ਲੁਧਿਆਣਾ:ਜ਼ਿਲ੍ਹੇ ਦਾ ਇੱਕ ਪਰਿਵਾਰ ਨਰਕ ਭਰੀ ਜ਼ਿੰਦਗੀ ਜਿਊਣ ਨੂੰ ਮਜਬੂਰ ਹੋ ਰਿਹਾ ਹੈ ਕਿਉਂਕਿ ਇੱਕ ਹਾਦਸੇ (accident) ਦੇ ਵਿੱਚ ਇਸ ਪਰਿਵਾਰ ਨੇ ਆਪਣਾ ਸਭ ਕੁਝ ਗਵਾ ਲਿਆ। ਘਰ ਦੇ ਮੁੱਖ ਮੈਂਬਰ ਹੀ ਅਪਾਹਿਜ ਹੋ ਗਏ ਜਿਸ ਕਰਕੇ ਹੁਣ ਘਰ ਦਾ ਗੁਜ਼ਾਰਾ ਵੀ ਚੱਲਣਾ ਮੁਸ਼ਕਿਲ ਹੈ ਅਤੇ ਜੋ ਜ਼ਮੀਨ ਕੋਲ ਸੀ ਉਹ ਵੀ ਇਲਾਜ ਲਈ ਵੇਚ ਦਿੱਤੀ ਪਰ ਨਾ ਤਾਂ ਸਹੀ ਇਲਾਜ ਹੋ ਸਕਿਆ ਅਤੇ ਨਾ ਹੀ ਹੁਣ ਕੋਲ ਰੋਟੀ ਖਾਣ ਲਈ ਪੈਸੇ ਹਨ।
ਹਾਦਸੇ ਨੇ ਕਿਵੇਂ ਕੀਤੀ ਪੂਰੇ ਪਰਿਵਾਰ ਦੀ ਜ਼ਿੰਦਗੀ ਤਬਾਹ ? ਪਰਿਵਾਰ ਸਰਕਾਰ ਵੱਲ ਮਦਦ ਦੀ ਉਮੀਦ ਨਾਲ ਵੇਖ ਰਿਹਾ ਹੈ। ਜਾਣਕਾਰੀ ਅਨੁਸਾਰ ਪਿਓ ਅਤੇ ਪੁੱਤਰ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ।ਹਾਦਸੇ ਤੋਂ ਬਾਅਦ ਜਦੋਂ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾਇਆ ਤਾਂ ਡਾਕਟਰ ਨੇ ਦੋਵਾਂ ਪਿਉ-ਪੁੱਤ ਅਪਰੇਸ਼ਨ ਗਲਤ ਕਰ ਦਿੱਤਾ। ਪੀੜਤ ਨੌਜਵਾਨ ਨੇ ਦੱਸਿਆ ਕਿ ਇਲਾਜ ਦੇ ਲਈ ਡਾਕਟਰ ਨੇ ਜਿੰਨ੍ਹੇ ਵੀ ਪੈਸੇ ਮੰਗੇ ਉਸਨੂੰ ਦਿੱਤੇ ਗਏ ਪਰ ਇਲਾਜ ਵੀ ਗਲਤ ਕਰ ਦਿੱਤਾ ਜਿਸ ਕਰਕੇ ਹੁਣ ਉਹ ਕੰਮ ਕਰਨ ਦੇ ਵਿੱਚ ਅਸਮਰਥ ਹਨ।
ਪਿਉ ਸਹਾਰੇ ਤੋਂ ਬਿਨਾਂ ਖੜਾ ਹੋਣ ਤੋਂ ਵੀ ਅਸਮਰਥ ਹੈ ਅਤੇ ਪੁੱਤਰ ਜੋ ਕਿ ਲੰਗੜਾ ਕੇ ਚਲਦਾ ਹੈ ਅਤੇ ਪੰਜਾਬ ਸਰਕਾਰ ਨੇ ਉਸ ਨੂੰ 50% ਅਪੰਗ ਦਾ ਸਰਟੀਫਿਕੇਟ ਵੀ ਜਾਰੀ ਕੀਤਾ ਹੈ। ਪਰਿਵਾਰ ਪੰਜਾਬ ਸਰਕਾਰ ਨੂੰ ਕਈ ਵਾਰ ਮੱਦਦ ਦੀ ਅਪੀਲ ਕਰ ਚੁੱਕਾ ਹੈ ਪਰ ਸਰਕਾਰ ਦੁਆਰਾ ਉਸ ਦੀ ਮੱਦਦ ਨਹੀਂ ਕੀਤੀ ਗਈ । ਬੇਸ਼ੱਕ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਸ ਨੂੰ ਵਿੱਤੀ ਸਹਾਇਤਾ ਦੇਣ ਲਈ ਚਿੱਠੀ ਜਾਰੀ ਕੀਤੀ ਸੀ ਪਰ ਉਹ ਮੱਦਦ ਵੀ ਅਜੇ ਤੱਕ ਉਸ ਨੂੰ ਨਹੀਂ ਮਿਲੀ। ਨੋਜਵਾਨ ਜੋ ਕਿ ਬੇਸ਼ੱਕ ਅਪਾਹਿਜ ਹੈ ਪਰ ਸਰਕਾਰ ਤੋਂ ਵਿੱਤੀ ਮਦਦ ਦੀ ਵਜਾਏ ਨੌਕਰੀ ਦੀ ਮੰਗ ਕਰਦਾ ਹੈ ਤਾਂ ਜੋ ਕਮਾ ਕੇ ਆਪਣੇ ਪਰਿਵਾਰ ਦਾ ਪੇਟ ਪਾਲ ਸਕੇ। ਇਸ ਪਰਿਵਾਰ ਦੀ ਮਦਦ ਦੇ ਲਈ ਪਿੰਡ ਵਾਸੀਆਂ ਨੇ ਵੀ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ ਤਾਂ ਕਿ ਪਰਿਵਾਰ ਆਪਣੇ ਘਰ ਦਾ ਗੁਜਾਰਾ ਚਲਾ ਸਕੇ।
ਇਹ ਵੀ ਪੜ੍ਹੋ:VIDEO : ਲਖੀਮਪੁਰ ਹਿੰਸਾ ਮਾਮਲੇ 'ਚ 2 ਗ੍ਰਿਫਤਾਰ, ਭਾਜਪਾ ਆਗੂ ਦੇ ਮੁੰਡੇ ਨੂੰ ਸੰਮਨ