ਲੁਧਿਆਣਾ: ਅਕਸਰ ਹੀ ਅਸੀਂ ਆਪਣੇ ਘਰਾਂ ਦੇ ਵਿੱਚ ਸੀਜ਼ਨ ਦੇ ਮੁਤਾਬਿਕ ਹੀ ਸਬਜ਼ੀਆਂ ਦੀ ਵਰਤੋਂ ਕਰਦੇ ਹਾਂ, ਜਿਵੇਂ ਸਰਦੀਆਂ ਦੇ ਅੰਦਰ ਮੇਥੀ, ਗਾਜਰ, ਸ਼ਲਗਮ, ਮੂਲੀਆਂ, ਗੋਭੀ ਅਤੇ ਹੋਰ ਕਈ ਸਬਜ਼ੀਆਂ ਅਜਿਹੀਆਂ ਹਨ ਜੋ ਗਰਮੀਆਂ ਦੇ ਵਿਚ ਉਪਲਬਧ ਨਹੀਂ ਹੁੰਦੀਆਂ, ਜੇਕਰ ਹੁੰਦੀਆਂ ਵੀ ਹਨ ਤਾਂ ਇਹਨਾਂ ਦੀ ਕੀਮਤ ਇੰਨੀ ਜ਼ਿਆਦਾ ਹੁੰਦੀ ਹੈ ਕਿ ਇਨ੍ਹਾਂ ਨੂੰ ਖ਼ਰੀਦਣਾ ਅਸੰਭਵ ਹੁੰਦਾ ਹੈ। ਇਥੋਂ ਤੱਕ ਕੇ ਕਈ ਵਾਰ ਇਹ ਤਾਜ਼ੀਆਂ ਵੀ ਨਹੀਂ ਮਿਲਦੀਆਂ, ਲੋਕਾਂ ਨੂੰ ਸ਼ੱਕ ਰਹਿੰਦਾ ਹੈ ਤੇ ਸ਼ਾਇਦ ਇਹਨਾ ਨੂੰ ਦਵਾਈਆਂ ਲਾ ਕੇ ਇੰਨੀ ਦੇਰ ਤੱਕ ਰੱਖਿਆ ਗਿਆ ਹੈ ਪਰ ਹੁਣ ਤੁਸੀਂ ਆਪਣੇ ਘਰ ਦੇ ਵਿੱਚ ਬਹੁਤ ਸੌਖੀ ਜਿਹੀ ਤਕਨੀਕ ਦੇ ਨਾਲ ਸਬਜ਼ੀਆਂ ਅਤੇ ਫਲਾਂ ਨੂੰ ਇਕ-ਇਕ ਸਾਲ ਤੱਕ ਸਟੋਰ ਕਰ ਕੇ ਵਰਤੋਂ ਵਿਚ ਲਿਆ ਸਕਦੇ ਹੋ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਹੋਰਟੀਕਲਚਰ ਵਿਭਾਗ ਵੱਲੋਂ ਇਹ ਤਕਨੀਕ ਇਜਾਦ ਕੀਤੀ ਗਈ ਹੈ।
ਕੀ ਹੈ ਤਕਨੀਕ: ਇਸ ਤਕਨੀਕ ਨੂੰ ਵਰਤਣ ਲਈ ਜਿਸ ਵੀ ਸਬਜ਼ੀ ਨੂੰ ਸੁਕਾਉਣਾ ਹੈ, ਉਸ ਨੂੰ ਪਹਿਲਾਂ ਚੰਗੀ ਤਰ੍ਹਾਂ ਪਾਣੀ ਵਿੱਚ ਉਬਾਲਣ ਤੋਂ ਬਾਅਦ ਡੀ ਹਾਇਡਰੇਟਰ ਦੇ ਵਿੱਚ ਪਾਉਣਾ ਹੈ 10 ਤੋਂ 12 ਘੰਟੇ ਉਸ ਵਿੱਚ ਰੱਖਣ ਤੋਂ ਬਾਅਦ ਤੁਸੀਂ ਉਸ ਨੂੰ ਏਅਰ ਟਾਇਟ ਲਿਫਾਫੇ ਦੇ ਵਿੱਚ ਬੰਦ ਕਰਕੇ ਰੱਖ ਦਿੰਦਾ ਹੈ, ਇਕ ਸਾਲ ਤੱਕ ਉਸ ਦੀ ਸ਼ੈਲਫ਼ life ਵੱਧ ਜਾਵੇਗੀ ਅਤੇ ਇਸ ਤੋਂ ਬਾਅਦ ਜਦੋਂ ਵੀ ਉਸਨੂੰ ਵਰਤਣਾ ਹੈ ਤਾਂ ਕੋਸੇ ਪਾਣੀ ਵਿੱਚ ਉਬਾਲਣ ਤੋਂ ਬਾਅਦ ਸਬਜ਼ੀ ਬਣਾਈ ਜਾ ਸਕਦੀ ਹੈ। ਇਸ ਤੋ ਇਲਾਵਾ ਫਲਾਂ ਨੂੰ ਵੀ ਸੁਕਾਇਆ ਜਾ ਸਕਦਾ ਹੈ। ਇਸ ਤਕਨੀਕ ਦੀ ਵਰਤੋਂ ਕਿਸਾਨ ਲਾਹੇਵੰਦ ਵਜੋਂ ਵੀ ਅਪਣਾ ਸਕਦੇ ਹਨ। ਇਸ ਸਬੰਧੀ ਬਕਾਇਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਸਿਖਲਾਈ ਵੀ ਦਿੱਤੀ ਜਾਂਦੀ ਹੈ।
- ਸੁੱਕੀਆਂ ਰੋਟੀਆਂ ਦੇ ਘੁਟਾਲੇ ਉਤੇ ਬੋਲੇ ਮਨਜੀਤ ਸਿੰਘ ਭੋਮਾ, "ਸ਼੍ਰੋਮਣੀ ਕਮੇਟੀ ਨੇ 'ਵੱਡੇ ਮਗਰਮੱਛ' ਫੜਨ ਦੀ ਥਾਂ 'ਛੋਟੀਆਂ ਮੱਛੀਆਂ' ਉਤੇ ਕੀਤੀ ਕਾਰਵਾਈ"
- 600 ਯੂਨਿਟ ਮੁਫ਼ਤ ਬਿਜਲੀ ਨੇ ਵਧਾਇਆ ਸਰਕਾਰ ਦਾ ਭਾਰ- 1 ਘਰ ਵਿਚ ਲੱਗੇ ਦੋ ਮੀਟਰਾਂ ਨੇ ਵਿਗਾੜੀ ਖੇਡ ! ਖਾਸ ਰਿਪੋਰਟ
- ਡਾ. ਗੁਰਪ੍ਰੀਤ ਸਿੰਘ ਵਾਂਡਰ ਨੂੰ ਬਾਬਾ ਫ਼ਰੀਦ ਯੂਨੀਵਰਸਿਟੀ ਫਰੀਦਕੋਟ ਦੇ ਚੇਅਰਮੈਨ ਨਿਯੁਕਤ, ਮੁੱਖ ਮੰਤਰੀ ਨੇ ਦਿੱਤੀ ਵਧਾਈ