ਲੁਧਿਆਣਾ : ਲੁਧਿਆਣਾ ਦੇ ਥਾਣਾ ਟਿੱਬਾ ਅਧੀਨ ਆਉਂਦੇ ਇਲਾਕੇ ਅਟੱਲ ਨਗਰ ਦੇ ਰਹਿਣ ਵਾਲੇ 37 ਸਾਲਾ ਵਿਅਕਤੀ ਨੇ ਆਪਣੇ ਘਰ ਅੰਦਰ ਪੱਖੇ ਨਾਲ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਖੁਦਕੁਸ਼ੀ ਕਰਨ ਤੋ ਪਹਿਲਾ ਤੋਂ ਪਹਿਲਾਂ ਮ੍ਰਿਤਕ ਨੇ ਮਰਨ ਤੋਂ ਪਹਿਲਾਂ ਇੱਕ ਆਡੀਓ ਰਿਕਾਰਡਿੰਗ ਕਰਕੇ ਇੱਕ ਪੁਲਿਸ ਮੁਲਾਜ਼ਮ, ਆਪਣੀ ਪਤਨੀ, ਸਾਲੀ, ਭੂਆਂ ਤੇ ਇੱਕ ਡਾਕਟਰ 'ਤੇ ਤੰਗ ਪ੍ਰੇਸਾਨ ਕਰਨ ਦੇ ਇਲਜਾਮ ਲਗਾਏ।
ਪਤਨੀ 'ਤੇ ਨਜਾਇਜ਼ ਸਬੰਧਾਂ ਦੇ ਸ਼ੱਕ ਕਾਰਨ ਪਤੀ ਨੇ ਫਾਹਾ ਲਾ ਕੀਤੀ ਖੁਦਕੁਸ਼ੀ ਆਡੀਓ ਵਿੱਚ ਮ੍ਰਿਤਕ 5 ਲੋਕਾਂ ਦਾ ਜਿਕਰ ਕੀਤਾ ਹੈ ਅਤੇ ਕਿਹਾ ਹੈ ਕਿ ਇਹਨਾਂ ਲੋਕਾਂ ਨੇ ਥਾਣਾ ਟਿੱਬਾ ਦੇ ਏਐਸਆਈ ਨਾਲ ਮਿਲ ਕੇ ਥਾਣੇ ਅੰਦਰ ਉਸ ਨਾਲ ਕੁੱਟਮਾਰ ਕਰਵਾਈ ਤੇ ਪੁਲਿਸ ਮੁਲਾਜ਼ਮ ਵੱਲੋਂ ਉਸ ਕੋਲੋਂ 50 ਹਜਾਰ ਰਿਸ਼ਵਤ ਦੀ ਮੰਗ ਕੀਤੀ ਗਈ ਤੇ 5 ਹਜਾਰ ਰੁਪਏ ਉਸ ਕੋਲੋਂ ਲਏ ਗਏ।
ਮਿਲੀ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਦਾ 10 ਸਾਲ ਪਹਿਲਾ ਵਿਆਹ ਹੋਇਆ ਸੀ ਤੇ ਦੋ ਬੱਚੇ ਹਨ ਪਰ ਮ੍ਰਿਤਕ ਦੀ ਪਤਨੀ ਆਪਣੀ ਭੈਣ ਦੇ ਲੜਕੇ ਨੂੰ ਬਾਹਰ ਭੇਜਣ ਲਈ ਉਸ ਨੂੰ ਪੈਸੇ ਦਿੰਦੀ ਸੀ, ਜਿਸ ਕਾਰਣ ਘਰ 'ਚ ਅਕਸਰ ਲੜਾਈ ਝਗੜਾ ਸ਼ੁਰੂ ਹੋ ਗਿਆ ਤੇ ਮ੍ਰਿਤਕ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਡੀਓ ਰਿਕਾਰਡਿੰਗ ਕੀਤੀ। ਜਿਸ ਵਿੱਚ ਉਹ ਆਪਣੀ ਪਤਨੀ 'ਤੇ ਨਜਾਇਜ਼ ਸਬੰਧ ਹੋਣ ਦਾ ਜਿਕਰ ਕਰ ਰਿਹਾ ਹੈ।
ਇਹ ਵੀ ਪੜ੍ਹੋ:ਸਹੁਰੇ ਪਰਿਵਾਰ ਤੋਂ ਤੰਗ ਆ ਕੇ ਵਿਅਹੁਤਾ ਨੇ ਖਾਧਾ ਜ਼ਹਿਰ, ਹਾਲਤ ਗੰਭੀਰ
ਦੂਜੇ ਪਾਸੇ ਮ੍ਰਿਤਕ ਦੇ ਪਰਿਵਾਰਕ ਮੈਂਬਰਾ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਇਨਸਾਫ਼ ਦੀ ਗੁਹਾਰ ਲਗਾਈ ਹੈ ਫਿਲਹਾਲ ਪੁਲਿਸ ਨੇ ਮ੍ਰਿਤਕ ਦੀ ਪਤਨੀ, ਸਾਲੀ, ਭੂਆਂ ਤੇ ਡਾਕਟਰ ਦੇ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਇਸ ਪੂਰੇ ਮਾਮਲੇ 'ਚ ਕੈਮਰੇ ਸਾਹਮਣੇ ਬੋਲਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਜੋ ਮਿਰਤਿਕ ਵਲੋ ਏਐਸਆਈ ਤੇ ਇਲਜਾਮ ਲਗਾਏ ਗਏ ਉਸ ਦੀ ਵੀ ਜਾਂਚ ਕੀਤੀ ਜਾਵੇਗੀ