ਪੰਜਾਬ

punjab

ETV Bharat / state

ਪੁਲਿਸ ਨੇ ਨਾਜਾਇਜ਼ ਸ਼ਰਾਬ ਦੀ ਚੱਲਦੀ ਭੱਠੀ ਸਣੇ ਦੋਸ਼ੀ ਨੂੰ ਕੀਤਾ ਕਾਬੂ - ludhiana wine

ਲੁਧਿਆਣਾ ਦੀ ਖੰਨਾ ਸਦਰ ਪੁਲਿਸ ਨੇ ਨਾਜਾਇਜ਼ ਸ਼ਰਾਬ ਦੀ ਚੱਲਦੀ ਭੱਠੀ ਸਣੇ 100 ਲੀਟਰ ਲਾਹਣ ਅਤੇ ਸ਼ਰਾਬ ਦੀਆਂ 30 ਬੋਤਲਾਂ ਬਰਾਮਦ ਕੀਤੀਆਂ।

illegal Wine Recovered by Police in ludhiana
ਪੁਲਿਸ ਵੱਲੋਂ ਨਾਜਾਇਜ਼ ਸ਼ਰਾਬ ਦੀ ਚੱਲਦੀ ਭੱਠੀ ਸਣੇ ਦੋਸ਼ੀ ਕਾਬੂ

By

Published : Jul 17, 2020, 12:16 PM IST

ਲੁਧਿਆਣਾ: ਪੰਜਾਬ ਵਿੱਚ ਪੁਲਿਸ ਵੱਲੋਂ ਨਸ਼ੇ ਨੂੰ ਨੱਥ ਪਾਉਣ ਲਈ ਸਖ਼ਤੀ ਵਰਤੀ ਜਾ ਰਹੀ ਹੈ। ਇਸੇ ਤਹਿਤ ਖੰਨਾ ਸਦਰ ਪੁਲਿਸ ਨੇ ਨਾਜਾਇਜ਼ ਸ਼ਰਾਬ ਦੀ ਚੱਲਦੀ ਭੱਠੀ ਸਮੇਤ ਦੋਸ਼ੀਆਂ ਨੂੰ ਕਾਬੂ ਕੀਤਾ।

ਵੇਖੋ ਵੀਡੀਓ

ਇਸ ਸਬੰਧੀ ਐਸਐਚਓ ਸਦਰ ਜਸਪਾਲ ਸਿੰਘ ਵੱਲੋਂ ਪ੍ਰੈਸ ਕਾਨਫ਼ਰੰਸ ਕਰ ਦੱਸਿਆ ਗਿਆ ਕਿ ਮੌਕੇ ਤੋਂ 100 ਲੀਟਰ ਲਾਹਣ ਅਤੇ ਸ਼ਰਾਬ ਦੀਆਂ 30 ਬੋਤਲਾਂ ਬਰਾਮਦ ਕੀਤੀਆਂ ਗਈਆਂ।

ਐਸਐਚਓ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਮੁਖ਼ਬਰ ਨੇ ਜਾਣਕਾਰੀ ਦਿੱਤੀ ਸੀ ਕਿ ਰਣਧੀਰ ਸਿੰਘ ਨਾਂਅ ਦਾ ਇੱਕ ਵਿਅਕਤੀ ਭਾਦਲਾ ਤੋਂ ਅਲੀਪੁਰ ਨੂੰ ਜਾ ਰਹੀ ਸੜਕ 'ਤੇ ਆਪਣੀ ਮੋਟਰ 'ਤੇ ਨਜਾਇਜ਼ ਤੌਰ 'ਤੇ ਭੱਠੀ ਚਲਾ ਕੇ ਦੇਸੀ ਸ਼ਰਾਬ ਕੱਢਦਾ ਹੈ।

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਨੇ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗੁਰਤੇਜ ਸਿੰਘ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

ਪੁਲਿਸ ਨੇ ਜਾਣਕਾਰੀ ਮਿਲਣ ਮਗਰੋਂ ਮੌਕੇ 'ਤੇ ਰੇਡ ਕੀਤੀ ਅਤੇ ਦੋਸ਼ੀ ਸਣੇ 100 ਲੀਟਰ ਲਾਹਣ ਅਤੇ 30 ਬੋਤਲਾਂ ਸ਼ਰਾਬ ਬਰਾਮਦ ਕੀਤੀ।

ABOUT THE AUTHOR

...view details