ਲੁਧਿਆਣਾ: ਲੁਧਿਆਣਾ 'ਚ ਚਾਲੀ ਲੱਖ ਦੀ ਆਬਾਦੀ ਵਾਲੇ ਸ਼ਹਿਰ ਵਿੱਚ ਵੱਧ ਗਿਣਤੀ 'ਚ ਲੇਬਰ ਰਹਿੰਦੀ ਹੈ, ਜੇਕਰ ਅਧਿਕਾਰਕ ਤੌਰ ਲਗਭਗ 7.5 ਲੱਖ ਦੇ ਕਰੀਬ ਲੁਧਿਆਣਾ ਵਿੱਚ ਪਰਵਾਸੀ ਲੋਕਾਂ ਦੇ ਵੋਟਰ ਕਾਰਡ ਬਣੇ ਹੋਏ ਹਨ, ਹਾਲਾਂਕਿ ਇਨ੍ਹਾਂ ਵਿੱਚੋਂ ਕਈ ਵਾਪਿਸ ਵੀ ਪਰਤ ਗਏ ਹਨ। ਪਰ ਲੁਧਿਆਣਾ ਵਿੱਚ ਸਿਆਸੀ ਲੀਡਰਾਂ ਦੀ ਕਿਸਮਤ ਦਾ ਫੈਸਲਾ ਕਰਨ 'ਚ ਇਹ ਲੇਬਰ ਅਹਿਮ ਭੂਮਿਕਾ ਅਦਾ ਕਰਦੀ ਹੈ। ਜਿਸ ਕਰਕੇ ਵਿਧਾਨ ਸਭਾ ਚੋਣਾਂ ਹੋਣ ਕਰਕੇ ਹੁਣ ਸਿਆਸੀ ਲੀਡਰਾਂ ਦੇ ਗੇੜੇ ਇਨ੍ਹਾਂ ਪਰਵਾਸੀ ਮਜ਼ਦੂਰਾਂ ਦੇ ਇਲਾਕਿਆਂ ਵਿੱਚ ਵਧਣ ਲੱਗੇ ਹਨ। ਪਰ ਪਰਵਾਸੀ ਮਜ਼ਦੂਰਾਂ ਦਾ ਕਹਿਣਾ ਹੈ, ਕਿ ਇਨ੍ਹਾਂ ਨੂੰ ਕੋਰੋਨਾ ਅਤੇ ਕਰਫਿਊ ਦਾ ਸਮਾਂ ਯਾਦ ਹੈ, ਜਦੋਂ ਕਤਾਰਾਂ ਲਗਾ ਲਗਾਕੇ ਪੈਦਲ ਬੱਚਿਆਂ ਨਾਲ ਉਨ੍ਹਾਂ ਨੂੰ ਆਪਣੇ ਘਰਾਂ ਨੂੰ ਪਰਤਣਾ ਪਿਆ ਸੀ।
ਪਰਵਾਸੀ ਹੁਣ ਸਿਆਸੀ ਪਾਰਟੀਆਂ ਦੀ ਕਾਰਗੁਜ਼ਾਰੀ ਦੇਖ ਪਾਉਣਗੇ ਵੋਟਾਂ
ਲੁਧਿਆਣਾ ਦੇ ਪਰਵਾਸੀਆਂ ਨੂੰ ਕੋਰੋਨਾ ਦਾ ਸਮਾਂ ਯਾਦ ਹੈ, ਸਿਆਸੀ ਪਾਰਟੀਆਂ ਦੀ ਕਾਰੁਜ਼ਗਾਰੀ ਦੇਖ ਕੇ ਵੋਟਾਂ ਪਾਉਣਗੇ, ਲੁਧਿਆਣਾ ਦੇ ਛੇ ਲੱਖ ਤੋਂ ਵੱਧ ਪਰਵਾਸੀ ਲੋਕ ਜਿੱਤ ਹਾਰ ਦਾ ਫ਼ੈਸਲਾ ਕਰਦੇ ਹਨ।
ਸਾਡੀ ਟੀਮ ਵੱਲੋਂ ਗਿਆਸਪੁਰਾ ਇਲਾਕੇ ਦਾ ਦੌਰਾ ਕੀਤਾ ਗਿਆ, ਤਾਂ ਉੱਥੇ ਵੱਡੀ ਤਾਦਾਦ ਵਿੱਚ ਵੋਟਰ ਕੈਂਪ ਲਗਾ ਕੇ ਵੋਟਰ ਆਈਡੀ ਕਾਰਡ ਬਣਾਏ ਜਾਂ ਰਹੇ ਸਨ, ਅਤੇ ਵੋਟਰ ਕਾਰਡ ਬਣਾਉਣ ਵਾਲੇ ਨੇ ਦੱਸਿਆ, ਕਿ ਲਗਪਗ 90 ਫ਼ੀਸਦੀ ਵੋਟਰ ਕਾਰਡ ਪਰਵਾਸੀਆਂ ਦੇ ਹੀ ਬਣਾਏ ਜਾਂ ਰਹੇ ਹਨ। ਜਿਸ ਤੋਂ ਜ਼ਾਹਿਰ ਹੈ, ਕਿ ਹੁਣ ਚੋਣਾਂ ਨੇੜੇ ਆਉਂਦਿਆਂ ਸਿਆਸੀ ਪਾਰਟੀਆਂ ਨੂੰ ਪਰਵਾਸੀਆਂ ਦੀ ਯਾਦ ਆਉਣ ਲੱਗੀ ਹੈ, ਇਲਾਕੇ ਦੇ ਲੋਕਾਂ ਨੇ ਦੱਸਿਆ ਹੈ, ਕਿ ਵਿਧਾਇਕ ਬਲਵਿੰਦਰ ਬੈਂਸ ਇੱਕ ਵਾਰ ਵੀ ਉਨ੍ਹਾਂ ਦੀ ਸਾਰ ਲੈਣ ਲਈ ਨਹੀਂ ਪਹੁੰਚੇ ਕੋਰੋਨਾ ਦੇ ਦੌਰਾਨ ਨਾ ਤਾਂ ਰਾਸ਼ਨ ਦਿੱਤਾ ਗਿਆ, ਅਤੇ ਨਾ ਹੀ ਉਨ੍ਹਾਂ ਦੀ ਕੋਈ ਸਾਰ ਲਈ ਗਈ, ਉਨ੍ਹਾਂ ਨੇ ਕਿਹਾ ਕਿ ਪਹਿਲਾਂ ਹਰ ਹਾਲ ਰਾਸ਼ਨ ਮਿਲਦਾ ਸੀ ਉਹ ਵੀ ਸੂਬਾ ਸਰਕਾਰ ਵੇਲੇ ਬੰਦ ਹੋ ਗਿਆ ਹੈ।
ਇਹ ਵੀ ਪੜ੍ਹੋ:-ਸਿੱਖ ਕੁੜੀਆਂ ਦੇ ਧਰਮ ਪਰਿਵਰਤਨ ਦਾ ਮਾਮਲਾ:ਜੰਮੂ ਕਸ਼ਮੀਰ ਦੇ LG ਵਲੋਂ ਕਾਰਵਾਈ ਦਾ ਭਰੋਸਾ