ਪੰਜਾਬ

punjab

ETV Bharat / state

ਪੁਲਿਸ ਦੀ ਮੌਜੂਦਗੀ ‘ਚ ਕਿਵੇਂ ਹੋਇਆ ਪ੍ਰਵਾਸੀ ਮਜਦੂਰ ਦਾ ਸਾਇਕਲ ਗਾਇਬ...ਦੇਖੋ ਪੂਰਾ ਮਾਮਲਾ

ਲੁਧਿਆਣਾ ਪੁਲਿਸ ਦੀ ਕਾਰਗੁਜਾਰੀ ‘ਤੇ ਉਸ ਸਮੇਂ ਵੱਡੇ ਸਵਾਲ ਖੜ੍ਹੇ ਹੋਏ ਜਦੋਂ ਪ੍ਰਵਾਸੀ ਮਜਦੂਰ ਨੇ ਦੱਸਿਆ ਕਿ ਪੁਲਿਸ ਵੱਲੋਂ ਚੋਰੀ ਦੇ ਸ਼ੱਕ ਵਿਚ ਉਸਦਾ ਸਾਇਕਲ ਕਾਬੂ ਕੀਤਾ ਸੀ ਪਰ ਜਦੋਂ ਉਹ ਅਗਲੇ ਦਿਨ ਲੈਣ ਆਇਆ ਤਾਂ ਪੁਲਿਸ ਕੋਲ ਉਸਦਾ ਸਾਇਕਲ ਨਹੀਂ ਸੀ।

ਪੁਲਿਸ ਦੀ ਮੌਜੂਦਗੀ ‘ਚ ਕਿਵੇਂ ਹੋਇਆ ਪ੍ਰਵਾਸੀ ਮਜਦੂਰ ਦਾ ਸਾਇਕਲ ਗਾਇਬ
ਪੁਲਿਸ ਦੀ ਮੌਜੂਦਗੀ ‘ਚ ਕਿਵੇਂ ਹੋਇਆ ਪ੍ਰਵਾਸੀ ਮਜਦੂਰ ਦਾ ਸਾਇਕਲ ਗਾਇਬ

By

Published : Jul 21, 2021, 10:46 AM IST

ਲੁਧਿਆਣਾ: ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਦਫਤਰ ਵਿਖੇ ਇਕ ਪ੍ਰਵਾਸੀ ਵਿਅਕਤੀ ਨੇ ਇਨਸਾਫ ਦੀ ਗੁਹਾਰ ਲਗਾਈ ਹੈ। ਪ੍ਰਵਾਸੀ ਨੇ ਦੱਸਿਆ ਕਿ ਬੀਤੀ 25 ਜੂਨ ਨੂੰ ਉਹ ਕੰਮ ਤੋਂ ਛੁੱਟੀ ਕਰ ਆਪਣੇ ਸਾਇਕਲ ‘ਤੇ ਘਰ ਨੂੰ ਜਾ ਰਿਹਾ ਸੀ ਪਰ ਜਦੋਂ ਉਹ ਦੁੱਗਰੀ ਰੋਡ ਨੇੜੇ ਪਹੁੰਚਿਆਂ ਤਾਂ ਉਥੇ ਤੈਨਾਤ ਪੁਲਿਸ ਮੁਲਾਜ਼ਮ ਨੇ ਉਸ ਨੂੰ ਰੋਕ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਅਤੇ ਸਾਇਕਲ ਦਾ ਬਿੱਲ ਮੰਗਿਆ ਗਿਆ ਜੋ ਕਿ ਉਸ ਵਕਤ ਉਸ ਕੋਲ ਨਹੀਂ ਸੀ ਅਤੇ ਉਸ ਦਾ ਸਾਇਕਲ ਨਾਕੇ ਉਪਰ ਹੀ ਖੜ੍ਹਾ ਕਰ ਲਿਆ ਪਰ ਜਦੋਂ ਉਹ ਅਗਲੇ ਦਿਨ ਸਾਇਕਲ ਲੈਣ ਗਿਆ ਤਾਂ ਉਸਦਾ ਸਾਇਕਲ ਉਸ ਜਗ੍ਹਾ ‘ਤੇ ਸੀ ਅਤੇ ਨਾ ਚੌਂਕੀ ਵਿੱਚ ਸੀ।

ਪੁਲਿਸ ਦੀ ਮੌਜੂਦਗੀ ‘ਚ ਕਿਵੇਂ ਹੋਇਆ ਪ੍ਰਵਾਸੀ ਮਜਦੂਰ ਦਾ ਸਾਇਕਲ ਗਾਇਬ

ਪੀੜਤ ਪ੍ਰਵਾਸੀ ਨੇ ਦੱਸਿਆ ਕਿ ਉਸਦਾ ਸਾਇਕਲ ਜੋ ਕੀ 9000 ਹਜ਼ਾਰ ਦਾ ਸੀ ਜੋ ਪੁਲਿਸ ਪਾਰਟੀ ਦੀ ਅਗਵਾਈ ਵਿੱਚੋਂ ਗਾਇਬ ਹੋ ਗਿਆ ਹੈ। ਪੀੜਤ ਨੇ ਇਨਸਾਫ ਦੀ ਮੰਗ ਕੀਤੀ ਹੈ। ਇਸ ਸੰਬੰਧੀ ਚੌਕੀ ਆਤਮ ਨਗਰ ਇੰਚਾਰਜ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਕ ਪ੍ਰਵਾਸੀ ਵਿਅਕਤੀ ਦੇਰ ਰਾਤ ਇਕ ਸਪੋਰਟਸ ਸਾਇਕਲ ਨੂੰ ਪੁੱਠੇ ਪਾਸੇ ਤੋਂ ਫੜ ਕੇ ਤੋਰ ਰਿਹਾ ਸੀ ਜਿਸ ਤੋਂ ਜਾਪ ਰਿਹਾ ਸੀ ਕਿ ਉਸਨੇ ਨਸ਼ਾ ਕੀਤਾ ਹੋਇਆ ਸੀ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਸਨੂੰ ਨੂੰ ਸ਼ੱਕ ਦੇ ਆਧਾਰ ਰੋਕਿਆ ਸੀ ਜਦੋਂ ਇਸ ਵਿਅਕਤੀ ਦੇ ਕੋਲ ਸਾਇਕਲ ਦਾ ਬਿੱਲ ਮੰਗਿਆ ਗਿਆ ਤਾਂ ਪ੍ਰਵਾਸੀ ਵਿਅਕਤੀ ਦੇ ਕੋਲ ਸਪੱਸ਼ਟ ਤੌਰ ‘ਤੇ ਕੋਈ ਜਵਾਬ ਨਹੀਂ ਮਿਲਿਆ ਉਸ ਤੋਂ ਬਾਅਦ ਮੁਲਾਜ਼ਮ ਨਾਕਾਬੰਦੀ ਵਿਚ ਲੱਗ ਗਏ ਅਤੇ ਇਹ ਵਿਅਕਤੀ ਆਪਣਾ ਸਾਇਕਲ ਛੱਡ ਕੇ ਉਥੋਂ ਚੱਲਾ ਗਿਆ ਅਤੇ ਹੁਣ ਪੁਲਿਸ ਪਾਰਟੀ ਧੱਕੇ ਨਾਲ ਸਾਈਕਲ ਰੱਖਣ ਦੇ ਬੇਬੁਨਿਆਦ ਇਲਜ਼ਾਮ ਲਗਾ ਰਿਹਾ। ਬਾਕੀ ਪੁਲਿਸ ਡੂੰਘਾਈ ਨਾਲ ਇਸ ਮਾਮਲੇ ਪੜਤਾਲ ਕਰ ਰਹੀ ਹੈ।

ਇਹ ਵੀ ਪੜ੍ਹੋ: Jalandhar:ਲੈਬੋਰਟਰੀ ਦੇ ਮਾਲਕ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ABOUT THE AUTHOR

...view details