ਪੰਜਾਬ

punjab

ETV Bharat / state

ਹਾਦਸਾ ਗ੍ਰਸਤ ਹੋਈ ਕਾਰ ਵਿੱਚ ਡਿੱਗੀਆਂ ਸ਼ਰਾਬ ਦੀਆਂ ਪੇਟੀਆਂ - congress

ਲੁਧਿਆਣਾ ਵਿੱਚ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਪਰ ਇਸ ਕਾਰ ਵਿੱਚੋਂ ਜੋ ਮਿਲਿਆ ਉਸ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ। ਇਸ ਕਾਰ ਵਿੱਚੋਂ ਚੰਡੀਗੜ੍ਹ ਦੀ ਸ਼ਰਾਬ ਦੀਆਂ ਪੇਟੀਆਂ ਬਰਾਮਦ ਹੋਈਆਂ।

ਕਾਰ

By

Published : Mar 5, 2019, 7:49 PM IST

ਲੁਧਿਆਣਾ: ਪੁਲਵਾਮਾ ਹਮਲੇ ਤੋਂ ਬਾਅਦ ਪੰਜਾਬ ਵਿੱਚ ਸੁਰੱਖਿਆ ਹਾਈ ਅਲਰਟ 'ਤੇ ਰੱਖੀ ਗਈ ਹੈ ਹਰ ਜ਼ਿਲ੍ਹੇ ਵਿੱਚ ਨਾਕੇ ਲਾ ਕੇ ਚੈਕਿੰਗ ਕੀਤੀ ਜਾਂਦੀ ਹੈ ਪਰ ਇਸ ਦੀ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਪੰਜਾਬ ਵਿੱਚ ਨਸ਼ੇ ਦੀ ਤਸਕਰੀ ਜਿਉਂ ਦੀ ਤਿਉਂ ਹੋ ਰਹੀ ਹੈ।

ਲੁਧਿਆਣਾ ਦੇ ਮੁੱਲਾਪੁਰ ਰੋਡ 'ਤੇ ਸਕੋਰਪੀਓ ਕਾਰ ਡਿਵਾਇਡਰ ਨਾਲ ਟਕਰਾ ਗਈ।ਇਸ ਤੋਂ ਬਾਅਦ ਕਾਰ ਵਿੱਚੋਂ ਜੋ ਬਾਹਰ ਡਿੱਗਿਆ ਉਸ ਨੇ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ।ਕਾਰ ਵਿੱਚੋਂ ਚੰਡੀਗੜ੍ਹ ਸ਼ਰਾਬ ਦੀਆਂ ਪੇਟੀਆਂ ਬਾਹਰ ਡਿੱਗੀਆਂ। ਜਿਸ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲੀਆਂ ਨਿਸ਼ਾਨ ਉਠਾ ਦਿੱਤੇ।

ਹਾਦਸਾ ਗ੍ਰਸਤ ਹੋਈ ਕਾਰ ਵਿੱਚ ਡਿੱਗੀਆਂ ਸ਼ਰਾਬ ਦੀਆਂ ਪੇਟੀਆਂ

ਇਸ ਮੌਕੇ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਉਹ ਗੱਡੀ ਸ਼ਰਾਬ ਦੀ ਸਪਲਾਈ ਕਰਦੀ ਸੀ ਜਦੋਂ ਨਾਕੇ ਦੌਰਾਨ ਇਸ ਗੱਡੀ ਨੂੰ ਰੋਕਣ ਲਈ ਇਸ਼ਾਰਾ ਕੀਤਾ ਗਿਆ ਤਾਂ ਚਾਲਕ ਨੇ ਗੱਡੀ ਭਜਾ ਦਿੱਤਾ ਅਤੇ ਜਿਸ ਤੋਂ ਬਾਅਦ ਇਹ ਹਾਦਸਾ ਹੋ ਗਿਆ।

ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸ਼ਰਾਬ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details