ ਦੁੱਧ ਦੀ ਸਪਲਾਈ ਸਬਜ਼ੀਆਂ ਅਤੇ ਮੈਡੀਕਲ ਸਟੋਰ ਹਸਪਤਾਲ ਐਮਰਜੈਂਸੀ ਸੇਵਾਵਾਂ ਆਦਿ ਜਾਰੀ ਰਹਿਣਗੀਆਂ ਜਦੋਂ ਕਿ ਗ਼ੈਰ ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਮੁਕੰਮਲ ਬੰਦ ਰਹਿਣਗੀਆਂ ਅਤੇ ਦੁਕਾਨਾਂ ਖੋਲ੍ਹਣ ਵਾਲੇ ਖ਼ਿਲਾਫ਼ ਕਾਰਵਾਈ ਹੋਵੇਗੀ।
ਲੁਧਿਆਣਾ ’ਚ ਲਗਾਇਆ ਗਿਆ ਲੌਕ ਡਾਊ ਇਸ ਤੋਂ ਇਲਾਵਾ ਜੇਕਰ ਹੁਣ ਪੰਜਾਬ ਦੇ ਵਿੱਚ ਇਸ ਨੇ ਦਾਖ਼ਲ ਹੋਣਾ ਹੈ ਤਾਂ ਉਸ ਨੂੰ ਆਪਣੀ ਕੋਰੋਨਾ ਨੈਗੇਟਿਵ ਰਿਪੋਰਟ ਜਾਂ ਫਿਰ ਟੀਕਾਕਰਨ ਸਰਟੀਫਿਕੇਟ ਦਿਖਾਉਣਾ ਹੋਵੇਗਾ। ਬੀਤੇ ਦਿਨ ਲੁਧਿਆਣਾ ਵਿੱਚ ਕੋਰੋਨਾ ਵਾਇਰਸ ਦੇ ਨਵੇਂ 1410 ਮਾਮਲੇ ਸਾਹਮਣੇ ਆਏ ਜਦੋਂ ਕਿ 17 ਲੋਕਾਂ ਦੀ ਮੌਤ ਹੋ ਗਈ ਹੈ ਇਸ ਤੋਂ ਇਲਾਵਾ ਕੋਰੋਨਾ ਮਹਾਂਮਾਰੀ ਦਾ ਪ੍ਰਸਾਰ ਲਗਾਤਾਰ ਵਧਦਾ ਜਾ ਰਿਹਾ ਹੈ।
ਲੁਧਿਆਣਾ ’ਚ ਲਗਾਇਆ ਗਿਆ ਲੌਕ ਡਾਊ ਈ ਟੀਵੀ ਭਾਰਤ ਦੀ ਟੀਮ ਵੱਲੋਂ ਲੁਧਿਆਣਾ ਦੇ ਘੁਮਾਰ ਮੰਡੀ ਇਲਾਕੇ ਦਾ ਦੌਰਾ ਕੀਤਾ ਗਿਆ ਤਾਂ ਕਰਿਆਨੇ ਦੀਆਂ ਦੁਕਾਨਾਂ ਨੂੰ ਛੱਡ ਕੇ ਸਾਰੀਆਂ ਦੁਕਾਨਾਂ ਬੰਦ ਸਨ।ਇਸ ਦੌਰਾਨ ਪੁਲਸ ਪਾਰਟੀ ਪੈਟਰੋਲਿੰਗ ਕਰਦੀ ਵੀ ਦਿਖਾਈ ਦਿੱਤੀ ਅਤੇ ਲੁਧਿਆਣਾ ਦੇ ਜੁਆਇੰਟ ਕਮਿਸ਼ਨਰ ਨਾਲ ਗੱਲਬਾਤ ਕੀਤੀ ਗਈ ਉਨ੍ਹਾਂ ਕਿਹਾ ਕਿ ਜ਼ਰੂਰੀ ਦੁਕਾਨਾਂ ਵੀ ਖੁੱਲ੍ਹੀਆਂ ਨੇ ਬਾਕੀ ਖਾਣ ਪੀਣ ਦੇ ਸਾਮਾਨ ਵਾਲਿਆਂ ਨੂੰ ਵੱਧ ਤੋਂ ਵੱਧ ਹੋਮ ਡਿਲਿਵਰੀ ਲਈ ਕਿਹਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮ ਲਗਾਤਾਰ ਪੈਟਰੋਲਿੰਗ ਕਰ ਰਹੇ ਨੇ ਨਾਕੇਬੰਦੀ ਕਰ ਰਹੇ ਨੇ ਅਤੇ ਪੁਲਸ ਵੀਹ ਕੋਰੋਨਾ ਦੀ ਲਪੇਟ ਵਿਚ ਆ ਰਹੀ ਹੈ ਪਰ ਇਸਦੇ ਬਾਵਜੂਦ ਉਹ ਆਪਣੀ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਹਨ।
ਦੱਸ ਦਈਏ ਕਿ ਧਾਰਮਿਕ ਸਥਾਨਾਂ ਨੂੰ ਵੀ ਸ਼ਾਮ ਛੇ ਵਜੇ ਤੋਂ ਪਹਿਲਾਂ ਬੰਦ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਕਿਸੇ ਤਰ੍ਹਾਂ ਦੇ ਇਕੱਠ ਦੀ ਵੀ ਸਾਫ ਮਨਾਹੀ ਹੈ ਵਿਆਹ ਸ਼ਾਦੀਆਂ ਜਾਂ ਭੋਗ ਆਦਿ ਸਮਾਗਮਾਂ ਤੇ ਦਸ ਤੋਂ ਵੱਧ ਲੋਕ ਇਕੱਤਰ ਨਹੀਂ ਹੋ ਸਕਣਗੇ।
ਇਹ ਵੀ ਪੜ੍ਹੋ: ਲੌਕਡਾਊਨ ਤੋਂ ਬਿਨਾਂ ਕੋਰੋਨਾ ’ਤੇ ਕਾਬੂ ਪਾਉਣਾ ਸੰਭਵ ਨਹੀਂ-ਬਲਬੀਰ ਸਿੱਧੂ