Husband killed his wife in Ludhiana ਲੁਧਿਆਣਾ:ਲੁਧਿਆਣਾ ਦੇ ਥਾਣਾ ਸ਼ਿਮਲਾਪੁਰੀ ਇਲਾਕੇ ਵਿੱਚ ਪਤੀ ਨੇ ਪਤਨੀ ਦਾ ਕਤਲ ਕਰ ਦਿੱਤਾ। ਪਤੀ ਨੇ ਆਪਣੀ ਪਤਨੀ ਦੀ ਗਲਾ ਘੁੱਟ ਕੇ ਜਾਨ ਲੈ ਲਈ ਜਿਸ ਤੋਂ ਬਾਅਦ ਪਤੀ ਉਤੇ ਕਾਰਵਾਈ ਕੀਤੀ ਜਾ ਰਹੀ ਹੈ। ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ।
ਪਤੀ ਵੱਲੋਂ ਪਤਨੀ ਦਾ ਕਤਲ:ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਬੇਟੀ ਦਾ 2 ਸਾਲ ਪਹਿਲਾਂ ਫਰਵਰੀ ਵਿਚ ਵਿਆਹ ਹੋਇਆ ਸੀ। ਉਸ ਦਾ ਪਤੀ ਪਹਿਲਾਂ ਵੀ ਉਸ ਦੀ ਕੁੱਟਮਾਰ ਕਰਦਾ ਸੀ। ਮ੍ਰਿਤਕ ਲੜਕੀ ਦੇ ਪਿਤਾ ਨੇ ਦੱਸਿਆ ਕਿ 28 ਜਨਵਰੀ ਨੂੰ ਉਨ੍ਹਾਂ ਨੂੰ ਇੱਕ ਫੋਨ ਆਇਆ ਜਿਸ ਕਾਰਨ ਪਤਾ ਲੱਗਿਆ ਕਿ ਉਸ ਦੀ ਬੇਟੀ ਦਾ ਕਤਲ ਹੋ ਗਿਆ ਹੈ। ਮ੍ਰਿਤਕ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਬੇਟੀ ਦਾ ਵਿਆਹ 2 ਸਾਲ ਪਹਿਲਾਂ ਹੋਇਆ ਸੀ। ਲੜਕੀ ਦਾ ਪਿਤਾ ਉਸ ਦੀ ਪਹਿਲਾਂ ਵੀ ਬੱਚਾ ਨਾ ਹੋਣ ਕਾਰਨ ਕੁੱਟਮਾਰ ਕਰਦਾ ਸੀ ਅਤੇ ਉਸ ਨੂੰ ਜਾਨੋ ਮਾਰਨ ਦੀ ਧਮਕੀ ਵੀ ਦਿੰਦਾ ਰਹਿੰਦਾ ਸੀ।
ਖੁਦਕੁਸ਼ੀ ਕਰਾਰ ਕਰਨ ਦੀ ਕੋਸ਼ਿਸ:ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਸ਼ੱਕ ਹੈ ਕਿ ਉਸ ਨੂੰ ਲੜਕੀ ਦਾ ਕਤਲ ਗਲਾ ਘੁੱਟ ਕੇ ਕੀਤਾ ਗਿਆ ਹੈ। ਪਰ ਮ੍ਰਿਤਕ ਦੇ ਪਤੀ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸ ਦੀ ਪਤਨੀ ਨੇ ਖੁਦਕੁਸ਼ੀ ਕੀਤੀ ਹੈ। ਪੁਲਿਸ ਨੂੰ ਵੀ ਕਤਲ ਕੀਤੇ ਜਾਣ ਦਾ ਸ਼ੱਕ ਹੈ ਪਰ ਕਤਲ ਗਲਾ ਦਬਾ ਕੇ ਕੀਤਾ ਗਿਆ ਜਾ ਫਾਸ਼ੀ ਲਗਾ ਕੇ ਕੀਤਾ ਗਿਆ ਇਸ ਉਤੇ ਜਾਂਚ ਚੱਲ ਰਹੀ ਹੈ।
ਮੁਲਜ਼ਮ ਗ੍ਰਿਫਤਾਰ: ਪੁਲਿਸ ਨੇ ਇਸ ਮਾਮਲੇ ਵਿੱਚ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪਤੀ ਉਤੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੀੜਤ ਪਰਿਵਾਰ ਵੱਲੋਂ ਇਨਸ਼ਾਫ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:-NIA Arrest Wanted Female Naxal Leader: ਬੀਜਾਪੁਰ ਐਨਕਾਊਂਟਰ ਮਾਮਲੇ 'ਚ ਵਾਂਟੇਡ ਮਹਿਲਾ ਨਕਸਲੀ ਗ੍ਰਿਫਤਾਰ