ਪੰਜਾਬ

punjab

ਮੈਂ ਕੈਪਟਨ ਖ਼ਿਲਾਫ਼ ਨਹੀਂ ਬੋਲ ਸਕਦਾ, ਕੈਪਟਨ ਮੇਰੇ ਗੁਰੂ: ਰਾਣਾ ਗੁਰਜੀਤ

By

Published : Dec 5, 2021, 10:20 AM IST

ਲੁਧਿਆਣਾ ਵਿਖੇ ਮੁੱਲਾਂਪੁਰ ਦਾਖਾ ਆਈਟੀਆਈ ਦਾ ਉਦਘਾਟਨ ਕਰਨ ਪਹੁੰਚੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਨੇ ਕਿਹਾ ਉਨ੍ਹਾਂ ਦੀ ਜ਼ੁਬਾਨ ਕੈਪਟਨ ਖ਼ਿਲਾਫ਼ ਨਹੀਂ ਖੁੱਲ੍ਹ (I can't speak against Capt Amarinder) ਸਕਦੀ। ਉਨ੍ਹਾਂ ਕੈਪਟਨ ਨੂੰ ਆਪਣਾ ਰਾਜਨੀਤਿਕ ਗੁਰੂ ਦੱਸਿਆ ਹੈ। ਇਸਦੇ ਨਾਲ ਹੀ ਰਾਣਾ ਗੁਰਜੀਤ ਨੇ ਕੇਜਰੀਵਾਲ ਤੇ ਸਵਾਲ ਖੜ੍ਹੇ ਕੀਤੇ ਹਨ।

ਰਾਣਾ ਗੁਰਜੀਤ ਨੇ ਕੈਪਟਨ ਨੂੰ ਦੱਸਿਆ ਆਪਣਾ ਗੁਰੂ

ਲੁਧਿਆਣਾ: ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਮੁੱਲਾਂਪੁਰ ਦਾਖਾ ਦੇ ਪਿੰਡ ਸਵੱਦੀ ਦੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਆਈਟੀਆਈ ਦਾ ਉਦਘਾਟਨ ਕਰਨ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਗੁਰੂ ਹਨ ਅਤੇ ਉਨ੍ਹਾਂ ਦੇ ਖ਼ਿਲਾਫ਼ ਕੁਝ ਨਹੀਂ ਬੋਲ ਸਕਦੇ। ਉੱਧਰ ਦੂਜੇ ਪਾਸੇ ਮੁੱਲਾਂਪੁਰ ਹਲਕੇ ਤੋਂ ਵਿਧਾਨ ਸਭਾ ਚੋਣਾਂ ਲੜ ਚੁੱਕੇ ਅਤੇ ਮੌਜੂਦਾ ਹਲਕਾ ਇੰਚਾਰਜ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਬੇਰੁਜ਼ਗਾਰੀ ਵਧ ਰਹੀ ਹੈ ਅਜਿਹੇ ’ਚ ਨੌਜਵਾਨਾਂ ਨੂੰ ਸਕਿੱਲ ਦੇਣਾ ਬੇਹੱਦ ਜ਼ਰੂਰੀ ਹੈ।

ਕੈਪਟਨ ਮੇਰੇ ਰਾਜਨੀਤਿਕ ਗੁਰੂ-ਰਾਣਾ ਗੁਰਜੀਤ
ਆਈਟੀਆਈ ਦਾ ਉਦਘਾਟਨ ਕਰਨ ਪਹੁੰਚੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਤਕਨੀਕੀ ਸਿੱਖਿਆ ਦੇਣੀ ਬੇਹੱਦ ਜ਼ਰੂਰੀ ਹੈ। ਇਸ ਦੌਰਾਨ ਜਦੋਂ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਨਵੀਂ ਪਾਰਟੀ ਬਣਾਉਣ ’ਤੇ ਸਵਾਲ ਕੀਤਾ ਗਿਆ ਰਾਣਾ ਗੁਰਜੀਤ ਨੇ ਕਿਹਾ ਕਿ ਉਹ ਕੈਪਟਨ ਵਿਰੁੱਧ ਕੁਝ ਵੀ ਨਹੀਂ ਕਹਿ ਸਕਦੇ ਕਿਉਂਕਿ ਉਹ ਉਸਦੇ ਰਾਜਨੀਤਿਕ ਗੁਰੂ ਹਨ ਇਸ ਕਰਕੇ ਉਨ੍ਹਾਂ ਖਿਲਾਫ਼ ਉਹ ਕੂਝ ਨਹੀਂ ਕਹਿਣਗੇ।

ਰਾਣਾ ਗੁਰਜੀਤ ਨੇ ਕੈਪਟਨ ਨੂੰ ਦੱਸਿਆ ਆਪਣਾ ਗੁਰੂ

ਕੇਜਰੀਵਾਲ ਤੇ ਨਿਸ਼ਾਨੇ ਸਾਧੇ

ਇਸ ਦੌਰਾਨ ਮਨੀਸ਼ ਸਿਸੋਦੀਆ ਵੱਲੋਂ ਦਿੱਲੀ ਮਾਡਲ ਨੂੰ ਲੈਕੇ ਪੰਜਾਬ ਸਰਕਾਰ ’ਤੇ ਸਵਾਲ ਖੜੇ ਕੀਤੇ ਜਾ ਰਹੇ ਸਵਾਲਾਂ ਸਬੰਧੀ ਉਨ੍ਹਾਂ ਕਿਹਾ ਕਿ ਦਿੱਲੀ ਅਤੇ ਪੰਜਾਬ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਇਸ ਮੌਕੇ ਉਨ੍ਹਾਂ ਸਿੱਖਿਆ ਨੂੰ ਲੈ ਕੇ ਕੇਜਰੀਵਾਲ ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕੇਜਰੀਵਾਲ ਵਲੋਂ ਮੁੱਖ ਮੰਤਰੀ ਚੰਨੀ ਨੂੰ ਨਕਲੀ ਕੇਜਰੀਵਾਲ ਕਹੇ ਜਾਣ ਦੀ ਵੀ ਨਿੰਦਿਆ ਕੀਤੀ।

ਨਵੀਂ ਆਈਟੀਆਈ ਨੂੰ ਲੈ ਕੇ ਕੈਪਟਨ ਸੰਦੀਪ ਸੰਧੂ ਦਾ ਬਿਆਨ
ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ 20 ਸਾਲ ਪਹਿਲਾਂ ਇਸ ਆਈ ਟੀ ਆਈ ਦੀ ਮੰਗ ਹੋਈ ਸੀ ਪਰ ਮਨਜ਼ੂਰ ਨਹੀਂ ਹੋਈ ਪਰ 6 ਮਹੀਨੇ ਪਹਿਲਾਂ ਕੈਬਨਿਟ ’ਚ ਹੋਏ ਫੈਸਲੇ ਤੇ ਇਸ ’ਤੇ ਮੋਹਰ ਲੱਗੀ ਹੈ। ਉਨ੍ਹਾਂ ਕਿਹਾ ਕਿ ਲਗਭਗ 6 ਕਰੋੜ ਰੁਪਏ ਦੀ ਲਾਗਤ ਨਾਲ ਆਈ ਟੀ ਆਈ ਬਣੇਗੀ ਹੈ ਜਿਸ ਵਿੱਚੋਂ 2.75 ਕਰੋੜ ਬਿਲਡਿੰਗ ਤੇ 3.5 ਕਰੋੜ ਰੁਪਏ ਮਸ਼ੀਨਰੀ ’ਤੇ ਖਰਚੇ ਜਾਣਗੇ। ਉਨ੍ਹਾਂ ਕਿਹਾ ਕਿ 6 ਕੋਰਸ ਇਸ ਵਿਚ ਸ਼ੁਰੂ ਹੋਣਗੇ ਜਿਸ ਵਿੱਚੋਂ 2 ਕੋਰਸ ਸ਼ੁਰੂ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕੋਰਸਾਂ ’ਚ ਪਹਿਲਾਂ ਹੀ ਸੀਟਾਂ ਬੁੱਕ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਕਿੱਲ ਦੇਣ ਲਈ ਕੋਰਸ ਜ਼ਰੂਰੀ ਹਨ।


ਇਹ ਵੀ ਪੜ੍ਹੋ:Assembly Election 2022: ਅਮਿਤ ਸ਼ਾਹ ਦੇ ਬਿਆਨ ਨੇ ਹਿਲਾਈ ਪੰਜਾਬ ਦੀ ਸਿਆਸਤ, ਕਿਹਾ-ਗੱਠਜੋੜ ਲਈ...

ABOUT THE AUTHOR

...view details