ਲੁਧਿਆਣਾ : ਲੁਧਿਆਣਾ ਦੇ ਗਿਆਸਪੁਰਾ ਗੈਸ ਲੀਕ ਮਾਮਲੇ ਦੇ ਵਿਚ 11 ਲੋਕਾਂ ਦੀ ਮੌਤ ਹੋ ਗਈ। ਜਿਸ ਵਿੱਚ ਪਤੀ ਪਤਨੀ ਦੀ ਵੀ ਮੌਤ ਹੋ ਗਈ। ਜਿਨ੍ਹਾਂ ਦਾ ਨਾਂ ਸੌਰਵ ਅਤੇ ਪ੍ਰੀਤੀ ਸੀ। ਸੌਰਵ ਦੁੱਧ ਦੀ ਡੇਅਰੀ ਚਲਾਉਂਦਾ ਸੀ ਅਤੇ ਜਦੋਂ ਗੈਸ ਲੀਕ ਹੋਈ ਤਾਂ ਦੋਵੇਂ ਹੀ ਪਤੀ ਪਤਨੀ ਉਸ ਦੀ ਲਪੇਟ ਵਿੱਚ ਆ ਗਏ। ਜਿਸ ਕਰਕੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦਾ 8 ਮਹੀਨਿਆਂ ਦਾ ਲੜਕਾ ਯੁਗ ਪਿੱਛੋ ਇਕੱਲਾ ਰਹਿ ਗਿਆ ਹੈ।
ਯੁਗ ਦਾ ਪਾਲਣ ਪੋਸ਼ਣ : ਗੈਸ ਦੀ ਲਪੇਟ ਦੇ ਵਿਚ ਯੁਗ ਵੀ ਆਇਆ ਸੀ ਪਰ ਸਮੇਂ 'ਤੇ ਉਸ ਨੂੰ ਲੋਕਾਂ ਨੇ ਬਚਾ ਲਿਆ ਪਰ ਉਸ ਦੀ ਮਾਸੀ ਨੂੰ ਨਹੀਂ ਪਤਾ ਸੀ ਕਿ ਯੁਗ ਕਿੱਥੇ ਚਲਾ ਗਿਆ ਤੋਂ ਬਾਅਦ ਹਸਪਤਾਲ ਦੇ ਬਾਹਰ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਯੁਗ ਕਿੱਥੇ ਹੈ। ਜਦੋਂ ਕਿ ਉਸ ਦੇ ਮਾਤਾ-ਪਿਤਾ ਦੋਵਾਂ ਦੀ ਮੌਤ ਹੋ ਗਈ ਹੈ। ਯੁਗ ਦਾ ਪਾਲਣ-ਪੋਸ਼ਣ ਹੁਣ ਉਸ ਦੀ ਮਾਸੀ ਅਤੇ ਮਾਸੜ ਕਰਨਗੇ। ਉਸ ਦੇ ਮਾਸੜ ਇੱਕ ਲੁਧਿਆਣਾ ਦੀ ਫੈਕਟਰੀ 'ਤੇ ਸਧਾਰਨ ਨੌਕਰੀ ਕਰਦੇ ਹਨ। ਉਨ੍ਹਾਂ ਦੇ ਆਪਣੇ ਵੀ ਦੋ ਬੱਚੇ ਹਨ ਜੋ ਕਿ ਕਾਲਜ ਵਿੱਚ ਅਤੇ ਇੱਕ ਗਿਆਰਵੀ ਜਮਾਤ ਦੇ ਵਿੱਚ ਪੜ੍ਹਦਾ ਹੈ। ਉਸ ਦੇ ਮਾਸੜ ਰਾਮ ਮੂਰਤ ਗੁਪਤਾ ਅਤੇ ਮਾਸੀ ਮਾਧੁਰੀ ਦੇਵੀ ਆਰਥਿਕ ਤੌਰ ਤੋਂ ਕਾਫੀ ਕਮਜ਼ੋਰ ਹਨ।
ਬੱਚੇ ਦਾ ਰੋ ਰੋ ਕੇ ਬੁਰਾ ਹਾਲ: 8 ਮਹੀਨੇ ਦੇ ਯੁਗ ਦਾ ਰੋ-ਰੋ ਕੇ ਬੁਰਾ ਹਾਲ ਹੈ ਉਸ ਨੂੰ ਪਤਾ ਵੀ ਨਹੀਂ ਹੈ ਕਿ ਉਸ ਦੇ ਨਾਲ ਕੀ ਭਾਣਾ ਵਰਤ ਚੁੱਕਾ ਹੈ, ਉਸ ਦੇ ਮਾਸੀ ਅਤੇ ਮਾਸੜ ਨੇ ਕਿਹਾ ਹੈ ਕਿ ਪ੍ਰਸ਼ਾਸ਼ਨ ਅਤੇ ਸਰਕਾਰ ਨੂੰ ਯੁਗ ਦਾ ਖਰਚਾ ਚੁੱਕਣਾ ਚਾਹੀਦਾ ਹੈ ਕਿਉਂਕਿ ਉਸ ਦੀ ਉਮਰ ਹਾਲੇ ਬਹੁਤ ਛੋਟੀ ਹੈ ਉਸ ਨੂੰ ਵੱਡੇ ਹੋਣ ਵਿੱਚ ਹਾਲੇ ਬਹੁਤ ਸਮਾਂ ਲੱਗਣਾ ਹੈ ਪਰ ਪ੍ਰਸ਼ਾਸ਼ਨ ਨੂੰ ਉਸ ਦੀ ਬਾਂਹ ਫੜਨੀ ਚਾਹੀਦੀ ਹੈ। ਅੱਠ ਮਹੀਨੇ ਦੇ ਰੋਂਦੇ ਵਿਲਕਦੇ ਬੱਚੇ ਨੂੰ ਉਸ ਦੇ ਮਾਤਾ-ਪਿਤਾ ਤਾਂ ਨਹੀਂ ਮਿਲ ਸਕਦੇ ਪਰ ਸਰਕਾਰ ਵੱਲੋਂ ਕੁਝ ਰਾਹਤ ਦੇ ਤੌਰ 'ਤੇ ਮਦਦ ਜ਼ਰੂਰ ਮਿਲ ਸਕਦੀ ਹੈ।