ਲੁਧਿਆਣਾ: ਲੁਧਿਆਣਾ ਦੇ ਸੂਜਾਪੁਰ ਇਲਾਕੇ ਦੇ ਵਿੱਚ ਇੱਕ ਪ੍ਰਵਾਸੀ ਪਤੀ ਵੱਲੋਂ ਆਪਣੀ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਤੀ ਕੰਮ ਦੇ ਸਿਲਸਲੇ ਵਿੱਚ ਬਾਹਰ ਗਿਆ ਹੋਇਆ ਸੀ ਅਤੇ ਛੱਠ ਪੂਜਾ ਲੁਧਿਆਣਾ ਆ ਕੇ ਮਨਾਉਣ ਦੀ ਗੱਲ ਕਹਿ ਕੇ ਅੱਜ ਸਵੇਰੇ ਜਦੋਂ ਉਹ ਆਪਣੀ ਪਤਨੀ ਨੂੰ ਲੈਣ ਲਈ ਸਹੁਰੇ ਘਰ ਆਇਆ ਤਾਂ ਤੜਕੇ 4 ਵਜੇ ਉਸ ਦੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ ਅਜੇ ਦਰਵਾਜਾ ਖੋਲਦਿਆਂ ਹੀ ਉਸ ਨੇ ਆਪਣੀ ਪਤਨੀ ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜਿਸ ਨਾਲ ਉਸ ਦੀ ਮੌਤ ਹੋ ਗਈ। Wife killed by husband in Ludhiana.
ਇਸ ਵਾਰਦਾਤ ਕਾਰਨ ਇਲਾਕੇ 'ਚ ਸਹਿਮ ਦਾ ਮਾਹੌਲ ਹੈ, ਮਰਨ ਵਾਲੀ ਮਹਿਲਾ ਦੀ ਸ਼ਨਾਖਤ ਲਕਸ਼ਮੀ ਦੇਵੀ ਦੇ ਵਜੋਂ ਹੋਈ ਹੈ ਮੁਲਜ਼ਮ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਜਿਸ ਦੀ ਪੁਲਿਸ ਭਾਲ ਕਰ ਰਹੀ ਹੈ। ਮ੍ਰਿਤਕਾਂ ਦੀ ਮਾਂ ਨੇ ਸਾਰੀ ਗੱਲ ਦੱਸ ਅਤੇ ਕਿਹਾ ਕਿ ਉਸ ਦੇ ਦਮਾਦ ਨੇ ਹੀ ਉਨ੍ਹਾਂ ਦੀ ਬੇਟੀ ਨੂੰ ਮਰਿਆ ਹੈ। ਉਨ੍ਹਾ ਕਿਹਾ ਕਿ ਉਸ ਖਿਲਾਫ ਪੁਲਿਸ ਕਾਰਵਾਈ ਕਰੇ।