ਪੰਜਾਬ

punjab

ETV Bharat / state

ਇੱਕ ਮਹੀਨੇ ਤੋਂ ਲਾਪਤਾ ਪਤੀ, ਪੀੜਤ ਪਤਨੀ ਨੇ ਪੁਲਿਸ ਉੱਤੇ ਕਾਰਵਾਈ ਨਾ ਕਰਨ ਦੇ ਲਾਏ ਇਲਜ਼ਾਮ - ਕੁੱਟਮਾਰ ਕਰਨ ਤੋਂ ਬਾਅਦ ਘਰ ਛੱਡ ਕੇ ਚਲਾ ਗਿਆ

ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ (Shimlapuri area of Ludhiana) ਵਿੱਚ ਮਹਿਲਾ ਵੱਲੋਂ ਆਪਣੇ ਪਤੀ ਦੀ ਭਾਲ ਲਈ ਪੁਲਸ ਨੂੰ ਗੁਹਾਰ ਲਗਾ ਗਈ ਹੈ। ਪੀੜਤ ਮਹਿਲਾ ਦਾ ਕਹਿਣਾ ਹੈ ਕਿ ਬੀਤੇ ਇੱਕ ਮਹੀਨੇ ਤੋਂ ਉਹ ਆਪਣੇ ਪਤੀ ਨੂੰ ਲੱਭ ਰਹੀ ਹੈ ਜੋ ਉਸ ਨੂੰ ਦੋ ਧੀਆਂ ਨਾਲ ਛੱਡ ਕੇ ਕਿਸੇ ਦੂਜੀ ਮਹਿਲਾ ਕੋਲ ਚਲਾ ਗਿਆ।

Husband missing from Ludhiana for a month
ਇੱਕ ਮਹੀਨੇ ਤੋਂ ਲਾਪਤਾ ਪਤੀ, ਪੀੜਤ ਪਤਨੀ ਨੇ ਪੁਲਿਸ ਉੱਤੇ ਕਾਰਵਾਈ ਨਾ ਕਰਨ ਦੇ ਲਾਏ ਇਲਜ਼ਾਮ

By

Published : Nov 21, 2022, 7:15 PM IST

ਲੁਧਿਆਣਾ: ਸ਼ਿਮਲਾਪੁਰੀ ਇਲਾਕੇ(Shimlapuri area of Ludhiana) ਵਿੱਚ ਇੱਕ ਸ਼ਖ਼ਸ ਦੀ ਪਤਨੀ ਅਤੇ ਮਾਂ ਨੇ ਉਨ੍ਹਾਂ ਦੇ ਪੀੜਤ ਜਿੱਥੇ ਆਪਣੀਆਂ ਛੋਟੀਆਂ ਬੱਚੀਆਂ ਨੂੰ ਲੈ ਕੇ ਥਾਣੇ ਪਹੁਚੀ ਉੱਥੇ ਹੀ ਮਹਿਲਾ ਨੇ ਰੋ ਕੇ ਆਪਣਾ ਦੁੱਖੜਾ ਸੁਣਾਇਆ। ਮਹਿਲਾ ਪੁਲਿਸ ਉੱਤੇ ਵੀ ਕਾਰਵਾਈ ਨਾ ਕਰਨ ਦੇ ਇਲਜ਼ਾਮ (Accusations of not taking action on the police) ਲਗਾਏ ਹਨ।

ਇੱਕ ਮਹੀਨੇ ਤੋਂ ਲਾਪਤਾ ਪਤੀ, ਪੀੜਤ ਪਤਨੀ ਨੇ ਪੁਲਿਸ ਉੱਤੇ ਕਾਰਵਾਈ ਨਾ ਕਰਨ ਦੇ ਲਾਏ ਇਲਜ਼ਾਮ

ਮਹੀਨੇ ਤੋਂ ਲਾਪਤਾ: ਪੀੜਤ ਮਹਿਲਾ ਦੇ ਪਤਾ ਦਾ ਕਹਿਣਾ ਹੈ ਕਿ ਉਸਦਾ ਪਤੀ ਪਿਛਲੇ ਇਕ ਮਹੀਨੇ ਤੋਂ ਗੁੰਮ (Husband missing for last one month) ਹੈ ਜਿਸ ਨੂੰ ਲੈ ਕੇ ਉਸ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਪੀੜਤ ਪਤਨੀ ਦਾ ਕਹਿਣਾ ਹੈ ਕਿ ਇਕ ਮਹਿਲਾ ਨੇ ਉਸ ਦੇ ਪਤੀ ਨੂੰ ਛੁਪਾ ਕੇ ਰੱਖਿਆ (The woman kept her husband hidden) ਹੋਇਆ ਹੈ। ਪੀੜਤਾ ਨੇ ਕਿਹਾ ਕਿ ਉਸਦੀਆਂ ਛੋਟੀਆਂ ਛੋਟੀਆਂ ਬੱਚੀਆਂ ਹਨ , ਪਰ ਪੁਲਿਸ ਨੂੰ ਵਾਰ-ਵਾਰ ਸ਼ਿਕਾਇਤ ਦੇਣ ਉੱਤੇ ਵੀ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ । ਉੱਥੇ ਹੀ ਉਸ ਮਹਿਲਾ ਦੀ ਸੱਸ ਨੇ ਵੀ ਕਿਹਾ ਕਿ ਉਸ ਦਾ ਬੇਟਾ ਪਿਛਲੇ ਇਕ ਮਹੀਨੇ ਤੋਂ ਗੁੰਮ ਹੈ । ਜਿਸ ਨੂੰ ਕਿਸੇ ਮਹਿਲਾ ਵੱਲੋਂ ਛੁਪਾ ਕੇ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ:ਲਾੜੇ ਦੇ ਵਿਆਹ ਨੂੰ ਰੁਕਵਾਉਣ ਪਹੁੰਚੀ ਮਹਿਲਾ, ਡੌਲੀ ਵਾਲੀ ਕਾਰ ਪਹੁੰਚੀ ਥਾਣੇ

ਉੱਥੇ ਹੀ ਦੂਜੇ ਪਾਸੇ ਸ਼ਿਮਲਾਪੁਰੀ ਪੁਲਿਸ ਸਟੇਸ਼ਨ ਦੇ ਐਸ ਐਚ ਓ ਨੇ ਦੱਸਿਆ ਹੈ ਕਿ ਅਸੀਂ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ। ਉਹਨਾਂ ਕਿਹਾ ਕਿ ਪਰਿਵਾਰ ਦੇ ਦੱਸਣ ਮੁਤਾਬਕ ਉਸ ਦੇ ਪਤੀ ਦੇ ਕਿਸੇ ਹੋਰ ਮਹਿਲਾ ਦੇ ਨਾਲ ਸਬੰਧ ਸਨ ਅਤੇ ਇਸ ਬਾਰੇ ਉਸ ਨੂੰ ਪਤਾ ਚਲ ਗਿਆ ਹੈ। ਉਸ ਨੇ ਇਸ ਦਾ ਵਿਰੋਧ ਕੀਤਾ ਅਤੇ ਉਸ ਦਾ ਪਤੀ ਉਸ ਦੀ ਕੁੱਟਮਾਰ ਕਰਨ ਤੋਂ ਬਾਅਦ ਘਰ ਛੱਡ ਕੇ ਚਲਾ (He left the house after being beaten) ਗਿਆ। ਉਨ੍ਹਾਂ ਕਿਹਾ ਕਿ ਸਾਰਾ ਮਾਮਲਾ ਉਨ੍ਹਾਂ ਧਿਆਨ ਹੇਠ ਹੈ ਅਤੇ ਇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।

ABOUT THE AUTHOR

...view details