Kabaddi Cup of Sudhar : ਟੀਮਾਂ ਨਹੀਂ ਪਹੁੰਚੀਆਂ, ਇਸ ਲਈ ਰੱਦ ਹੋਇਆ ਸੁਧਾਰ ਦਾ ਕਬੱਡੀ ਕੱਪ, ਆਈਜੀ ਨੇ ਕੀਤੀ ਪੁਸ਼ਟੀ ਲੁਧਿਆਣਾ :ਲੁਧਿਆਣਾ ਸੁਧਾਰ ਵਿਚ ਟੂਰਨਾਮੈਂਟ ਰੱਦ ਹੋਣ ਨੂੰ ਲੈ ਕੇ ਕੁਝ ਮੀਡੀਆ ਅਦਾਰਿਆਂ ਵੱਲੋਂ ਖਬਰ ਨਸ਼ਰ ਕੀਤੀ ਜਾ ਰਹੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰਾਂ ਦੀਆਂ ਧਮਕੀਆਂ ਕਰਕੇ ਇਹ ਕਬੱਡੀ ਟੂਰਨਾਮੈਂਟ ਰੱਦ ਹੋਇਆ ਹੈ। ਹਾਲਾਂਕਿ ਅਜਿਹਾ ਨਹੀਂ ਹੈ। ਇਸ ਅਫਵਾਹ ਨੂੰ ਪਿੰਡ ਦੇ ਲੋਕਾਂ ਅਤੇ ਲੁਧਿਆਣਾ ਰੇਂਜ ਦੇ ਆਈਜੀ ਨੇ ਸਿਰੇ ਤੋਂ ਨਕਾਰਿਆ ਹੈ। ਪਿੰਡ ਵਾਸੀਆਂ ਨੇ ਕੀਤੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਟੀਮਾਂ ਨਾ ਪਹੁੰਚਣ ਕਾਰਨ ਕਬੱਡੀ ਕੱਪ ਰੱਦ ਹੋਇਆ ਹੈ।
ਪੁਲਿਸ ਅਧਿਕਾਰੀ ਨੇ ਕੀਤੀ ਪੁਸ਼ਟੀ:ਦਰਅਸਲ, ਜੇਤੂ ਖਿਡਾਰੀਆਂ ਲਈ ਵੱਡੇ ਇਨਾਮ ਰੱਖੇ ਗਏ ਸਨ। ਨਕਦ ਇਨਾਮ ਤੋਂ ਇਲਾਵਾ 5911 ਟਰੈਕਟਰ ਵੀ ਦਿੱਤਾ ਜਾਣਾ ਸੀ। ਇਹ ਵੀ ਯਾਦ ਰਹੇ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਸੁਧਾਰ ਪਹੁੰਚੇ ਸਨ। ਪਰ ਮੈਚ ਰੱਦ ਹੋਣ ਕਾਰਨ ਖੇਡ ਪ੍ਰੇਮੀਆਂ ਵਿਚ ਨਿਰਾਸ਼ਾ ਹੋਈ ਹੈ। ਆਈਜੀ ਦੇਹਾਤੀ ਕੌਸਤੁਭ ਸ਼ਰਮਾ ਨੇ ਕੀਤੀ ਇਸਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਖਿਡਾਰੀ ਨਾ ਪਹੁੰਚਣ ਕਾਰਨ ਕਬੱਡੀ ਕੱਪ ਰੱਦ ਹੋਇਆ ਹੈ।
ਪਿੰਡ ਦੇ ਲੋਕਾਂ ਨੇ ਵੀ ਨਕਾਰੀ ਅਫਵਾਹ:ਦੂਜੇ ਪਾਸੇ ਸੁਧਾਰ ਪਿੰਡ ਦੇ ਲੋਕਾਂ ਨੇ ਕਿਹਾ ਕਿ ਇਹ ਟੂਰਨਾਮੈਂਟ ਸਿਰਫ ਇਕ ਦਿਨ ਦਾ ਹੀ ਸੀ ਅਤੇ ਕੁੱਲ ਤਿੰਨ ਕਬੱਡੀ ਦੇ ਮੈਚ ਹੋਣੇ ਸਨ। ਦੋ ਮੈਚ ਕਬੱਡੀ ਦੇ ਪਹਿਲਾਂ ਹੋ ਚੁੱਕੇ ਸਨ ਪਰ ਜਦੋਂ ਆਖਰੀ ਮੈਚ ਹੋਣਾ ਸੀ ਤਾਂ ਟੀਮਾਂ ਨਹੀਂ ਪਹੁੰਚੀਆਂ, ਜਿਸ ਕਰਕੇ ਦਰਸ਼ਕਾਂ ਵਿਚ ਨਿਰਾਸ਼ਾ ਵੇਖਣ ਨੂੰ ਮਿਲੀ ਹੈ।ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਮੁੱਖ ਮਹਿਮਾਨ ਵਜੋਂ ਪਹੁੰਚੇ ਸਨ ਪਰ ਆਖਰੀ ਮੈਚ ਨਾ ਹੋਣ ਕਰਕੇ ਉਹ ਵੀ ਵਾਪਿਸ ਚਲੇ ਗਏ। ਪਿੰਡ ਦਿਆਂ ਲੋਕਾਂ ਨੇ ਕਿਸੇ ਕਿਸਮ ਦੀ ਧਮਕੀ ਦੀ ਗੱਲ ਵੀ ਨਕਾਰੀ ਹੈ ਅਤੇ ਕਿਹਾ ਕਿ ਇਹੋ ਜਿਹਾ ਕੁੱਝ ਨਹੀਂ।
Gangster Sukhpreet Budha Judicial custody: ਗੈਂਗਸਟਰ ਸੁਖਪ੍ਰੀਤ ਬੁੱਢਾ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਿਆ
ਆਈਜੀ ਦੇਹਾਤੀ ਕੌਸਤੁਭ ਸ਼ਰਮਾ ਨੇ ਕਿਹਾ ਕਿ ਮੈਚ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਵੀ ਕੋਈ ਧਮਕੀ ਕਿਸੇ ਗੈਂਗਸਟਰ ਵੱਲੋਂ ਨਹੀਂ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਪ੍ਰਬੰਧਕਾਂ ਨਾਲ ਗੱਲ ਹੋਈ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਟੀਮਾਂ ਨਾ ਪਹੁੰਚਣ ਕਾਰਨ ਮੈਚ ਰੱਦ ਹੋਇਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਆਈਜੀ ਨੇ ਕਿਹਾ ਕੇ ਉਨ੍ਹਾ ਦੀ ਪਿੰਡ ਦੇ ਸਰਪੰਚ ਨਾਲ ਵੀ ਗੱਲ ਹੋਈ ਹੈ। ਉਨ੍ਹਾ ਕਿਹਾ ਕੇ ਸਰਪੰਚ ਨੇ ਵੀ ਇਹ ਗੱਲ ਦੱਸੀ ਹੈ ਕੇ ਪਿੰਡਾਂ ਦੇ ਖਿਡਾਰੀਆਂ ਨੇ ਹਿੱਸਾ ਨਹੀਂ ਲਿਆ ਹੈ।