ਪੰਜਾਬ

punjab

ETV Bharat / state

ਜਾਇਦਾਦ ਨੂੰ ਲੈਕੇ ਪਤੀ 'ਤੇ ਲੱਗੇ ਪਤਨੀ ਨੂੰ ਮਾਰਨ ਦੇ ਇਲਜ਼ਾਮ - ਮ੍ਰਿਤਕਾ ਦਾ ਪਤੀ ਮੌਕੇ ਤੋਂ ਫ਼ਰਾਰ

ਲੁਧਿਆਣਾ 'ਚ ਪਤੀ ਵਲੋਂ ਜ਼ਾਇਦਾਦ ਦੇ ਲਾਲਚ 'ਚ ਆਪਣੀ ਹੀ ਪਤਨੀ ਦਾ ਕਤਲ ਕਰ ਦਿੱਤਾ ਗਿਆ। ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਉਕਤ ਮ੍ਰਿਤਕਾ ਦਾ ਪਤੀ ਮੌਕੇ ਤੋਂ ਫ਼ਰਾਰ ਹੋ ਗਿਆ। ਜਿਸ ਨੂੰ ਲੈਕੇ ਮ੍ਰਿਤਕਾ ਦੇ ਭਰਾ ਵਲੋਂ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਜਾਇਦਾਦ ਨੂੰ ਲੈਕੇ ਪਤੀ 'ਤੇ ਲੱਗੇ ਪਤਨੀ ਨੂੰ ਮਾਰਨ ਦੇ ਇਲਜ਼ਾਮ
ਜਾਇਦਾਦ ਨੂੰ ਲੈਕੇ ਪਤੀ 'ਤੇ ਲੱਗੇ ਪਤਨੀ ਨੂੰ ਮਾਰਨ ਦੇ ਇਲਜ਼ਾਮ

By

Published : May 14, 2021, 9:37 PM IST

ਲੁਧਿਆਣਾ: ਜ਼ਮੀਨ ਜ਼ਾਇਦਾਦ ਨੂੰ ਲੈਕੇ ਰਿਸ਼ਤੇ ਇੱਕ ਵਾਰ ਫਿਰ ਤੋਂ ਤਾਰ-ਤਾਰ ਹੋਏ ਹਨ। ਲੁਧਿਆਣਾ 'ਚ ਪਤੀ ਵਲੋਂ ਜ਼ਾਇਦਾਦ ਦੇ ਲਾਲਚ 'ਚ ਆਪਣੀ ਹੀ ਪਤਨੀ ਦਾ ਕਤਲ ਕਰ ਦਿੱਤਾ ਗਿਆ। ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਮੁਲਜ਼ਮ ਪਤੀ ਮੌਕੇ ਤੋਂ ਫ਼ਰਾਰ ਹੋ ਗਿਆ। ਜਿਸ ਦੀ ਪੁਲਿਸ ਵਲੋਂ ਭਾਲ ਕੀਤੀ ਜਾ ਰਹੀ ਹੈ। ਇਸ ਨੂੰ ਲੈਕੇ ਮ੍ਰਿਤਕਾ ਦੇ ਭਰਾ ਵਲੋਂ ਆਪਣੇ ਜੀਜੇ 'ਤੇ ਹੀ ਭੈਣ ਨੂੰ ਜਾਨੋਂ ਮਾਰਨ ਦੇ ਇਲਜ਼ਾਮ ਲਗਾਏ ਹਨ।

ਜਾਇਦਾਦ ਨੂੰ ਲੈਕੇ ਪਤੀ 'ਤੇ ਲੱਗੇ ਪਤਨੀ ਨੂੰ ਮਾਰਨ ਦੇ ਇਲਜ਼ਾਮ

ਇਸ ਸਬੰਧੀ ਮ੍ਰਿਤਕਾ ਦੇ ਭਰਾ ਦਾ ਕਹਿਣਾ ਕਿ ਉਸਦੀ ਭੈਣ ਨੂੰ ਉਸਦੇ ਜ਼ੀਜੇ ਵਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜ਼ੀਜੇ ਵਲੋਂ ਉਸਦੀ ਭੇਣ ਤੋਂ ਜ਼ਬਰੀ ਕਿਸੇ ਜ਼ਾਇਦਾਦ ਨੂੰ ਆਪਣੇ ਨਾਮ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪਹਿਲਾਂ ਵੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ। ਮ੍ਰਿਤਕਾ ਦੇ ਭਰਾ ਵਲੋਂ ਇਨਸਾਫ਼ ਦੀ ਮੰਗ ਕਰਦਿਆਂ ਆਰੋਪੀਆਂ 'ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਸਬੰਧੀ ਪੁਲਿਸ ਦਾ ਕਹਿਣਾ ਕਿ ਪਤੀ ਪਤਨੀ ਆਪਸੀ ਲੜਾਈ ਚੱਲ ਰਹੀ ਸੀ। ਉਨ੍ਹਾਂ ਦੱਸਿਆ ਕਿ ਪਤੀ ਵਲੋਂ ਜ਼ਮੀਨ ਦੇ ਲਾਲਚ 'ਚ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਗਿਆ। ਉਨ੍ਹਾਂ ਦਾ ਕਹਿਣਾ ਕਿ ਇਸ ਸਬੰਧੀ ਮ੍ਰਿਤਕਾ ਦੇ ਭਰਾ ਦੇ ਬਿਆਨ ਦਰਜ ਕਰ ਲਏ ਗਏ ਹਨ। ਪੁਲਿਸ ਦਾ ਕਹਿਣਾ ਕਿ ਮਾਮਲੇ 'ਚ ਬਣਦੀ ਕਾਰਵਾਈ ਕਰਦਿਆਂ ਜ਼ਲਦ ਹੀ ਆਰੋਪਿੀਆਂ ਦੀ ਗ੍ਰਿਫ਼ਤਾਰੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ:ਧੀਆਂ ਨੇ ਆਪਣੇ ਪਿਓ ਨੂੰ ਸਜਾ ਦੇਣ ਦੀ ਕੀਤੀ ਮੰਗ, ਜਾਣੋ ਕਿਉਂ

ABOUT THE AUTHOR

...view details