ਪੰਜਾਬ

punjab

ETV Bharat / state

ਲੁਧਿਆਣਾ 'ਚ ਧੜੱਲੇ ਨਾਲ ਚੱਲ ਰਿਹਾ 'ਲਾਲ ਕਾਰੋਬਾਰ', ਵਾਪਰ ਸਕਦੈ ਵੱਡਾ ਹਾਦਸਾ - Cylinder Blast

ਲੁਧਿਆਣਾ ਵਿੱਚ ਜਾਨ 'ਤੇ ਖੇਡ ਕੇ ਵੇਚੀ ਜਾ ਰਹੀ ਗ਼ੈਰ ਕਾਨੂੰਨੀ ਢੰਗ ਨਾਲ LPG ਗੈਸ। ਪ੍ਰਸ਼ਾਸਨ ਹਾਦਸਾ ਵਾਪਰਨ ਦੀ ਉਡੀਕ ਵਿੱਚ, ਕੋਈ ਸਖ਼ਤ ਕਾਰਵਾਈ ਨਹੀਂ।

ਲੁਧਿਆਣਾ

By

Published : Jun 22, 2019, 11:58 AM IST

Updated : Jun 22, 2019, 12:40 PM IST

ਲੁਧਿਆਣਾ: ਲੁਧਿਆਣਾ ਵਿੱਚ ਸ਼ਰੇਆਮ ਐਲਪੀਜੀ ਗੈਸ ਗ਼ੈਰ ਕਾਨੂੰਨੀ ਢੰਗ ਨਾਲ ਵੇਚੀ ਜਾ ਰਹੀ ਹੈ। ਉਹ ਵੀ ਇੰਨੇ ਖ਼ਤਰਨਾਕ ਢੰਗ ਨਾਲ ਕਿ ਕਦੇ ਵੀ ਕੋਈ ਵੱਡਾ ਹਾਦਸਾ ਕਿਸੇ ਵੀ ਸਮੇਂ ਵਾਪਰ ਸਕਦਾ ਹੈ। ਬੱਸ ਸਟੈਂਡ ਨੇੜੇ ਸ਼ਾਮ ਨਗਰ ਵਿਖੇ ਸ਼ਰੇਆਮ ਆਟੋ ਵਿੱਚ ਐਲਪੀਜੀ ਗੈਸ ਭਰਣ ਦਾ ਕੰਮ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਵਲੋਂ ਕੋਈ ਵੀ ਸਖ਼ਤ ਕਦਮ ਨਹੀਂ ਚੁੱਕਿਆ ਜਾ ਰਿਹਾ।

ਵੇਖੋ ਵੀਡੀਓ।

ਗੈਸ ਭਰਨ ਵਾਲੇ ਦੁਕਾਨਦਾਰ ਨੇ ਦੱਸਿਆ ਕਿ ਉਹ ਦਿਨ ਵਿੱਚ 6-8 ਸਿਲੰਡਰ ਵੇਚ ਦਿੰਦਾ ਹੈ। ਉਸ ਨੇ ਦੱਸਿਆ ਕਿ ਇਹ ਕੰਮ ਕਈ ਸਮੇਂ ਤੋਂ ਕਰ ਰਿਹਾ ਹੈ ਅਤੇ ਇਸ ਕਾਰਨ ਉਸ 'ਤੇ 2 ਪਰਚੇ ਪਹਿਲਾਂ ਵੀ ਦਰਜ ਹੋ ਚੁੱਕੇ ਹਨ। ਉਸ ਦਾ ਕਹਿਣਾ ਹੈ ਕਿ ਇੰਨੇ ਦੇਰ ਤੋਂ ਕੋਈ ਹਾਦਸਾ ਨਹੀਂ ਹੋਇਆ ਹੈ, ਸਭ ਠੀਕ ਚੱਲ ਰਿਹਾ ਹੈ।

ਇੱਥੇ ਗੈਸ ਭਰਵਾਉਣ ਲਈ ਆਉਣ ਵਾਲੇ ਆਟੋਂ ਚਾਲਕਾਂ ਨੇ ਦੱਸਿਆ ਕਿ ਲੁਧਿਆਣਾ ਵਿੱਚ ਐਲਪੀਜੀ ਦੇ ਮਹਿਜ਼ 2 ਹੀ ਪੰਪ ਹਨ ਜਿਨ੍ਹਾਂ 'ਤੇ ਲੰਮੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਹਨ। ਇਸ ਕਰਕੇ ਆਟੋ ਚਾਲਕ ਇੱਥੇ ਆ ਕੇ 80 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਗੈਸ ਭਰਵਾਉਂਦੇ ਹਨ, ਜਦਕਿ ਪੈਟਰੋਲ ਪੰਪ 'ਤੇ ਇਹ ਗੈਸ 45 ਰੁਪਏ ਪ੍ਰਤੀ ਲਿਟਰ ਵੇਚੀ ਜਾਂਦੀ ਹੈ।

ਹੁਣ ਵੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਜਾਂ ਦੁਕਾਨਦਾਰ ਜਾਂ ਪ੍ਰਸ਼ਾਸਨ ਕੋਈ ਵੱਡਾ ਵਾਪਰਨ ਤੋਂ ਬਾਅਦ ਹੀ ਸੁਧਰੇਗਾ ਜਾਂ ਪਹਿਲਾ ਕੋਈ ਬਚਾਅ ਕਦਮ ਚੁੱਕੇਗਾ। ਜ਼ਿਕਰਯੋਗ ਹੈ ਕਿ ਸਾਲ 2015 'ਚ ਲੁਧਿਆਣਾ ਚ ਸਿਲੰਡਰ ਫੱਟਣ ਨਾਲ 3 ਬੱਚੇ ਜ਼ਿੰਦਾ ਸੜ ਗਏ ਸਨ। ਬੀਤੇ ਸਾਲ ਸ਼ਹਿਰ ਦੇ ਗਿਆਸਪੁਰਾ ਇਲਾਕੇ ਵਿੱਚ ਸਿਲੰਡਰ ਫੱਟਣ ਨਾਲ 7 ਦੀ ਮੌਤ ਹੋ ਗਈ ਸੀ ਤੇ 24 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ ਸਨ।

Last Updated : Jun 22, 2019, 12:40 PM IST

ABOUT THE AUTHOR

...view details