ਪੰਜਾਬ

punjab

ETV Bharat / state

ਮਿਸ਼ਨ ਫ਼ਤਿਹ ਦੀ ਅਸਲ ਤਸਵੀਰ: ਨਾਜਾਇਜ਼ ਸਬਜ਼ੀ ਮੰਡੀ - ਲੁਧਿਆਣਾ ਸਬਜ਼ੀ ਮੰਡੀ

ਲੁਧਿਆਣਾ ਵਿੱਚ ਪ੍ਰਸ਼ਾਸਨ ਦੇ ਨੱਕ ਹੇਠ ਨਾਜਾਇਜ਼ ਸਬਜ਼ੀ ਮੰਡੀ ਲਗਾਈ ਜਾ ਰਹੀ ਹੈ ਜਿੱਥੇ ਲੋਕ ਸਰਕਾਰੀ ਹਦਾਇਤਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ।

ਪ੍ਰਸ਼ਾਸਨ ਦੀ ਨੱਕ ਹੇਠ ਲੁਧਿਆਣਾ ਵਿੱਚ ਲੱਗ ਰਹੀ ਨਜਾਇਜ਼ ਸਬਜ਼ੀ ਮੰਡੀ
ਪ੍ਰਸ਼ਾਸਨ ਦੀ ਨੱਕ ਹੇਠ ਲੁਧਿਆਣਾ ਵਿੱਚ ਲੱਗ ਰਹੀ ਨਜਾਇਜ਼ ਸਬਜ਼ੀ ਮੰਡੀ

By

Published : Aug 9, 2020, 4:33 PM IST

Updated : Aug 9, 2020, 5:13 PM IST

ਲੁਧਿਆਣਾ: ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਅੰਕੜਾ ਲੁਧਿਆਣਾ ਵਿੱਚ ਵਧਦਾ ਜਾ ਰਿਹਾ ਹੈ ਅਤੇ ਹਰ ਰੋਜ਼ 200 ਦੇ ਕਰੀਬ ਕੇਸ ਸਾਹਮਣੇ ਆ ਰਹੇ ਹਨ, ਪਰ ਫਿਰ ਵੀ ਇਸ ਦੀ ਪਰਵਾਹ ਕੀਤੇ ਬਿਨਾ ਲੋਕ ਕੋਈ ਵੀ ਸਬਕ ਨਹੀਂ ਲੈ ਰਹੇ।

ਪ੍ਰਸ਼ਾਸਨ ਦੀ ਨੱਕ ਹੇਠ ਲੁਧਿਆਣਾ ਵਿੱਚ ਲੱਗ ਰਹੀ ਨਜਾਇਜ਼ ਸਬਜ਼ੀ ਮੰਡੀ

ਲੁਧਿਆਣਾ ਵਿੱਚ ਪ੍ਰਸ਼ਾਸਨ ਦੇ ਨੱਕ ਹੇਠ ਅਰੋੜਾ ਪੈਲੇਸ ਦੇ ਸਾਹਮਣੇ ਨਾਜਾਇਜ਼ ਸਬਜ਼ੀ ਮੰਡੀ ਲਗਾਈ ਜਾ ਰਹੀ ਹੈ, ਜਿੱਥੇ ਲੋਕਾਂ ਵੱਲੋਂ ਨਾ ਤਾਂ ਸੋਸ਼ਲ ਦੂਰੀ ਦਾ ਕੋਈ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਨਾ ਹੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਜਦ ਪੁਲਿਸ ਪ੍ਰਸਾਸ਼ਨ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਗਿਆ ਤਾਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਦਾ ਦਿਖਾਵਾ ਕੀਤਾ ਅਤੇ ਸਿਰਫ਼ ਚਾਰ ਲੋਕਾਂ ਦੇ ਚਲਾਣ ਹੀ ਕੱਟੇ ਅਤੇ ਇਹ ਸਾਰੀ ਕਾਰਵਾਈ ਲੀਪਾ ਪੋਚੀ ਹੀ ਨਜ਼ਰ ਆਈ।

ਉੱਥੇ ਹੀ ਇੱਕ ਵਿਅਕਤੀ ਨੇ ਦੱਸਿਆ ਕਿ ਪਹਿਲਾਂ ਇੱਥੇ ਲੌਕਡਾਊਨ ਦੌਰਾਨ ਹੋਲਸੇਲ ਦੀ ਮੰਡੀ ਲੱਗਦੀ ਸੀ ਪਰ ਹੁਣ ਇੱਥੇ ਪਰਚੂਣ ਵਿੱਚ ਸਬਜੀ ਵੇਚੀ ਜਾਂਦੀ ਹੈ।

Last Updated : Aug 9, 2020, 5:13 PM IST

ABOUT THE AUTHOR

...view details